Canada -ਭਾਰਤੀ ਮੂਲ ਦੇ ਵਿਅਕਤੀਆਂ ‘ਤੇ ਲੰਡਨ ਹਸਪਤਾਲ ਨੂੰ ਮਿਲੀਅਨ ਡਾਲਰਾਂ ਦਾ ਚੂਨਾ ਲਾਉਣ ਦਾ ਦੋਸ਼
•ਲੰਡਨ ਹਸਪਤਾਲ ਨੇ 50 ਮਿਲੀਅਨ ਦਾ ਅਦਾਲਤ ‘ਚ ਕਲੇਮ ਦਾਇਰ ਕੀਤਾ
• ਹਸਪਤਾਲ ਦੇ ਸਮਾਨ ਦੀ ਖ਼ਰੀਦ ਅਤੇ ਖਿੜਕੀਆਂ ਦੇ ਠੇਕੇ ਪਸੰਦੀਦਾ ਕੰਪਨੀਆਂ ਨੂੰ ਦੇਣ ਦੇ ਦੋਸ਼
ਟੋਰਾਂਟੋ (ਗੁਰਮੁੱਖ ਸਿੰਘ ਬਾਰੀਆ ) – ਓਨਟਾਰੀਓ ਦੇ ਪ੍ਰਮੁੱਖ ਸ਼ਹਿਰ ਲੰਡਨ ‘ਚ ਹਸਪਤਾਲ ਦੇ ਸਮਾਨ ਦੀ ਖਰੀਦੋ-ਫਰੋਕਤ ‘ਚ ਧੋਖਾਧੜੀ ਕਰਨ ਅਤੇ ਚਹੇਤੀਆਂ ਕੰਪਨੀਆਂ ਨੂੰ ਨਿਰਮਾਣ ਦੇ ਠੇਕੇ ਦੇਣ ਦੇ ਦੋਸ਼ ਹਸਪਤਾਲ ਦੇ ਹੀ ਕੁਝ ਭਾਰਤੀ ਮੂਲ ਦੇ ਸਾਬਕਾ ਅਧਿਕਾਰੀਆਂ ਅਤੇ ਕਰਮਚਾਰੀਆਂ ‘ਤੇ ਲੱਗੇ ਹਨ , ਜਿਹਨਾਂ ਖਿਲਾਫ਼ ਲੰਡਨ ਹੈਲਥ ਸਾਇੰਸਸ ਸੈਂਟਰ ਨੇ ਅਦਾਲਤ ‘ਚ 50 ਮਿਲੀਅਨ ਕਲੇਮ ਦਾਇਰ ਕੀਤਾ ਹੈ । ਇਹਨਾਂ ਸਾਰੇ ਸਾਬਕਾ ਅਧਿਕਾਰੀਆਂ ‘ਚ ਦੀਪਕ ਪਟੇਲ ਸੀਨੀਅਰ ਐਕਜੈਕਟਿਵ , ਡਰੇਕ ਲਾਲ ਅਤੇ ਨੀਲ ਮੋਦੀ ‘ਤੇ ਸੰਗੀਨ ਦੋਸ਼ ਲਗਾਏ ਗਏ ਹਨ ।
ਪਟੇਲ ‘ਤੇ ਇਸ ਮਾਮਲੇ ਦੇ ਦੋਸ਼ ਹਨ ਕਿ ਉਸਨੇ 2015 ਤੋਂ ਲੈ ਕਿ 2024 ਤੱਕ ਹਸਪਤਾਲ ਦੇ ਸੀਨੀਅਰ ਅਧਿਕਾਰੀ ਵਜੋਂ ਕੁਝ ਆਪਣੇ ਕਰੀਬੀਆਂ ਦੀਆਂ ਨਿਰਮਾਣ ਕੰਪਨੀਆਂ ਨੂੰ ਠੇਕੇ ਦੇਣ (ਹਿਤਾਂ ਦੇ ਖਿਲਾਫ਼ ਜਾ ਕਿ ) , ਸਮਾਨ ਦੀ ਖਰੀਦ ‘ਚ ਬੇਨਿਯਮੀਆਂ ਕਰਨ ਅਤੇ ਫਰਜ਼ੀ ਦਸਤਾਵੇਜ਼ (ਬਿੱਲ ਵਧਾ ਕਿ ਪੇਸ਼ ਕਰਨ ) ਆਦਿ ਦੇ ਦੋਸ਼ ਲਗਾਏ ਸਨ । ਇਹਨਾਂ ਦੋਸ਼ਾਂ ਕਾਰਨ ਹਸਪਤਾਲ ਨੇ ਪਟੇਲ ਨੂੰ ਅਗਸਤ 2024 ‘ਚ ਸੇਵਾਵਾਂ ਤੋਂ ਬਰਖਾਸਤ ਕਰ ਦਿੱਤਾ ਸੀ ਅਤੇ ਸਾਰੇ ਸਮਝੌਤੇ ਵੀ ਰੱਦ ਕਰ ਦਿੱਤੇ ਸਨ ।
ਹਾਲੇ ਇਹ ਦੋਸ਼ ਅਦਾਲਤ ‘ਚ ਸਾਬਤ ਹੋਣੇ ਬਾਕੀ ਹਨ ।
ਹਸਪਤਾਲ ਦਾ ਦੋਸ਼ ਹੈ ਕਿ ਪਟੇਲ ਅਤੇ ਸਾਥੀਆਂ ਨੇ ਪਰੇਸ਼ ਸੋਨੀ ਦੀਆਂ ਨਿਰਮਾਣ ਕੰਪਨੀਆਂ ਨੂੰ 30 ਮਿਲੀਅਨ ਦੇ ਠੇਕੇ ਗੈਰਵਾਜ਼ਿਬ ਤਰੀਕੇ ਨਾਲ