Aman Arora -‘ਭਾਜਪਾ ਨੇ ਲਾਰੈਂਸ ਨੂੰ ਗੁਜਰਾਤ ਜੇਲ੍ਹ ‘ਚ ਜਵਾਈਆਂ ਵਾਂਗ ਰੱਖਿਆ ਤੇ ਉਹ ਵਿਗਾੜ ਰਿਹਾ ਪੰਜਾਬ ਦਾ ਮਾਹੌਲ’,
ਅਬੋਹਰ ਕਤਲ ਕਾਂਡ ਲਈ BJP ਜ਼ਿੰਮੇਵਾਰ – ਅਮਨ ਅਰੋੜਾ
Punjab News: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਅਬੋਹਰ ‘ਚ ਹੋਈ ਕਪੜੇ ਦੇ ਵਪਾਰੀ ਸੰਜੇ ਵਰਮਾ ਦੀ ਹੱਤਿਆ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਤਿੱਖੀ ਟਿੱਪਣੀ ਕੀਤੀ ਹੈ।
ਅਰੋੜਾ ਨੇ ਕਿਹਾ ਕਿ ਸੰਜੇ ਵਰਮਾ ਦੀ ਹੱਤਿਆ ਬਹੁਤ ਹੀ ਦੁੱਖਦਾਈ ਅਤੇ ਮੰਦਭਾਗਾ ਘਟਨਾ ਹੈ, ਪਰ ਜਗਤ ਵਰਮਾ ਦੁਆਰਾ ਕੱਲ੍ਹ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਕੀਤੀਆਂ ਗਈਆਂ ਗੱਲਾਂ ਗੌਰ ਕਰਨਯੋਗ ਹਨ। ਉਨ੍ਹਾਂ ਨੇ ਪ੍ਰਸ਼ਨ ਉਠਾਇਆ ਕਿ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਦੀ ਜੇਲ੍ਹ ‘ਚ ਜਵਾਈਆਂ ਵਾਂਗ ਰੱਖਿਆ ਜਾ ਰਿਹਾ ਹੈ ਅਤੇ ਉਸ ਦੀ ਪੁਸ਼ਤਪਨਾਹੀ ਕਿਉਂ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਲਾਰੈਂਸ ਬਿਸ਼ਨੋਈ ਪੂਰੇ ਦੇਸ਼ ਅਤੇ ਪੰਜਾਬ ਦਾ ਮਾਹੌਲ ਵਿਗਾੜ ਰਿਹਾ ਹੈ, ਪਰ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਅਰੋੜਾ ਨੇ ਕਿਹਾ, “ਲਾਰੈਂਸ ਬਿਸ਼ਨੋਈ ਦੇ ਕਾਰਨਾਮਿਆਂ ਨੂੰ ਰੋਕਣ ਲਈ ਭਾਜਪਾ ਸਰਕਾਰ ਨੂੰ ਸਖ਼ਤੀ ਨਾਲ ਕਦਮ ਚੁੱਕਣੇ ਚਾਹੀਦੇ ਹਨ, ਨਹੀਂ ਤਾਂ ਇਹ ਸੇਕ ਕਿਸੇ ਹੋਰ ਕਾਰੋਬਾਰੀ ਤੱਕ ਪਹੁੰਚ ਸਕਦਾ ਹੈ
ਇਸ ਮੌਕੇ ‘ਤੇ ਅਰੋੜਾ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਲੜਦੀ ਰਹੇਗੀ ਅਤੇ ਇਸ ਮਾਮਲੇ ‘ਚ ਲੋਕਾਂ ਦੇ ਨਾਲ ਖੜ੍ਹੀ ਰਹੇਗੀ।
ਰਵਨੀਤ ਬਿੱਟੂ ਨੇ ਦਿੱਤਾ ਮੋੜਵਾਂ ਜਵਾਬ
