American Airlines Flight : ਅਮਰੀਕਾ ਹਵਾਈ ਜਹਾਜ ’ਚ ਲੈਂਡਿੰਗ ਸਮੇਂ ਲੱਗੀ ਅੱਗ; ਟਲਿਆ ਵੱਡਾ ਹਾਦਸਾ, ਲੈਂਡਿੰਗ ਗੇਅਰ ’ਚ ਆਈ ਸੀ ਪਰੇਸ਼ਾਨੀ
American Airlines Flight : ਅਮਰੀਕਾ ਇੱਕ ਵੱਡੇ ਜਹਾਜ਼ ਹਾਦਸੇ ਤੋਂ ਵਾਲ-ਵਾਲ ਬਚ ਗਿਆ ਹੈ। ਡੇਨਵਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸ਼ਨੀਵਾਰ ਦੁਪਹਿਰ ਨੂੰ ਇੱਕ ਵੱਡਾ ਜਹਾਜ਼ ਹਾਦਸਾ ਹੋਣ ਤੋਂ ਟਲ ਗਿਆ ਜਦੋਂ ਅਮਰੀਕਨ ਏਅਰਲਾਈਨਜ਼ ਦੀ ਉਡਾਣ AA3023 ਦੇ ਲੈਂਡਿੰਗ ਗੀਅਰ ਵਿੱਚ ਅੱਗ ਲੱਗ ਗਈ। ਇਹ ਘਟਨਾ ਉਦੋਂ ਵਾਪਰੀ ਜਦੋਂ ਜਹਾਜ਼ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ।
ਜਹਾਜ਼ ਵਿੱਚ ਸਵਾਰ ਸਾਰੇ 173 ਯਾਤਰੀ ਅਤੇ ਚਾਲਕ ਦਲ ਦੇ 6 ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ਹਾਲਾਂਕਿ, ਇੱਕ ਯਾਤਰੀ ਨੂੰ ਮਾਮੂਲੀ ਸੱਟਾਂ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਬਾਕੀ ਪੰਜ ਯਾਤਰੀਆਂ ਨੂੰ ਮੌਕੇ ‘ਤੇ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।
ਇਹ ਘਟਨਾ ਸ਼ਨੀਵਾਰ ਨੂੰ ਦੁਪਹਿਰ 2:45 ਵਜੇ (ਅਮਰੀਕੀ ਸਮੇਂ ਅਨੁਸਾਰ) ਵਾਪਰੀ, ਜਦੋਂ ਫਲਾਈਟ AA3023 ਡੇਨਵਰ ਤੋਂ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ (MIA) ਲਈ ਉਡਾਣ ਭਰਨ ਵਾਲੀ ਸੀ। ਜਹਾਜ਼ ਰਨਵੇਅ 34L ‘ਤੇ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ ਜਦੋਂ ਲੈਂਡਿੰਗ ਗੀਅਰ ਦਾ ਇੱਕ ਟਾਇਰ ਖਰਾਬ ਹੋ ਗਿਆ
ਇਸ ਕਾਰਨ ਇਸ ਵਿੱਚ ਅੱਗ ਲੱਗ ਗਈ। ਡੇਨਵਰ ਫਾਇਰ ਡਿਪਾਰਟਮੈਂਟ ਅਤੇ ਹਵਾਈ ਅੱਡਾ ਪ੍ਰਸ਼ਾਸਨ ਤੁਰੰਤ ਮੌਕੇ ‘ਤੇ ਪਹੁੰਚ ਗਿਆ ਅਤੇ ਅੱਗ ‘ਤੇ ਕਾਬੂ ਪਾਇਆ। ਐਮਰਜੈਂਸੀ ਸਲਾਈਡਾਂ ਰਾਹੀਂ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਅਮਰੀਕਨ ਏਅਰਲਾਈਨਜ਼ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਜਹਾਜ਼ ਬੋਇੰਗ 737 ਮੈਕਸ 8 ਸੀ ਅਤੇ ਇਸ ਵਿੱਚ ਟਾਇਰ ਨਾਲ ਸਬੰਧਤ ਤਕਨੀਕੀ ਸਮੱਸਿਆ ਸੀ। ਏਅਰਲਾਈਨ ਨੇ ਕਿਹਾ ਕਿ ਪ੍ਰਭਾਵਿਤ ਜਹਾਜ਼ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ ਹੈ ਅਤੇ ਪੂਰੀ ਜਾਂਚ ਕੀਤੀ ਜਾਵੇਗੀ। ਜਹਾਜ਼ ਗੇਟ C34 ਤੋਂ ਰਵਾਨਾ ਹੋਣ ਵਾਲਾ ਸੀ ਅਤੇ ਟੇਕਆਫ ਦਾ ਸਮਾਂ ਦੁਪਹਿਰ 1:12 ਵਜੇ ਸੀ। FAA (ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ) ਨੇ ਇਸਨੂੰ ਸੰਭਾਵਿਤ ਲੈਂਡਿੰਗ ਗੀਅਰ ਖਰਾਬੀ ਵਜੋਂ ਰਿਪੋਰਟ ਕੀਤਾ ਹੈ
Watch as passengers and crew evacuate American Airlines Flight 3023, a Boeing 737 MAX 8, at Denver International Airport. The Miami-bound jet was forced to halt takeoff after a reported maintenance issue involving an aircraft tire. First responders, including the Denver Fire Department, arrived swiftly at the scene. All 173 passengers and six crew members were safely evacuated, though one individual was transported to the hospital for further evaluation