Breaking News

Canada -Shooting at Kapil Sharma’s Café in Surrey Sparks Controversy and False Narratives

Shooting at Kapil Sharma’s Café in Surrey Sparks Controversy and False Narratives

ਸਰੀ ਵਿੱਚ ਕਪਿਲ ਸ਼ਰਮਾ ਦੇ ਕੈਫੇ ‘ਤੇ ਗੋਲੀਬਾਰੀ

 

 

 

Last night, shots were fired at the café near 84th Street and Scott Road in Surrey, which was recently opened by famous Punjabi and Bollywood comedian Kapil Sharma. The café was closed at the time of the incident. No casualties were reported. Previously, similar attacks have taken place at the homes of famous Punjabi singers Gippy Grewal, Karan Aujla, and AP Dhillon. Shockingly, some Indian media outlets and well-known anti-Sikh social media handles are trying to pin the blame for this attack on Babbar Khalsa’s Harjeet Singh Laddi — a person many Sikhs have never even heard of. Kapil Sharma is a proud representative of Punjab, Punjabi culture, and Punjabi identity. He holds deep respect for the Sikh community. It is crucial that Sikh organizations in both Canada and Punjab speak out strongly on this matter to give a fitting response to this dangerous narrative that aims to vilify Sikhs.

 

 

 

 

 

 

 

 

 

 

 

 

 

 

Unknown attackers fire several rounds at comedian Kapil Sharma’s cafe in Canada

ਭਾਰਤੀ ਮੀਡੀਆ ਮੁਤਾਬਕ ਹਰਜੀਤ ਸਿੰਘ ਲਾਡੀ ਤੇ ਤੂਫ਼ਾਨ ਸਿੰਘ ਨੇ ਲਈ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਕੈਫੇ ਉਤੇ ਫਾਇਰਿੰਗ ਦੀ ਕਥਿਤ ਜ਼ਿੰਮੇਵਾਰੀ

Kapil Sharma cafe in Canada- ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਕੈਨੇਡਾ ਵਿਚ ਕੈਫੇ ਉਤੇ ਫਾਇਰਿੰਗ ਦੀ ਖਬਰ ਆ ਰਹੀ ਹੈ। ਦੱਸ ਦਈਏ

ਕਿ ਕਪਿਲ ਸ਼ਰਮਾ ਨੇ ਹਾਲ ਹੀ ਵਿਚ ਕੈਨੇਡਾ ਦੇ ਸਰੀ ਵਿਚ ਕੈਫੇ ਖੋਲ੍ਹਿਆ ਸੀ।

 

 

 

 

 

 

 

 

ਕੱਲ੍ਹ ਰਾਤ ਸਰੀ ਦੀ 84 ਸਟਰੀਟ ਅਤੇ ਸਕਾਟ ਰੋਡ ਲਾਗੇ ਮਸ਼ਹੂਰ ਪੰਜਾਬੀ ਤੇ
ਬਾਲੀਵੁੱਡ ਕਾਮੇਡੀਅਨ ਕਪਿਲ ਸ਼ਰਮਾ ਵੱਲੋਂ ਖੋਲੇ ਗਏ ਕੈਫੇ ‘ਤੇ ਗੋਲੀਆਂ ਚਲਾਈਆਂ ਗਈਆਂ।
ਵਾਰਦਾਤ ਸਮੇਂ ਕੈਫੇ ਬੰਦ ਸੀ। ਕੋਈ ਜਾਨੀ ਨੁਕਸਾਨ ਨਹੀਂ ਹੋਇਆ।

 

 

 

 

 

 

 

 

 

 

 

 

ਇਸਤੋਂ ਪਹਿਲਾਂ ਗਾਇਕਾਂ ਗਿੱਪੀ ਗਰੇਵਾਲ, ਕਰਨ ਔਜਲਾ ਤੇ ਏਪੀ ਢਿੱਲੋਂ ਦੇ ਘਰਾਂ ‘ਤੇ ਵੀ ਹਮਲੇ ਹੋ ਚੁੱਕੇ ਹਨ।
ਕਮਾਲ ਦੀ ਗੱਲ ਇਹ ਹੈ ਕਿ ਭਾਰਤੀ ਮੀਡੀਆ ਅਤੇ ਜਾਣੇ-ਪਛਾਣੇ ਸਿੱਖ ਵਿਰੋਧੀ ਹੈਂਡਲ
ਇਸ ਹਮਲੇ ਦੀ ਜਿੰਮੇਵਾਰੀ ਬੱਬਰ ਖਾਲਸਾ ਦੇ ਹਰਜੀਤ ਸਿੰਘ ਲਾਡੀ ਸਿਰ ਪਾ ਰਹੇ ਹਨ,
ਜਿਸ ਬਾਰੇ ਬਹੁਤੇ ਸਿੱਖਾਂ ਨੂੰ ਪਤਾ ਵੀ ਨਹੀਂ ਕਿ ਉਹ ਹੈ ਕੌਣ।

 

 

 

 

 

 

 

 

 

 

 

