Kapil Sharma – ਕਪਿਲ ਸ਼ਰਮਾ ਦੇ ਕੈਫੇ ‘ਤੇ ਗੋਲੀਬਾਰੀ ਖਿਲਾਫ ਸਪੱਸ਼ਟ ਸਟੈਂਡ ਲੈਣ ਦੀ ਲੋੜ
-ਕਪਿਲ ਦੇ ਕੈਫੇ ‘ਤੇ ਚੱਲੀਆਂ ਗੋਲੀਆਂ ਪਿਛਲਾ ਬਿਰਤਾਂਤ ਨੰਗਾ ਹੋਇਆ
-ਭਾਰਤੀ ਮੀਡੀਏ ਦੇ ਗੁਮਰਾਹਕੁੰਨ ਪ੍ਰਚਾਰ ਵਿਰੁੱਧ ਸਿੱਖ ਜਥੇਬੰਦੀਆਂ ਡਟੀਆਂ
ਸਿੱਖਾਂ ਦੇ ਨਾਂ ‘ਤੇ ਹਿੰਸਾ ਨੂੰ ਸਿੱਖਾਂ ਖਿਲਾਫ ਪੰਜਾਬ, ਮੁਲਕ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਵਰਤਣ ਦਾ ਕੰਮ ਹੋ ਰਿਹਾ ਹੈ।
ਕਪਿਲ ਸ਼ਰਮਾ ਦੇ ਕੈਨੇਡਾ ਵਿੱਚ ਖੁੱਲੇ ਕੈਫੇ ‘ਤੇ ਗੋਲੀਆਂ ਚਲਾਉਣ ਦੀ ਘਟਨਾ ਨੂੰ ਇਸੇ ਸੰਦਰਭ ਵਿੱਚ ਵੇਖਣ ਦੀ ਲੋੜ ਹੈ।
ਕੇਂਦਰੀ ਤੰਤਰ ਅਤੇ ਸੱਜੇ ਪੱਖੀ ਸੋਚ ਨੂੰ ਸਿਰਫ ਸਿੱਖ ਪਛਾਣ ਵਾਲੀ ਸਾਫਟ ਪਾਵਰ ਤੋਂ ਹੀ ਤਕਲੀਫ ਨਹੀਂ, ਪੰਜਾਬੀ ਪਛਾਣ ਅਤੇ ਪੰਜਾਬੀ ਬੋਲੀ ਨੂੰ ਫੈਲਾਉਣ ਵਾਲੀ ਸਾਫਟ ਪਾਵਰ ਤੋਂ ਵੀ ਉਨੀ ਹੀ ਤਕਲੀਫ ਹੈ।
ਸੱਜੇ ਪੱਖੀ ਭੀੜਤੰਤਰ ਨੇ ਪਹਿਲਾਂ ਸਿੱਧਾ ਦਿਲਜੀਤ ਦੁਸਾਂਝ ਨੂੰ ਨਿਸ਼ਾਨਾ ਬਣਾਇਆ ਅਤੇ ਹੁਣ ਸਿੱਖ ਖਾੜਕੂਆਂ ਦੇ ਨਾਂ ‘ਤੇ ਕਪਿਲ ਸ਼ਰਮਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਹਿੰਦੀ/ਹਿੰਦੁਸਤਾਨੀ ਵਿੱਚ ਕਮੇਡੀ ਸ਼ੋਅ ਕਰਦਿਆਂ ਉਸ ਨੇ ਆਪਣੀ ਪੰਜਾਬੀ ਪਛਾਣ ਅਤੇ ਮਾਂ ਬੋਲੀ ਨੂੰ ਹਮੇਸ਼ਾ ਵੱਡੇ ਮਾਣ ਨਾਲ ਜ਼ਾਹਿਰ ਕੀਤਾ ਹੈ।
