Breaking News

US -ਕੈਲੀਫੋਰਨੀਆ: ਇਮੀਗਰੇਸ਼ਨ ਵਿਭਾਗ ਵੱਲੋਂ ਛਾਪੇਮਾਰੀ, ਗੈਰਕਾਨੂੰਨੀ ਢੰਗ ਨਾਲ ਰਹਿੰਦੇ 200 ਸ਼ੱਕੀ ਪਰਵਾਸੀ ਗ੍ਰਿਫਤਾਰ

8 suspects arrested in California today under the charges of kidnapping, assault, torture, gang enhancements, firearms violations.
Names: Dilpreet Singh, Arshpreet Singh, Amritpal Singh, Vishal, Pavittar Preet Singh, Gurtaj Singh, Manpreet Randhawa, Sarabjit Singh.

US -ਕੈਲੀਫੋਰਨੀਆ: ਇਮੀਗਰੇਸ਼ਨ ਵਿਭਾਗ ਵੱਲੋਂ ਛਾਪੇਮਾਰੀ, ਗੈਰਕਾਨੂੰਨੀ ਢੰਗ ਨਾਲ ਰਹਿੰਦੇ 200 ਸ਼ੱਕੀ ਪਰਵਾਸੀ ਗ੍ਰਿਫਤਾਰ


ਕੈਮਾਰੀਲੋ (ਅਮਰੀਕਾ), 12 ਜੁਲਾਈ

ਅਮਰੀਕਾ ਦੇ ਸੰਘੀ ਇਮੀਗਰੇਸ਼ਨ ਅਧਿਕਾਰੀਆਂ ਨੇ ਕੈਲੀਫੋਰਨੀਆ ਵਿੱਚ ਭੰਗ (ਕੈਨਾਬਿਸ) ਦੇ ਦੋ ਖੇਤਾਂ ’ਤੇ ਛਾਪੇਮਾਰੀ ਕਰਦਿਆਂ ਲਗਪਗ 200 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ’ਤੇ ਦੇਸ਼ ਵਿੱਚ ਗੈਰਕਾਨੂੰਨੀ ਢੰਗ ਨਾਲ ਰਹਿਣ ਦਾ ਸ਼ੱਕ ਹੈ। ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਛਾਪੇਮਾਰੀ ਵੀਰਵਾਰ ਨੂੰ ਕੀਤੀ ਗਈ ਸੀ।

ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਛਾਪੇਮਾਰੀ ਦਾ ਵਿਰੋਧ ਕੀਤਾ, ਜਿਸ ਕਾਰਨ ਕੁਝ ਦੇਰ ਲਈ ਹਾਲਾਤ ਤਣਾਅਪੂਰਨ ਹੋ ਗਏ ਸਨ। ਅੰਦਰੂਨੀ ਸੁਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਧਿਕਾਰੀਆਂ ਨੇ ਵੀਰਵਾਰ ਨੂੰ ਕੈਲੀਫੋਰਨੀਆ ਦੇ ਕਾਰਪਿਨਟੇਰੀਆ ਅਤੇ ਕੈਮਾਰੀਲੋ ਵਿੱਚ ਅਪਰਾਧਿਕ ਤਲਾਸ਼ੀ ਵਾਰੰਟ ’ਤੇ ਕਾਰਵਾਈ ਕੀਤੀ ਅਤੇ ਦੇਸ਼ ਵਿੱਚ ਗੈਰਕਾਨੂੰਨੀ ਢੰਗ ਨਾਲ ਰਹਿਣ ਦੇ ਸ਼ੱਕ ਵਿੱਚ ਕੁਝ ਪਰਵਾਸੀਆਂ ਨੂੰ ਗ੍ਰਿਫਤਾਰ ਕੀਤਾ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਘਟਨਾ ਸਥਾਨ ’ਤੇ ਘੱਟੋ-ਘੱਟ 10 ਬੱਚੇ ਵੀ ਮੌਜੂਦ ਸਨ। ਮੰਤਰਾਲੇ ਨੇ ਕਿਹਾ ਕਿ ਚਾਰ ਅਮਰੀਕੀ ਨਾਗਰਿਕਾਂ ਨੂੰ ਅਧਿਕਾਰੀਆਂ ’ਤੇ ਹਮਲਾ ਕਰਨ ਜਾਂ ਉਨ੍ਹਾਂ ਦਾ ਵਿਰੋਧ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

