“Sikh Girl Denied Exam Entry in Jaipur Over Kara and Kirpan”
ਜੈਪੁਰ ਦੀ ਪੂਰਨਿਮਾ ਯੂਨੀਵਰਸਿਟੀ ਵਿਖੇ ਹੋਈ ਨਿਆਂਇਕ ਸੇਵਾ ਪ੍ਰੀਖਿਆ ਵਿੱਚ ਉਸ ਸਮੇਂ ਵਿਵਾਦ ਖੜ੍ਹਾ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੀ ਇੱਕ ਸਿੱਖ ਵਿਦਿਆਰਥਣ ਗੁਰਪ੍ਰੀਤ ਕੌਰ ਨੂੰ ਉਸਦੇ ਧਾਰਮਿਕ ਚਿੰਨ੍ਹਾਂ (ਕਾਕਾਰ) ਕਾਰਨ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਦੱਸ ਦਈਏ ਕਿ ਗੁਰਪ੍ਰੀਤ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਦੀ ਰਹਿਣ ਵਾਲੀ ਹੈ।
ਦੱਸ ਦਈਏ ਕਿ ਸਿੱਖ ਬੱਚੀ ਗੁਰਪ੍ਰੀਤ ਕੌਰ ਨੂੰ ਜੈਪੁਰ ’ਚ ਪੂਰਨਿਮਾ ਯੂਨੀਵਰਸਿਟੀ ’ਚ ਪੇਪਰ ਦੇਣ ਲਈ ਗਈ ਸੀ ਪਰ ਉਸ ਨੂੰ ਕਕਾਰਾਂ ਕਰਕੇ ਅੰਦਰ ਜਾਣ ਲਈ ਨਹੀਂ ਦਿੱਤਾ ਗਿਆ ਇਨ੍ਹਾਂ ਹੀ ਨਹੀਂ ਉਸ ਨੂੰ ਅਧਿਕਾਰੀਆਂ ਵੱਲੋਂ ਕਕਾਰਾਂ ਨੂੰ ਲਹਾਉਣ ਦੇ ਵੀ ਹੁਕਮ ਦਿੱਤੇ ਗਏ। ਪਰ ਗੁਰਸਿੱਖ ਕੁੜੀ ਵੱਲੋਂ ਅਜਿਹਾ ਨਾ ਕੀਤਾ ਗਿਆ ਜਿਸ ਕਾਰਨ ਉਹ ਪੇਪਰ ਸੈਂਟਰ ਦੇ ਬਾਹਰ ਖੜੀ ਰਹੀ।
ਮਾਮਲੇ ਸਬੰਧੀ ਗੁਰਸਿੱਖ ਕੁੜੀ ਨੇ ਦੱਸਿਆ ਕਿ ਉਸਦਾ ਪੂਰਨਿਮਾ ਯੂਨੀਵਰਸਿਟੀ ਜੈਪੂਰ ’ਚ ਰਾਜਸਥਾਨ ਨਿਆਂਇਕ ਸੇਵਾ ਪ੍ਰੀਖਿਆ ਦੇਣ ਲਈ ਉਹ ਇੱਥੇ ਆਈ ਹੈ। ਉਸਨੇ ਆਪਣੀ ਪੂਰੀ ਫੀਸ ਭਰੀ ਹੋਈ ਹੈ ਅਤੇ ਪੇਪਰ ਦੇਣ ਸਮੇਂ ਉਹ ਅਜਿਹਾ ਕੁਝ ਵੀ ਨਾਲ ਲੈ ਕੇ ਨਹੀਂ ਆਈ ਹੈ ਜਿਸ ਕਾਰਨ ਉਹ ਪੇਪਰ ਨਾ ਦੇ ਸਕੇ। ਆਰਟਿਕਲ 25 ਮੁਤਾਬਿਕ ਉਹ ਕਿਰਪਾਨ ਪਾ ਕੇ ਪੇਪਰ ਦੇ ਸਕਦੀ ਹੈ ਪਰ ਉਸਨੂੰ ਕਿਹਾ ਗਿਆ ਹੈ ਕਿ ਹਾਈਕੋਰਟ ਦੇ ਹੁਕਮ ਹਨ ਕਿ ਕਿਰਪਾਨ, ਕੜਾ ਪਾ ਕੇ ਪੇਪਰ ਨਹੀਂ ਦੇ ਸਕਦੀ।
ਉਸਨੂੰ ਇੱਕ ਧਾਰਾ ਪੜ ਕੇ ਸੁਣਾਈ ਗਈ ਕਿ ਕੋਈ ਨੁਕੀਲੀ ਚੀਜ਼ ਜਾਂ ਜੀਂਸ ਪਾ ਕੇ ਪੇਪਰ ਨਹੀਂ ਦੇ ਸਕਦੇ ਹਨ। ਪਰ ਗੁਰਸਿੱਖ ਲੋਕਾਂ ਲਈ ਅਜਿਹਾ ਕੁਝ ਨਹੀਂ ਲਿਖਿਆ ਹੋਇਆ ਹੈ ਕਿ ਉਹ ਕਿਰਪਾਨ ਪਾ ਕੇ ਪੇਪਰ ਨਹੀਂ ਸਕਦੀ। ਪੀੜਤ ਲੜਕੀ ਨੇ ਕਿਹਾ ਕਿ ਜੇਕਰ ਅਜਿਹਾ ਕੁਝ ਸੀ ਤਾਂ ਪਹਿਲਾਂ ਦੱਸਿਆ ਜਾਂਦਾ ਤਾਂ ਉਹ ਇੱਥੇ ਪੇਪਰ ਨਾ ਭਰਦੀ ਅਤੇ ਉਹ ਇੱਥੇ ਨਾ ਆਉਂਦੀ। ਉਹ ਇੱਥੇ ਸਭ ਤੋਂ ਪਹਿਲਾਂ ਪਹੁੰਚੀ ਸੀ ਅਤੇ ਉਸ ਨੂੰ ਕੱਢ ਦਿੱਤਾ ਗਿਆ ਹੈ।