ਆਰੀਆ ਸਮਾਜੀਆਂ ਦੀ ਇੱਕ ਸਦੀ ਤੋਂ ਉੱਪਰ ਦੀ ਪੰਜਾਬੀ ਬੋਲੀ ਤੇ ਗੁਰਮੁਖੀ ਲਿੱਪੀ ਪ੍ਰਤੀ ਨਫਰਤ ਅਤੇ ਇਸ ਨੂੰ ਥੱਲੇ ਲਾਉਣ ਦੇ ਕਪਟੀ ਇਰਾਦਿਆਂ ਦੇ ਉਲਟ ਕਪਿਲ ਸ਼ਰਮਾ ਨੇ ਆਪਣੀ ਮਾਂ ਬੋਲੀ ਦਾ ਹਮੇਸ਼ਾ ਮਾਣ ਵਧਾਉਣ ਦਾ ਯਤਨ ਕੀਤਾ ਹੈ।
ਉਸਨੇ ਗੁਰੂ ਸਾਹਿਬਾਨ ਦੀ ਵਿਰਾਸਤ, ਦਰਬਾਰ ਸਾਹਿਬ ਅਤੇ ਸਿੱਖ ਵਿਰਾਸਤ ਪ੍ਰਤੀ ਆਪਣੇ ਸਤਿਕਾਰ ਨੂੰ ਹਰ ਵੱਡੀ ਸਟੇਜ ‘ਤੇ ਜ਼ਾਹਰ ਕੀਤਾ ਹੈ।
ਉਸਦੇ ਸ਼ੋਅ ਰਾਹੀਂ ਸਿੱਖ ਅਕਸ ਅਤੇ ਸਾਫਟ ਪਾਵਰ ਦਾ ਵੀ ਚੰਗਾ ਸੁਨੇਹਾ ਹੀ ਅਗਾਂਹ ਗਿਆ ਹੈ।
ਸਮੁੱਚਾ ਪੰਜਾਬ ਅਤੇ ਪੰਜਾਬੀ ਉਸ ‘ਤੇ ਮਾਣ ਕਰਦੇ ਨੇ।
ਕਪਿਲ ਸ਼ਰਮਾ ਪੰਜਾਬ ਦੀ ਸਾਂਝੀ ਵਿਰਾਸਤ ਦਾ ਇਸ ਵਕਤ ਸ਼ਾਇਦ ਸਭ ਤੋਂ ਵੱਡਾ ਚਿਹਰਾ ਹੈ।
ਬਿਨਾਂ ਕਿਸੇ ਦੁਬਿਧਾ ਦੇ ਇਸ ਮਸਲੇ ‘ਤੇ ਉਸ ਦੇ ਨਾਲ ਖੜਨ ਦੀ ਲੋੜ ਹੈ।
ਹਾਲਾਤ ਇਹ ਬਣ ਗਏ ਨੇ ਕਿ ਕੋਈ ਵੀ ਬੰਦਾ, ਜਿਸ ਦਾ ਕੋਈ ਪਿਛੋਕੜ ਨਹੀਂ ਪਤਾ, ਉੱਠ ਕੇ ਸਿੱਖਾਂ ਵੱਲੋਂ ਸਬਕ ਸਿਖਾਉਣ ਦੇ ਨਾਂ ‘ਤੇ ਵੱਡੀ ਜਾਂ ਛੋਟੀ ਹਿੰਸਕ ਘਟਨਾ ਕਰ ਸਕਦਾ ਹੈ ਤੇ ਬਿਰਤਾਂਤ ਜਿੱਧਰ ਨੂੰ ਮਰਜ਼ੀ ਧੱਕਿਆ ਜਾ ਸਕਦਾ ਹੈ।
ਪਹਿਲਾਂ ਵੀ ਕਨੇਡਾ ਵਿੱਚ ਸ੍ਰ ਰਿਪੁਦਮਨ ਸਿੰਘ ਦੇ ਕਤਲ ਨੂੰ ਸਿੱਖ ਕਾਰਕੁਨਾਂ ਦੇ ਖਾਤੇ ਪਾਉਣ ਦਾ ਵੱਡਾ ਬਿਰਤਾਂਤ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਾਈ ਹਰਦੀਪ ਸਿੰਘ ਨਿੱਝਰ ਨੂੰ ਵੀ ਉਸ ਵੇਲੇ ਜਿੰਮੇਵਾਰ ਠਹਿਰਾਇਆ ਗਿਆ ਸੀ। ਹਾਲੇ ਵੀ ਉਸ ਬਿਰਤਾਂਤ ਦੀ ਰਹਿੰਦ ਖੂੰਹਦ ਗੋਦੀ ਮੀਡੀਆ ਵੱਲੋਂ ਕਈ ਵਾਰ ਸਾਹਮਣੇ ਆਉਂਦੀ ਹੈ।
