Mohali News : 1993 ਦੇ ਫ਼ਰਜ਼ੀ ਪੁਲਿਸ ਮੁਕਾਬਲੇ ‘ਚ ਮੋਹਾਲੀ ਦੀ CBI ਅਦਾਲਤ ਦਾ ਵੱਡਾ ਫ਼ੈਸਲਾ
1993 ਦੇ ਫ਼ਰਜ਼ੀ ਪੁਲਿਸ ਮੁਕਾਬਲੇ ’ਚ ਮੋਹਾਲੀ ਦੀ CBI ਅਦਾਲਤ ਦਾ ਵੱਡਾ ਫ਼ੈਸਲਾ, ਥਾਣੇਦਾਰ ਪਰਮਜੀਤ ਸਿੰਘ ਨੂੰ ਸੁਣਾਈ 10 ਸਾਲ ਕੈਦ ਦੀ ਸਜ਼ਾ, ਧਰਮ ਸਿੰਘ, ਕਸ਼ਮੀਰ ਸਿੰਘ ਤੇ ਦਰਬਾਰਾ ਸਿੰਘ ਨੂੰ ਕੀਤਾ ਬਰੀ
Mohali News : ਸੁਖਵਿੰਦਰ ਸਿੰਘ ਤੇ ਸੁਰਮੁਖ ਸਿੰਘ ਨੂੰ ਕਤਲ ਕਰਨ ਦੇ ਦੋਸ਼ ‘ਚ ਥਾਣੇਦਾਰ ਪਰਮਜੀਤ ਸਿੰਘ ਨੂੰ ਸੁਣਾਈ 10 ਸਾਲ ਕੈਦ ਦੀ ਸਜ਼ਾ, 3 ਜਣਿਆ ਨੂੰ ਕੀਤਾ ਬਰੀ
Mohali News in Punjabi : 1993 ਵਿਚ ਮੁੱਛਲ ਦੇ ਸਿਪਾਹੀ ਸੁਰਮੁਖ ਸਿੰਘ ਤੇ ਖੇਲਾ ਦੇ ਸਿਪਾਹੀ ਸੁਖਵਿੰਦਰ ਸਿੰਘ ਨੂੰ ਅਪ੍ਰੈਲ 1993 ਵਿਚ ਬਿਆਸ ਪੁਲਿਸ ਵਲੋਂ ਚੁੱਕ ਕੇ ਲੋਪੋਕੇ ਪੁਲਿਸ ਵਲੋਂ ਝੂਠੇ ਮੁਕਾਬਲੇ ਦਿਖਾ ਕੇ ਕਤਲ ਕਰਨ ਦਾ ਮੁਕਦਮਾ ਚੱਲ ਰਿਹਾ ਸੀ,
ਉਸ ਸਮੇਂ ਸੁਰਮੁਖ ਸਿੰਘ ਦੀ ਉਮਰ ਤਕਰੀਬਨ 24 ਸਾਲ ਦੇ ਕਰੀਬ ਸੀ ਅਤੇ ਸੁਖਵਿੰਦਰ ਸਿੰਘ ਜਿਸ ਦੀ ਉਮਰ 24 ਤੋਂ 25 ਸਾਲ ਦੱਸੀ ਜਾ ਰਹੀ ਹੈ। ਇਹਨਾਂ ਨੂੰ ਪੁਲਿਸ ਦੇ ਹੀ ਕੁਝ ਮੁਲਾਜ਼ਮ ਘਰੋਂ ਇਹ ਕਹਿ ਕੇ ਲੈ ਗਏ ਸੀ ਕਿ ਤੁਹਾਨੂੰ ਵੱਡੇ ਸਾਹਿਬ ਨੇ ਬੁਲਾਇਆ ਹੈ ਉਸ ਤੋਂ ਬਾਅਦ ਇਹਨਾਂ ਦੋਨਾਂ ਦਾ ਕੁਝ ਵੀ ਪਤਾ ਨਹੀਂ ਚੱਲਿਆ।
ਅੱਜ ਮੋਹਾਲੀ ਅਦਾਲਤ ਵੱਲੋਂ ਮਾਮਲੇ ਉਸ ਸਮੇਂ ਦੇ ਥਾਣੇਦਾਰ ਪਰਮਜੀਤ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਦਕਿ ਧਰਮ ਸਿੰਘ ਕਸ਼ਮੀਰ ਸਿੰਘ ਅਤੇ ਦਰਬਾਰਾ ਸਿੰਘ ਨੂੰ ਸਬੂਤਾਂ ਦੀ ਘਾਟ ਹੋਣ ਕਾਰਨ ਬਰੀ ਕਰ ਦਿੱਤਾ ਗਿਆ। ਅੱਜ ਮੋਹਾਲੀ ਦੀ ਸੀਬੀਆਈ ਅਦਾਲਤ ਨੇ ਪਰਮਜੀਤ ਸਿੰਘ ਨੂੰ 364 ਮਾਮਲੇ ’ਚ 343 ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਅਤੇ 50,000 ਜੁਰਮਾਨਾ ਲਗਾਇਆ ਗਿਆ ਹੈ।