ਉਨ੍ਹੇ ਇਹ ਵੀ ਦੱਸਿਆ ਕਿ ਉਸ ਨੂੰ ਪ੍ਰੀਖਿਆ ਲੈਣ ਵਾਲੇ ਨੋਡਲ ਅਫਸਰ ਦੀ ਜਾਣਕਾਰੀ ਜਾਂ ਫੇਰ ਨਾਂ ਤੱਕ ਨਹੀਂ ਦੱਸਿਆ ਗਿਆ। ਉਸ ਨੂੰ ਕਿਹਾ ਗਿਆ ਕਿ ਇਸ ਸਬੰਧੀ ਉਹ ਹਾਈਕੋਰਟ ਦੇ ਰਜਿਸਟਰਾਰ ਅਧਿਕਾਰੀ ਨਾਲ ਸੰਪਰਕ ਕਰੇ। ਉਸ ਨੇ ਕਿਹਾ ਕਿ ਉਸ ਨੂੰ ਇਸ ’ਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਜੇਕਰ ਨਿਰਦੇਸ਼ ਦਿੱਤੇ ਜਾਣ ਕੀ ਗੁਰਸਿੱਖ ਵਿਅਕਤੀ ਪੇਪਰ ਦੇਣ ਨਹੀਂ ਆ ਸਕਦਾ ਜੇਕਰ ਉਹ ਕੜਾ ਤੇ ਕਿਰਪਾਨ ਪਾ ਕੇ ਰੱਖਦਾ ਹੈ।
ਦੱਸ ਦਈਏ ਕਿ ਹੁਣ ਇਹ ਮਾਮਲਾ ਕਾਫੀ ਭਖ ਗਿਆ ਹੈ। ਦੱਸ ਦਈਏ ਕਿ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਮਲੇ ’ਤੇ ਸਖਤ ਇਤਰਾਜ ਜਤਾਇਆ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਮਾਮਲੇ ਦੀ ਪੈਰਵਾਈ ਕਰਨ ਦੀ ਗੱਲ੍ਹ ਆਖੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰਸਿੱਖ ਗੁਰਪ੍ਰੀਤ ਕੌਰ ਨੂੰ ਕਕਾਰਾਂ ਕਰਕੇ ਪ੍ਰੀਖਿਆ ਕੇਂਦਰ ’ਚ ਦਾਖਲ ਨਹੀਂ ਹੋਣ ਦਿੱਤਾ ਗਿਆ ਜੋ ਕਿ ਸਹੀ ਨਹੀਂ ਹੈ।
#Punjab #Sikhs #Paper #PunjabiBoy #Gursikhgirl #LatestNews
Baptized Sikh girl Gurpreet Kaur from Tarn Taran, Punjab, was denied entry into the Poorina university for Judicial exam in Jaipur. She was not allowed to appear for the Judicary exam due to her religious articles—Kada and Kirpan—despite no prior instructions regarding their size being issued.
Gurpreet Kaur from Khadoor Sahib, Tarn Taran, shared a video outside Poornima University, Jaipur, where she was denied permission to sit for the Judiciary exam because she was wearing her religious articles of faith (kakaars).
SGPC Member Gurcharan Singh Grewal shared that Sikh girl Gurpreet Kaur from Khadoor Sahib, District Tarn Taran, Punajb was stopped from taking an exam in Jaipur because she was wearing her religious articles of faith (kakaars). She was asked to remove them, and now this girl is standing outside the exam center.” />