ਰਵਨੀਤ ਬਿੱਟੂ ਨੇ ਕਿਹਾ, “ਅਮਨ ਅਰੋੜਾ ਵੱਲੋਂ ਇਹ ਕਹਿਣਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਗੁਜਰਾਤ ਵਿੱਚ ਕੇਂਦਰ ਦੀ ਸੁਰੱਖਿਆ ਹੇਠ ਹੈ, AAP ਦੀ ਨਾਕਾਮੀ ਨੂੰ ਢੱਕਣ ਦੀ ਇਕ ਸਸਤੀ ਕੋਸ਼ਿਸ਼ ਹੈ। ਇਹ ਤਰ੍ਹਾਂ ਦੇ ਭੜਕਾਊ ਅਤੇ ਭਰਮਕ ਬਿਆਨ ਨਾ ਸਿਰਫ ਗਲਤ ਹਨ, ਸਗੋਂ ਬਹੁਤ ਹੀ ਖਤਰਨਾਕ ਹਨ।”
ਉਨ੍ਹਾਂ ਦੋਹਰਾਇਆ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਅੱਤਵਾਦ ਅਤੇ ਸੰਗਠਿਤ ਅਪਰਾਧ ਖਿਲਾਫ਼ ਸਖ਼ਤ ਰੁਖ ਅਪਣਾਇਆ ਹੈ। “ਜਦੋਂ ਲੋੜ ਪਈ ਤਾਂ ਅਸੀਂ ਪਾਕਿਸਤਾਨ ਦੇ ਅੰਦਰ ਵੜ ਕੇ ਸਰਜੀਕਲ ਸਟ੍ਰਾਈਕ ਕੀਤੀ। ਕੀ ਗੈਂਗਸਟਰ ਸਾਡੀ ਪਹੁੰਚ ਤੋਂ ਬਾਹਰ ਹਨ? ਜਦੋਂ ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ, ਅਸੀਂ ਦਿਖਾਵਾਂਗੇ ਕਿ ਅਸਲੀ ਕਾਰਵਾਈ ਕੀ ਹੁੰਦੀ ਹੈ।
ਅਬੋਹਰ ‘ਚ ਕੱਪੜੇ ਦੇ ਵਪਾਰੀ ਸੰਜੇ ਵਰਮਾ ਜੀ ਨਾਲ ਜੋ ਦੁਖਾਂਤ ਵਾਪਰਿਆ, ਉਹ ਬੇਹੱਦ ਮੰਦਭਾਗਾ ਤੇ ਦੁੱਖਦਾਈ ਹੈ। ਪਰ ਜੋ ਗੱਲਾਂ ਜਗਤ ਵਰਮਾ ਜੀ ਨੇ ਕੱਲ੍ਹ ਕੇਂਦਰ ਦੀ ਬੀਜੇਪੀ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਕਹੀਆਂ ਹਨ, ਉਹ ਗੌਰ ਕਰਨ ਵਾਲੀਆਂ ਨੇ, ਕਿਉਂ ਲਾਰੈਂਸ ਨੂੰ ਗੁਜਰਾਤ ਦੀ ਜੇਲ੍ਹ ‘ਚ ਜਵਾਈਆਂ ਵਾਂਗ ਰੱਖਕੇ ਉਸ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ, ਕਿਉਂ ਉਹਦੇ ‘ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਲਾਰੈਂਸ ਪੂਰੇ ਦੇਸ਼ ਸਮੇਤ ਪੰਜਾਬ ਦਾ ਮਾਹੌਲ ਵਿਗਾੜ ਰਿਹਾ ਹੈ। ਕੱਲ੍ਹ ਨੂੰ ਇਹ ਸੇਕ ਕਿਸੇ ਹੋਰ ਕਾਰੋਬਾਰੀ ਤੱਕ ਨਾ ਪਹੁੰਚੇ, ਉਸ ਤੋਂ ਪਹਿਲਾਂ ਬੀਜੇਪੀ ਨੂੰ ਇਸ ਮਾਮਲੇ ਨੂੰ ਸਖ਼ਤੀ ਨਾਲ ਲੈਣਾ ਚਾਹੀਦਾ ਹੈ
–
Aman Arora
ਪ੍ਰਧਾਨ, ‘ਆਪ’ ਪੰਜਾਬ