Punjab – DSP ਦੇ 22 ਸਾਲਾ ਪੁੱਤਰ ਦੀ ਸੜਕ ਹਾਦਸੇ ਵਿਚ ਮੌ.ਤ
ਭਵਾਨੀਗੜ੍ਹ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਡੀ.ਐਸ.ਪੀ ਸਤਨਾਮ ਸਿੰਘ ਦੇ 22 ਸਾਲਾ ਨੌਜਵਾਨ ਪੁੱਤ ਏਕਮਵੀਰ ਸਿੰਘ ਦੀ ਮੌਤ ਗਈ ਹੈ। ਜਾਣਕਾਰੀ ਮਿਲੀ ਹੈ ਕਿ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇਅ ਉਤੇ ਫੱਗੂਵਾਲਾ ਕੈਂਚੀਆਂ ਵਿਚ ਬੀਤੀ ਅੱਧੀ ਰਾਤ ਡੇਢ ਕੁ ਵਜੇ ਓਵਰ ਬ੍ਰਿਜ ਉੱਤੇ ਟਾਇਰ ਫਟਣ ਕਾਰਨ ਵਰਨਾ ਕਾਰ ਪਲਟ ਗਈ। ਹਾਦਸੇ ਵਿਚ ਕਾਰ ਚਲਾ ਰਹੇ ਨੌਜਵਾਨ ਏਕਮਵੀਰ ਸਿੰਘ (22) ਪੁੱਤਰ ਸਤਨਾਮ ਸਿੰਘ (ਡੀਐੱਸਪੀ ਪਟਿਆਲਾ) ਦੀ ਮੌਤ ਹੋ ਗਈ ਅਤੇ ਦੂਜਾ ਨੌਜਵਾਨ ਹਰਜੋਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।
ਭਵਾਨੀਗੜ੍ਹ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਡੀ.ਐਸ.ਪੀ ਸਤਨਾਮ ਸਿੰਘ ਦੇ 22 ਸਾਲਾ ਨੌਜਵਾਨ ਪੁੱਤ ਏਕਮਵੀਰ ਸਿੰਘ ਦੀ ਮੌਤ ਗਈ ਹੈ। ਜਾਣਕਾਰੀ ਮਿਲੀ ਹੈ ਕਿ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇਅ ਉਤੇ ਫੱਗੂਵਾਲਾ ਕੈਂਚੀਆਂ ਵਿਚ ਬੀਤੀ ਅੱਧੀ ਰਾਤ ਡੇਢ ਕੁ ਵਜੇ ਓਵਰ ਬ੍ਰਿਜ ਉੱਤੇ ਟਾਇਰ ਫਟਣ ਕਾਰਨ ਵਰਨਾ ਕਾਰ ਪਲਟ ਗਈ।
ਹਾਦਸੇ ਵਿਚ ਕਾਰ ਚਲਾ ਰਹੇ ਨੌਜਵਾਨ ਏਕਮਵੀਰ ਸਿੰਘ (22) ਪੁੱਤਰ ਸਤਨਾਮ ਸਿੰਘ (ਡੀਐੱਸਪੀ ਪਟਿਆਲਾ) ਦੀ ਮੌਤ ਹੋ ਗਈ ਅਤੇ ਦੂਜਾ ਨੌਜਵਾਨ ਹਰਜੋਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।
ਕਾਰ ਦਾ ਸੰਤੁਲਨ ਵਿਗੜਨ ਕਾਰਨ ਹਾਦਸਾ ਵਾਪਰਿਆ। 2 ਨੌਜਵਾਨ ਕਾਰ ਵਿਚ ਸਫ਼ਰ ਕਰ ਰਹੇ ਹਨ। 22 ਸਾਲਾ ਏਕਮਵੀਰ ਸਿੰਘ ਦੀ ਮੌਤ ਹੋ ਗਈ ਹੈ ਅਤੇ 23 ਸਾਲਾ ਹਰਜੋਤ ਸਿੰਘ ਗੰਭੀਰ ਜ਼ਖ਼ਮੀ ਹੋਇਆ ਹੈ।
ਮ੍ਰਿਤਕ ਨੌਜਵਾਨ ਏਕਮਵੀਰ ਸਿੰਘ ਦੇ ਪਿਤਾ ਸਤਨਾਮ ਸਿੰਘ ਪਟਿਆਲਾ ਪੁਲਿਸ ਵਿੱਚ DSP ਦੇ ਅਹੁਦੇ ਉਤੇ ਤਾਇਨਾਤ ਅਤੇ ਪਟਿਆਲਾ ਦੇ ਹੀ ਵਸਨੀਕ ਹਨ। ਮੌਕੇ ਉਤੇ ਪਹੁੰਚੇ ਐਸ.ਐਸ.ਐਫ ਨੇ ਦੋਵੇਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ ਪਹੁੰਚਾਇਆ, ਜਿਸ ਤੋਂ ਬਾਅਦ ਏਕਮਵੀਰ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਅਤੇ ਹਾਲਤ ਗੰਭੀਰ ਦੇਖਦੇ ਹੋਏ ਹਰਜੋਤ ਸਿੰਘ ਨੂੰ ਪਟਿਆਲਾ ਰੈਫਰ ਕਰ ਦਿੱਤਾ।