ਪੰਜਾਬ ਅਤੇ ਕੈਨੇਡਾ ਵਿਚਲੀਆਂ ਸਿੱਖ ਜਥੇਬੰਦੀਆਂ ਤੇ ਹੋਰ ਕਾਰਕੁਨਾਂ ਨੂੰ ਕਪਿਲ ਸ਼ਰਮਾ ਦੇ ਕੈਫੇ ‘ਤੇ ਕੀਤੀ ਗੋਲੀਬਾਰੀ ਖਿਲਾਫ ਸਪਸ਼ਟ ਸਟੈਂਡ ਲੈਣ ਦੀ ਲੋੜ ਹੈ।
#Unpopular_Opinions
#Unpopular_Ideas
#Unpopular_Facts
ਕਪਿਲ ਸ਼ਰਮਾਂ ਦੇ ਕੇਨੈਡਾ ਸਥਿਤ ਨਵੇਂ ਖੁੱਲ੍ਹੇ ਕੇਫੈ ਤੇ ਲੰਘੀ ਰਾਤ ਹੋਈ ਗੋ+ਲੀਬਾਰੀ ਦੀ ਘਟਨਾ ਤੋਂ ਬਾਅਦ ਯਕਦਮ ਭਾਰਤ ਅਤੇ ਕੇਨੈਡਾ ਦੇ ਮੀਡੀਆ ਵਿੱਚ ਬੈਠੀ ਸਿੱਖ ਵਿਰੋਧੀ ਲਾਬੀ ਦਾ ਐਕਟਿਵ ਹੋਣਾ ਅਤੇ ਇਸ ਘਟਨਾਕ੍ਰਮ ਵਿੱਚ ਖਾ+ਲਿਸਤਾਨੀ ਧਿਰ ਦਾ ਕੁਨੈਕਸ਼ਨ ਜੋੜਨਾ, ਇਹ ਦਰਸਾਉੰਦਾ ਹੈ ਕਿ ਭਾਰਤ ਵੱਲੋਂ ਕੇਨੈਡਾ ਅਤੇ ਇੱਥੇ ਵੱਸਦੇ ਸਿੱਖਾਂ ਦਾ ਅਕਸ ਖਰਾਬ ਕਰਨ ਦੀ ਸੋਚੀ ਸਮਝੀ ਕਥਿਤ ਸਾਜਿਸ਼ ਦਾ ਹਿੱਸਾ ਹੈ?
ਕੁੱਝ ਐਕਸ ਖਾਤੇ ਬੰਦ ਪਏ ਰੈਸਟੋਰੈਂਟ ਤੇ ਮਾਮੂਲੀ ਫ+ਇਰਿੰਗ ਦੀ ਘਟਨਾ ਨੂੰ ਬਹੁਤ ਵੱਡੀ ਦੱਸ ਕੇ ਇਸ ਨੂੰ ਕੇਨੈਡਾ ਦੇ ਪ੍ਰਧਾਨ ਮੰਤਰੀ ਦਾ ਟੈਸਟ ਤੱਕ ਦੱਸ ਰਹੇ ਹਨ। ਇੱਕ ਪੱਤਰਕਾਰ ਜਿਸ ਦੀ ਭਾਰਤੀ ਕੌਂਸਲੇਟ ਦੇ ਪ੍ਰੋਗਰਾਮ ਦੌਰਾਨ ਸਰੀ ਵਿੱਚ ਸਰਵਿਸ ਹੋਈ ਸੀ, ਉਹ ਸਵੇਰੇ 5:45 ਵਜੇ ਬਿਨਾਂ ਮੂੰਹ ਧੋਤੇ ਨਿੱਕਰ ਨਾਲ ਚੱਪਲਾਂ ਪਾ ਕੇ ਘਟਨਾ ਸਥਾਨ ਤੋਂ ਭਾਰਤੀ ਚੈਨਲਾਂ ਲਈ ਰਿਪੋਰਟਿੰਗ ਕਰਨ ‘ਚ ਮਸਰੂਫ ਸੀ।
ਇਸ ਸਾਰੀ ਵਰਤਾਰੇ ਤੋਂ ਭਲੀਭਾਂਤ ਪਤਾ ਲੱਗਦਾ ਹੈ,ਕਿ ਇਸ ਘਟਨਾਕ੍ਰਮ ਪਿੱਛੇ ਕੌਣ ਹੈ? ਤੇ ਕਿਉਂ ਹੈ?