ਛਾਪੇਮਾਰੀ ਦੌਰਾਨ ਕੈਮਾਰੀਲੋ ਸਥਿਤ ਗਲਾਸ ਹਾਊਸ ਫਾਰਮਜ਼ ਦੇ ਬਾਹਰ ਲੋਕਾਂ ਦੀ ਭੀੜ ਆਪਣੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਲੈਣ ਅਤੇ ਇਮੀਗ੍ਰੇਸ਼ਨ ਲਾਗੂ ਕਰਨ ਦਾ ਵਿਰੋਧ ਕਰਨ ਲਈ ਇਕੱਠੀ ਹੋ ਗਈ। ਕੈਲੀਫੋਰਨੀਆ ਦੀ ਲਾਇਸੈਂਸਸ਼ੁਦਾ ਭੰਗ ਉਤਪਾਦਕ ਕੰਪਨੀ ‘ਗਲਾਸ ਹਾਊਸ’ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਮੀਗ੍ਰੇਸ਼ਨ ਏਜੰਟਾਂ ਕੋਲ ਵਾਜਬ ਵਾਰੰਟ ਸਨ।

 

 

 

 

ਕੰਪਨੀ ਨੇ ਕਿਹਾ ਕਿ ਕਰਮਚਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਹ ਉਨ੍ਹਾਂ ਨੂੰ ਕਾਨੂੰਨੀ ਪ੍ਰਤੀਨਿਧਤਾ ਪ੍ਰਦਾਨ ਕਰਨ ਵਿੱਚ ਮਦਦ ਕਰ ਰਹੀ ਹੈ। ਇਸ ਫਾਰਮ ਵਿੱਚ ਟਮਾਟਰ ਅਤੇ ਖੀਰੇ ਵੀ ਉਗਾਏ ਜਾਂਦੇ ਹਨ। ਬਿਆਨ ਵਿੱਚ ਕਿਹਾ ਗਿਆ ਹੈ, ‘‘ਗਲਾਸ ਹਾਊਸ ਨੇ ਕਦੇ ਵੀ ਜਾਣਬੁੱਝ ਕੇ ਨਿਯੁਕਤੀ ਪ੍ਰਥਾਵਾਂ ਦੀ ਉਲੰਘਣਾ ਨਹੀਂ ਕੀਤੀ ਅਤੇ ਨਾ ਹੀ ਕਦੇ ਨਾਬਾਲਗਾਂ ਨੂੰ ਨੌਕਰੀ ‘ਤੇ ਰੱਖਿਆ ਹੈ।’


ਸਰੀ ਤੋਂ ਬਾਅਦ ਕੈਲੇਫੋਰਨੀਆ ‘ਚ ਵੀ ਛਾਪੇਮਾਰੀ। ਪੁਲਿਸ ਵਲੋਂ ਅੱਠ ਸ਼ੱਕੀ ਗ੍ਰਿਫ਼ਤਾਰ, ਗੰਭੀਰ ਚਾਰਜ ਲਾਏ। ਗ੍ਰਿਫ਼ਤਾਰ ਹੋਇਆਂ ਦੇ ਨਾਮ ਦਿਲਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਵਿਸ਼ਾਲ, ਪਵਿੱਤਰ ਪ੍ਰੀਤ ਸਿੰਘ, ਗੁਰਤਾਜ ਸਿੰਘ, ਮਨਪ੍ਰੀਤ ਰੰਧਾਵਾ ਤੇ ਸਰਬਜੀਤ ਸਿੰਘ
ਦੱਸੇ ਗਏ ਹਨ।
ਸਰੀ ‘ਚ ਅੱਜ ਚੁੱਕੇ ਗਿਆਂ ਬਾਰੇ ਵੀ ਜਲਦ ਖੁਲਾਸਾ ਹੋਣ ਦੀ ਉਮੀਦ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

 

Check Also

ASI ਦੇ ਪੁੱਤ ਦੀ ਮੌਤ: ਦੋ ਦਿਨ ਪਹਿਲਾਂ ਇਟਲੀ ਤੋਂ ਆਇਆ ਸੀ ਵਾਪਸ, ਮਾਂ ਵੀ ਹੈ ਪਿੰਡ ਦੀ ਸਰਪੰਚ

ASI ਦੇ ਪੁੱਤ ਦੀ ਮੌਤ: ਦੋ ਦਿਨ ਪਹਿਲਾਂ ਇਟਲੀ ਤੋਂ ਆਇਆ ਸੀ ਵਾਪਸ, ਮਾਂ ਵੀ …