1992 ਐਨਕਾਊਂਟਰ ਮਾਮਲੇ ‘ਚ ਨਾਮਜ਼ਦ ਮੁਲਜ਼ਮ ਗੁਰਨਾਮ ਸਿੰਘ ਬਰੀ
ਪਿੰਡ ਗਲਾਲੀਪੁਰ ਦੇ ਕਰਨਵੀਰ ਸਿੰਘ ਦਾ ਹੋਇਆ ਸੀ ਐਨਕਾਊਂਟਰ
33 ਸਾਲ ਬਾਅਦ ਮੋਹਾਲੀ ਦੀ CBI ਅਦਾਲਤ ਨੇ ਸੁਣਾਇਆ ਫ਼ੈਸਲਾ
ਮੁਹਾਲੀ: ਮੁਹਾਲੀ ਸਥਿਤ ਵਿਸ਼ੇਸ਼ ਸੀ.ਬੀ.ਆਈ. ਜੱਜ ਮਨਜੋਤ ਕੌਰ ਦੀ ਅਦਾਲਤ ਨੇ ਸਾਲ 1992 ਦੇ ਇਕ ਪੁਲਿਸ ਮੁਕਾਬਲੇ ਵਿਚ ਤਤਕਾਲੀ ਚੌਕੀ ਇੰਚਾਰਜ ਨੂੰ ਬਰੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਚੌਕੀ ਸ਼ਾਹਬਾਜ਼ਪੁਰ ਦੇ ਤਤਕਾਲੀ ਇੰਚਾਰਜ ਗੁਰਨਾਮ ਸਿੰਘ ਨੂੰ ਪਿੰਡ ਗੁਲਾਲੀਪੁਰ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਕਰਨਵੀਰ ਸਿੰਘ ਨੂੰ ਸਾਲ 1992 ਵਿਚ ਅਗਵਾ ਕਰਨ ਅਤੇ ਫਰਜ਼ੀ ਪੁਲਿਸ ਮੁਕਾਬਲਾ ਬਣਾ ਕਤਲ ਕਰਨ ਦੇ ਦੋਸ਼ ਵਿਚ ਨਾਮਜ਼ਦ ਕੀਤਾ ਗਿਆ ਸੀ।
ਉਹ ਇਸ ਕੇਸ ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ। ਇਕਲੌਤਾ ਵਿਅਕਤੀ ਸੀ, ਜਿਸਨੂੰ ਅੱਜ ਮੁਹਾਲੀ ਵਿਖੇ ਸੁਣਵਾਈ ਮੌਕੇ ਬਰੀ ਕਰ ਦਿੱਤਾ ਗਿਆ। ਅੱਜ ਅਦਾਲਤ ਵਿਖੇ ਪੁਰਾਣੇ ਪੁਲਿਸ ਮੁਕਾਬਲਿਆਂ ਸਬੰਧੀ ਦਰਜ ਦੋ ਕੇਸਾਂ ਦਾ ਵੱਖ-ਵੱਖ ਅਦਾਲਤਾਂ ਵਲੋਂ ਨਿਪਟਾਰਾ ਕੀਤਾ ਗਿਆ ਹੈ।