ਪਹਿਲਾਂ ਇਕ ਝੂਠ ਸੌ ਵੇਰ ਬੋਲਿਆ ਜਾਂਦਾ ਤਾਂ ਦੁਨੀਆ ਸੱਚ ਮੰਨਣ ਲੱਗ ਜਾਂਦੀ ਪਰ ਹੁਣ ਮਾਧਿਅਮ ਪੱਤਰਕਾਰ ਅਤੇ ਤੋਲਿਆ ਜਾਣ ਵਾਲਾ ਕੁਫਰ ਏਨੀ ਕਾਰੀਗਰੀ ਨਾਲ ਸਿਰਜਿਆ ਹੋਣਾ ਚਾਹੀਦਾ ਕੇ ਇੱਕੋ ਵੇਰ ਬੋਲਿਆ ਹੀ ਕਾਫੀ ਏ..!
ਕਪਿਲ ਸ਼ਰਮਾਂ ਦੇ ਕੈਫੇ ਤੇ ਗੋਲੀਆਂ ਚੱਲੀਆਂ..ਫਿਲਮ ਵੀ ਬਣਾਈ..ਬੰਦ ਹੋਣ ਕਰਕੇ ਬਚਾਅ ਹੋ ਗਿਆ..ਪਰ ਏਧਰ ਆਰ.ਸੀ.ਐਮ.ਪੀ ਪੁਲਸ ਅਤੇ ਏਜੰਸੀਆਂ ਅਜੇ ਅੱਖੀਆਂ ਮਲਦੀਆਂ ਤੜਕੇ ਜਾਗ ਹੀ ਰਹੀਆਂ ਸਨ ਕੇ ਸੱਤ ਸਮੁੰਦਰੋਂ ਪਾਰ ਤੋਂ ਕੌਲ ਸਾਬ ਦਾ ਬਿਆਨ ਵੀ ਆ ਗਿਆ ਕੇ ਇਹ ਵਾਰਦਾਤ ਬੱਬਰ ਖਾਲਸਾ ਦੇ ਖਾਲਿਸਤਾਨੀ ਅੱਤਵਾਦੀ ਗਰੁੱਪ ਦੇ ਲਾਡੀ ਨਾਮ ਦੇ ਬੰਦੇ ਨੇ ਅੰਜਾਮ ਦਿੱਤੀ..ਹੁਣ ਸ਼ਾਇਦ ਬਿਸ਼ਨੋਈ ਦਾ ਬਦਲ ਲੱਭਣ ਦਾ ਵਕਤ ਆ ਗਿਆ!
ਹੇਠਾਂ ਗੈਗਾਂ ਬਾਰੇ ਵੱਡੀ ਜਾਣਕਾਰੀ ਰੱਖਣ ਵਾਲੇ ਦੇਸੀ ਜੇਮਸ ਬਾਂਡ ਦਾ ਹਵਾਲਾ..ਪੈੜਾਂ ਛੱਡ ਗਿਆ ਕੇ ਜੇ ਤਰੀਕਾ ਏ ਕਾਰ ਹਰ ਵੇਰ ਇੱਕੋ ਜਿਹਾ ਹੋਏ ਤਾਂ ਛੇਤੀ ਫੜਿਆ ਜਾਂਦਾ..!
ਭਾਈ ਨਿੱਜਰ ਦੇ ਕਤਲ ਵੇਲੇ ਬਣਾਈ ਏਦਾਂ ਦੀ ਹੀ ਇੱਕ ਫਿਲਮ ਨਿਖਿਲ ਗੁਪਤਾ ਨੇ ਅਮਰੀਕੀ ਅੰਡਰ ਕਵਰ ਨੂੰ ਵੀ ਵਿਖਾਈ ਸੀ ਕੇ ਵੇਖੋ ਕਨੇਡਾ ਵਿਚ ਕਰ ਵਿਖਾਲਿਆ ਜੇ ਤੁਸੀਂ ਵੀ ਨਿਪੁੰਨਤਾ ਨਾਲ ਕਰੋਗੇ ਤਾਂ ਹੋਰ ਕੰਮ ਮਿਲਦਾ ਰਹੇਗਾ..ਅੱਤ ਖੁਦਾ ਦਾ ਵੈਰ..ਲੱਕੜ ਦੀ ਹਾਂਡੀ ਵਾਰ ਵਾਰ ਨੀ ਚੜ੍ਹਦੀ..ਅਗਲਿਆਂ ਮੌਕੇ ਤੇ ਕੱਚੀ ਅੱਖੇ ਹੀ ਧਰ ਦਬੋਚਿਆ..ਹੁਣ ਤੋਤੇ ਵਾਂਙ ਦੱਸੀ ਜਾ ਰਿਹਾ!