ਕਪਿਲ ਸ਼ਰਮਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ-ਬਰਦਾਰ ਹੈ,
ਸਿੱਖਾਂ ਦਾ ਅਥਾਹ ਸਤਿਕਾਰ ਕਰਦਾ ਹੈ।
ਕੈਨੇਡਾ ਅਤੇ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੂੰ
ਇਸ ਬਾਰੇ ਡੱਟ ਕੇ ਬੋਲਣਾ ਸਮੇਂ ਦੀ ਲੋੜ ਹੈ ਤਾਂ ਕਿ ਇਹ
ਖਤਰਨਾਕ ਬਿਰਤਾਂਤ ਸਿੱਖਾਂ ਸਿਰ ਮੜ੍ਹਨ
ਦੀ ਸਾਜ਼ਿਸ਼ ਦਾ ਢੁਕਵਾਂ ਜਵਾਬ ਦਿੱਤਾ ਜਾ ਸਕੇ।
(ਵੀਡੀਓ ਕਮੈਂਟ ਵਿੱਚ ਵਾਇਆਃ ਪੱਤਰਕਾਰ ਰਿਤੇਸ਼ ਲੱਖੀ)
– ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

 

 

 

 

 

 

 

 

 

 

 

 

 

 

Kapil Sharma cafe in Canada- ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਕੈਨੇਡਾ ਵਿਚ ਕੈਫੇ ਉਤੇ ਫਾਇਰਿੰਗ ਦੀ ਖਬਰ ਆ ਰਹੀ ਹੈ। ਦੱਸ ਦਈਏ ਕਿ ਕਪਿਲ ਸ਼ਰਮਾ ਨੇ ਹਾਲ ਹੀ ਵਿਚ ਕੈਨੇਡਾ ਦੇ ਸਰੀ ਵਿਚ ਕੈਫੇ ਖੋਲ੍ਹਿਆ ਸੀ।

ਕਾਮੇਡੀਅਨ ਕਪਿਲ ਸ਼ਰਮਾ ਤੇ ਉਸ ਦੀ ਪਤਨੀ ਗਿਨੀ ਚਤਰਥ ਨੇ ਕੈਨੇਡਾ ਦੇ ਸਰੀ ਸ਼ਹਿਰ ਵਿਚ ਕੈਫੇ ਖੋਲ੍ਹਿਆ (Kapil Sharma cafe firing) ਹੈ ਜਿਸ ਦਾ ਨਾਮ Kap’s Café (ਕੈਪ’ਸ ਕੈਫੇ) ਰੱਖਿਆ ਗਿਆ ਹੈ।

 

 

 

 

 

 

ਕੁਝ ਦਿਨ ਪਹਿਲਾਂ ਹੀ ਇਸ ਦਾ ਉਦਘਾਟਨ ਕੀਤਾ ਗਿਆ ਸੀ। ਇਹ ਕੈਫੇ ਸਰੀ ਦੇ ਐਨ ਵਿਚਾਲੇ ਖੋਲ੍ਹਿਆ ਗਿਆ ਹੈ। ਸਰੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦਾ ਉਹ ਸ਼ਹਿਰ ਹੈ ਜਿੱਥੇ ਦੱਖਣ ਏਸ਼ਿਆਈ ਭਾਈਚਾਰੇ ਦੇ ਸਭ ਤੋਂ ਵੱਧ ਲੋਕ ਰਹਿੰਦੇ ਹਨ। ਹੁਣ ਇਸ ਉਤੇ ਫਾਇਰਿੰਗ ਕੀਤੀ ਗਈ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਕੁਝ ਲੋਕ ਲਗਾਤਾਰ ਫਾਇਰਿੰਗ ਕਰ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਦੇ ਰੈਸਟੋਰੈਂਟ ਅਤੇ ਉਸ ਦੇ ਨੇੜੇ ਦੀਆਂ ਹੋਰ ਇਮਾਰਤਾਂ ਉਤੇ ਗੋਲੀਬਾਰੀ ਹੋਈ ਸੀ। ਮਾਮਲਾ ਰੰਗਦਾਰੀ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ।

 

 

 

 

 

ਕਥਿਤ ਪੋਸਟ ਪਾ ਕੇ ਵਾਰਦਾਤ ਦੀ ਜ਼ਿੰਮੇਵਾਰੀ ਲਈ ਗਈ ਹੈ। ਇਸ ਦੀ ਕਥਿਤ ਜ਼ਿੰਮੇਵਾਰੀ ਹਰਜੀਤ ਸਿੰਘ ਲਾਡੀ ਅਤੇ ਤੂਫਾਨ ਸਿੰਘ ਨੇ ਲਈ ਹੈ।

ਕੇਂਦਰੀ ਏਜੰਸੀਆਂ ਤੋਂ ਇਲਾਵਾ, ਮੁੰਬਈ ਪੁਲਿਸ ਦੇ ਸੂਤਰਾਂ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।

Check Also

Entertainment News – ਬਿਨਾਂ ਕੱਪੜਿਆਂ ਤੋਂ ਸੜਕਾਂ ‘ਤੇ ਘੁੰਮ ਰਿਹਾ ਸੀ ਮਸ਼ਹੂਰ ਗਾਇਕ ਤੇ ਰੈਪਰ, ਪੁਲਸ ਨੇ ਕਰ ਲਿਆ ਗ੍ਰਿਫ਼ਤਾਰ

Lil Nas X arrested and taken to hospital after wandering LA streets in underwear ਬਿਨਾਂ …