Breaking News

Punjab -ਪ੍ਰੇਮੀ ਜੋੜੇ ਨੇ ਇਕ ਦੂਜੇ ਦੇ ਗਲ ਲੱਗ ਛੱਡੇ ਸਾਹ

Punjab -ਪ੍ਰੇਮੀ ਜੋੜੇ ਨੇ ਇਕ ਦੂਜੇ ਦੇ ਗਲ ਲੱਗ ਛੱਡੇ ਸਾਹ

ਮੋਗਾ ਦੇ ਪਿੰਡ ਚੜਿਕ ਵਿਚ ਵੀਰਵਾਰ ਦੁਪਹਿਰ ਗਿੱਲ ਪਿੰਡ ਕੋਲ ਗੁਜ਼ਰ ਰਹੇ ਰਜਵਾਹੇ ਨਾਲ ਨੌਜਵਾਨ ਅਤੇ ਮਹਿਲਾ ਨੇ ਕੀਟਨਾਸ਼ਕ ਦਵਾਈ ਨਿਗਲ ਲਈ। ਇਸ ਦੌਰਾਨ ਉਥੋਂ ਗੁਜ਼ਰ ਰਹੇ ਪਿੰਡ ਦੇ ਸਰਪੰਚ ਨੇ ਦੋਵਾਂ ਨੂੰ ਬੇਸੁੱਧ ਹਾਲਤ ਵਿਚ ਦੇਖਿਆ ਅਤੇ ਤੁਰੰਤ ਐਂਬੂਲੈਂਸ ਬੁਲਾ ਕੇ ਉਨ੍ਹਾਂ ਨੂੰ ਹਸਪਤਾਲ ਭੇਜਿਆ ਪਰ ਰਸਤੇ ਵਿਚ ਵੀ ਦੋਵਾਂ ਦੀ ਮੌਤ ਹੋ ਗਈ।

 

 

 

 

 

 

 

ਮ੍ਰਿਤਕ ਨੌਜਵਾਨ ਦੀ ਪਛਾਣ ਜਸਵਿੰਦਰ ਸਿੰਘ (28) ਦੇ ਰੂਪ ਵਿਚ ਹੋਈ ਹੈ, ਜੋ ਚੜਿੱਕ ਪਿੰਡ ਦਾ ਨਿਵਾਸੀ ਸੀ ਅਤੇ ਦਰਜੀ ਦਾ ਕੰਮ ਕਰਦਾ ਸੀ। ਮ੍ਰਿਤਕ ਅਜੇ ਕੁਵਾਰਾ ਸੀ। ਦੂਜੇ ਪਾਸੇ ਔਰਤ ਦੀ ਪਛਾਣ ਜੱਸੀ ਦੇ ਰੂਪ ਵਿਚ ਹੋਈ ਹੈ ਜੋ ਕਈ ਸਾਲ ਪਹਿਲਾਂ ਚੜਿੱਕ ਪਿੰਡ ਵਿਚ ਵਿਆਹ ਕੇ ਆਈ ਸੀ। ਮਹਿਲਾ ਦਾ ਇਕ ਬੇਟਾ ਅਤੇ ਇਕ ਬੇਟੀ ਹੈ।

 

 

 

 

 

 

 

 

 

 

 

 

 

 

 

 

 

 

ਕਿਹਾ ਜਾ ਰਿਹਾ ਹੈ ਕਿ ਦੋ ਢਾਈ ਸਾਲ ਪਹਿਲਾਂ ਔਰਤ ਅਤੇ ਜਸਵਿੰਦਰ ਵਿਚਾਲੇ ਪ੍ਰੇਮ ਸਬੰਧ ਬਣ ਗਏ ਸਨ। ਜਿਸ ਦੇ ਚੱਲਦੇ ਉਸ ਦਾ ਪਤੀ ਨਾਲੋਂ ਤਲਾਕ ਹੋ ਗਿਆ। ਤਲਾਕ ਤੋਂ ਬਾਅਦ ਤੋਂ ਉਹ ਆਪਣੇ ਪੇਕੇ ਘਰ ਰਹਿ ਰਹੀ ਸੀ। ਵੀਰਵਾਰ ਨੂੰ ਔਰਤ ਆਪਣੇ ਪ੍ਰੇਮੀ ਜਸਵਿੰਦਰ ਨੂੰ ਮਿਲਣ ਪਿੰਡ ਚੜਿੱਕ ਆਈ ਸੀ। ਦੋਵੇਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਗਿੱਲ ਰਜਵਾਹਾ ਨਹਿਰ ਵੱਲ ਗਏ ਅਤੇ ਕੀਟ ਨਾਸ਼ਕ ਦਵਾਈ ਖਾ ਲਈ।

 

 

 

 

 

ਪ੍ਰੇਮੀ ਜੋੜੇ ਨੇ ਆਹ ਕੀ ਕਰ ਲਿਆ ਕਾਰਾ! ਇਕ ਦੂਜੇ ਦੇ ਗਲ ਲੱਗ ਛੱਡੇ ਸਾਹ,

 

 

 

 

 

Check Also

Hoshiarpur -ਹੁਸ਼ਿਆਪੁਰ ਦੇ 25 ਪਿੰਡਾਂ ਵਿੱਚ ਪਰਵਾਸੀਆਂ ਖਿਲਾਫ ਪਿਆ ਮਤਾ

Hoshiarpur News : ਹੁਸ਼ਿਆਰਪੁਰ ਦੇ ਨਿਊ ਦੀਪ ਨਗਰ ਇਲਾਕੇ ‘ਚ ਇੱਕ ਪ੍ਰਵਾਸੀ ਵੱਲੋਂ ਪੰਜ ਸਾਲਾ …