Breaking News

ਮਸ਼ਹੂਰ ਰੈਪਰ ਦੀ ਲਾਈਵ ਕੰਸਰਟ ਦੌਰਾਨ ਸਟੇਜ ‘ਤੇ ਮੌਤ

US rapper Fatman Scoop dies after collapsing on stage mid-performan

New York-born artist, 53, known for collaborating with Missy Elliott, was performing in Connecticut on Friday

Famous Rapper Death: ਮਸ਼ਹੂਰ ਰੈਪਰ ਦੀ ਲਾਈਵ ਕੰਸਰਟ ਦੌਰਾਨ ਸਟੇਜ ‘ਤੇ ਮੌਤ, ਗਮ ‘ਚ ਡੁੱਬੇ ਫੈਨਜ਼

ਸਟੇਜ ‘ਤੇ ਪਰਫਾਰਮ ਕਰਦਿਆਂ ਮਸ਼ਹੂਰ ਰੈਪਰ ਦੀ ਨਿਕਲੀ ਜਾਨ

Famous Rapper Death: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਸੋਸ਼ਲ ਮੀਡੀਆ ਉੱਪਰ ਸੋਗ ਦੀ ਲਹਿਰ ਦੌੜ ਗਈ ਹੈ। ਦਰਅਸਲ, ਮਸ਼ਹੂਰ ਰੈਪਰ ਅਚਾਨਕ ਲਾਈਵ ਕੰਸਰਟ ਦੌਰਾਨ ਸਟੇਜ ‘ਤੇ ਬੇਹੋਸ਼ ਹੋ ਗਿਆ।

ਅਮਰੀਕੀ ਰੈਪਰ ਫੈਟਮੈਨ ਸਕੂਪ ਦੀ ਮੌਤ ਹੋ ਗਈ ਹੈ। ਉਸ ਦੇ ਪਰਿਵਾਰ ਅਤੇ ਮੈਨੇਜਰ ਨੇ ਰੈਪਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਫੈਟਮੈਨ ਇੱਕ ਲਾਈਵ ਈਵੈਂਟ ‘ਚ ਪ੍ਰਦਰਸ਼ਨ ਕਰ ਰਿਹਾ ਸੀ। 53 ਸਾਲਾ ਫੈਟਮੈਨ ਸਟੇਜ ‘ਤੇ ਪਰਫਾਰਮ ਕਰ ਰਿਹਾ ਸੀ ਜਦੋਂ ਉਹ ਅਚਾਨਕ ਡਿੱਗ ਗਿਆ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੇ ਪ੍ਰਦਰਸ਼ਨ ਦੌਰਾਨ ਆਖਰੀ ਪਲਾਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਮਾਗਮ ‘ਚ ਮੌਜੂਦ ਮੈਡੀਕਲ ਸਟਾਫ ਸਟੇਜ ‘ਤੇ ਆ ਕੇ ਰੈਪਰ ਨੂੰ ਸੀਪੀਆਰ ਦੇ ਰਿਹਾ ਹੈ।


Famous Rapper Death: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨਾਲ ਸੋਸ਼ਲ ਮੀਡੀਆ ਉੱਪਰ ਸੋਗ ਦੀ ਲਹਿਰ ਦੌੜ ਗਈ ਹੈ। ਦਰਅਸਲ, ਮਸ਼ਹੂਰ ਰੈਪਰ ਅਚਾਨਕ ਲਾਈਵ ਕੰਸਰਟ ਦੌਰਾਨ ਸਟੇਜ ‘ਤੇ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਦੱਸ ਦੇਈਏ ਕਿ ਅਸੀ ਅਮਰੀਕੀ ਰੈਪਰ ਫੈਟਮੈਨ ਸਕੂਪ ਦੀ ਗੱਲ ਕਰ ਰਹੇ ਹਾਂ। ਜਿਨ੍ਹਾਂ 53 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਹਮੇਸ਼ਾ-ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਹਾਲਾਂਕਿ ਜ਼ਿਆਦਾਤਰ ਪ੍ਰਸ਼ੰਸਕ ਇਸ ਖਬਰ ਉੱਪਰ ਵਿਸ਼ਵਾਸ ਨਹੀਂ ਕਰ ਪਾ ਰਹੇ ਕਿ ਫੈਟਮੈਨ ਹੁਣ ਇਸ ਦੁਨੀਆਂ ਵਿੱਚ ਨਹੀਂ ਹੈ।