ਬਿੱਪਰ ਮੀਡਿਆ ਨੇ ਬੱਸ ਇੱਕੋ ਕੰਮ ਤੇ ਲੱਕ ਬੱਧਾ ਕੇ ਦਸਤਾਰ ਅਤੇ ਦਸਤਾਰ ਧਾਰੀਆਂ ਨੂੰ ਅੱਤਵਾਦੀ ਸਾਬਿਤ ਕਰਨਾ..ਕਿਸੇ ਵੀ ਕੀਮਤ ਤੇ..ਕਈ ਬੁੱਕਲ ਦੇ ਸੱਪ ਏਧਰ ਵੀ ਨਾਲ ਰਲ ਜਾਂਦੇ..ਹੁੱਬ-ਹੁਬਾ ਕੇ ਦੱਸਣਗੇ..ਪਤਾ ਨੀ ਕਿਹੜੇ ਯੁੱਗ ਦਾ ਵੈਰ ਪੁਗਾ ਰਹੇ ਨੇ..!
ਖੈਰ ਮੁੱਕਦੀ ਗੱਲ..ਏਧਰ ਦਾ ਮੀਡਿਆ ਜਾਣਦਾ ਕੇ ਧਾਰਮਿਕ ਸਥਾਨਾਂ ਤੇ ਖਾਲਿਸਤਾਨੀ ਨਾਹਰੇ ਲਿਖ ਕੇ ਕੈਮਰੇ ਕਿਹੜੇ ਲੋਕ ਬੰਦ ਕਰਿਆ ਕਰਦੇ ਸਨ..ਚੋਰੀ ਚੋਰੀ ਅਮਰੀਕੀ ਕਨੇਡੀਅਨ ਪੁਲਸ ਨੂੰ ਸਿਖਾਂ ਦੀਆਂ ਝੂਠੀਆਂ ਸ਼ਿਕਾਇਤਾਂ ਕੌਣ ਲੋਕ ਲਾਉਂਦੇ ਸਨ..ਗੁਰੂਦੁਆਰਿਆਂ ਨੂੰ ਨਸ਼ਿਆਂ ਹਥਿਆਰਾਂ ਦੇ ਅੱਡੇ ਦੱਸ ਕਿਸਨੇ ਭੰਡਿਆਂ..!
ਚੋਰ ਨੂੰ ਨਹੀਂ ਚੋਰ ਦੀ ਮਾਂ ਨੂੰ ਨੱਥ ਪਾਉਣ ਦੀ ਲੋੜ ਏ..ਵਿਦੇਸ਼ੀ ਦਖਲਅੰਦਾਜੀ ਅਤੇ ਏਧਰ ਬੈਠੇ ਸਲੀਪਰ ਸੈੱਲ ਅਤੇ ਵਿਦਿਆਰਥੀਆਂ ਦੇ ਭੇਸ ਵਿਚ ਵੱਡੀ ਪੱਧਰ ਤੇ ਏਧਰ ਘੱਲਿਆ ਅਪਰਾਧਿਕ ਤਬਕਾ ਪਛਾਨਣ ਅਤੇ ਵਾਪਿਸ ਘੱਲਣ ਦਾ ਟਾਈਮ ਏ..ਵਰਨਾ ਇਥੋਂ ਦਾ ਸਿਸਟਮ ਦੁਨੀਆ ਦੀ ਨਜਰ ਵਿਚ ਮਜਾਕ ਬਣ ਕੇ ਰਹਿ ਜਾਵੇਗਾ..!
ਸੋ ਕਾਰਨੀਂ ਸਾਬ ਕਥਨੀ ਤੇ ਕਰਨੀ ਤੇ ਪੂਰੇ ਉੱਤਰੋ ਅਤੇ ਤਕੜੇ ਹੋ ਕੇ ਝੋਟਾ ਮਾਰ ਲਵੋ..ਜਿੱਦਣ ਇਹ ਮਰ ਗਿਆ..ਕਨੇਡੀਅਨ ਲੋਕਾਂ ਅਤੇ ਸਿਸਟਮ ਦਾ ਲਹੂ ਪੀਂਦੀਆਂ ਜੋਕਾਂ ਆਪਣੇ ਆਪ ਮੁੱਕ ਜਾਣੀਆਂ!
ਹਰਪ੍ਰੀਤ ਸਿੰਘ ਜਵੰਦਾ