ਸਟੇਜ ਉੱਪਰ ਅਚਾਨਕ ਹੋਏ ਬੇਹੋਸ਼

ਨਿਊਯਾਰਕ ਵਿੱਚ ਜੰਮੇ ਰੈਪਰ ਫੈਟਮੈਨ ਸਕੂਪ, ਅਸਲੀ ਨਾਮ ਆਈਜ਼ੈਕ ਫ੍ਰੀਮੈਨ III, ਆਪਣੀ ਕਮੀਜ਼ ਉਤਾਰ ਕੇ ਡੀਜੇ ਬੂਥ ਦੇ ਪਿੱਛੇ ਗਿਆ ਅਤੇ ਅਚਾਨਕ ਬੇਹੋਸ਼ ਹੋ ਗਿਆ। ਸਕਾਈ ਨਿਊਜ਼ ਦੀ ਰਿਪੋਰਟ ਮੁਤਾਬਕ ਆਸ-ਪਾਸ ਦੇ ਲੋਕਾਂ ਨੇ ਤੁਰੰਤ ਸੀਪੀਆਰ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਬਚਾ ਨਹੀਂ ਸਕੇ। ਉਨ੍ਹਾਂ ਦੇ ਸਮਰਥਕਾਂ ਨੇ ਸੰਗੀਤ ਵਜਾ ਕੇ ਭੀੜ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।

ਫੈਟਮੈਨ ਸਕੂਪ ਦੇ ਪਰਿਵਾਰ ਨੇ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਰੈਪਰ ਦੀ ਮੌਤ ਨਾਲ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਪ੍ਰਸ਼ੰਸਕ ਵੀ ਹੈਰਾਨ ਹਨ। ਪਰਿਵਾਰ ਨੇ ਕਿਹਾ, ‘ਉਹ ਸਾਡੇ ਜੀਵਨ ਵਿੱਚ ਹਾਸੇ, ਸਮਰਥਨ, ਤਾਕਤ ਅਤੇ ਹਿੰਮਤ ਦਾ ਸਰੋਤ ਸੀ। ਉਸਦੇ ਸੰਗੀਤ ਨੇ ਸਾਨੂੰ ਨੱਚਣ ਅਤੇ ਜੀਵਨ ਨੂੰ ਸਕਾਰਾਤਮਕਤਾ ਨਾਲ ਗਲੇ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦਾ ਦਿਲ ਬਹੁਤ ਵੱਡਾ ਸੀ ਅਤੇ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।

ਰੈਪਰ ਨੇ ਕਮਾਇਆ ਖੂਬ ਨਾਂਅ

ਫੈਟਮੈਨ ਸਕੂਪ 1999 ਵਿੱਚ ਰਿਲੀਜ਼ ਹੋਈ ਆਪਣੀ ਹਿੱਟ ‘ਬੀ ਫੇਥਫੁੱਲ’ ਲਈ ਸਭ ਤੋਂ ਮਸ਼ਹੂਰ ਹਨ। ਉਨ੍ਹਾਂ ਸਾਲ 2003 ਵਿੱਚ ਵਿਸ਼ਵ ਪ੍ਰਸਿੱਧੀ ਪ੍ਰਾਪਤ ਕੀਤੀ। 2004 ‘ਚ ਉਹ ਯੂਕੇ ਟੀਵੀ ਸੀਰੀਜ਼ ‘ਚਾਂਸਰ’ ‘ਚ ਨਜ਼ਰ ਆਈ ਸੀ। 2015 ਵਿੱਚ, ਉਹ ਸੇਲਿਬ੍ਰਿਟੀ ਬਿਗ ਬ੍ਰਦਰ 16: ਯੂਕੇ ਬਨਾਮ ਯੂਐਸਏ ਵਿੱਚ ਵੀ ਦਿਖਾਈ ਦਿੱਤੇ। ਫਿਲਹਾਲ ਉਨ੍ਹਾਂ ਦੀ ਅਚਾਨਕ ਮੌਤ ਇੰਡਸਟਰੀ ਲਈ ਬਹੁਤ ਵੱਡਾ ਘਾਟਾ ਹੈ।

ਫੈਟਮੈਨ ਸਕੂਪ ਦੇ ਪਰਿਵਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਸੰਦੇਸ਼ ਜਾਰੀ ਕੀਤਾ ਹੈ। ‘ਏ ਮੇਸੈਜ ਫਰੌਮ ਦ ਫ੍ਰੀਮੈਨ ਫੈਮਿਲੀ’ ਟਾਇਟਲ ਵਾਲੇ ਸੰਦੇਸ਼ ‘ਚ ਲਿਖਿਆ ਗਿਆ ਹੈ, ”ਇਹ ਬਹੁਤ ਦੁਖੀ ਅਤੇ ਭਾਰੀ ਦਿਲ ਨਾਲ ਹੈ ਕਿ ਅਸੀਂ ਮਹਾਨ ਅਤੇ ਆਈਕਨ ਫੈਟਮੈਨ ਸਕੂਪ ਦੀ ਮੌਤ ਦੀ ਘੋਸ਼ਣਾ ਕਰਦੇ ਹਾਂ। ਬੀਤੀ ਰਾਤ, ਸੰਸਾਰ ਨੇ ਇੱਕ ਪਵਿੱਤਰ ਆਤਮਾ ਨੂੰ ਗੁਆ ਦਿੱਤਾ।”

The US rapper Fatman Scoop has died after he collapsed mid-performance during a free concert in Connecticut on Friday night, according to reports.


The New York-born artist, whose real name is Isaac Freeman III, was headlining the so-called Green & Gold Party in Hamden, Connecticut, when he had what was described as a medical emergency. He was seen in a video posted on X to have collapsed behind the DJ booth after urging concertgoers to “make some noise”.