Breaking News

Sidhu Moosewala ਦੇ ਪਿਤਾ ਬਲਕੌਰ ਸਿੰਘ ਨਾਲ ਤੈਨਾਤ ਕੀਤੇ ਗਏ ਗੰਨਮੈਨ ਆਪਸ ਵਿੱਚ ਭਿੜੇ, ਇੱਕ ਜ਼ਖਮੀ

ਮਿਲੀ ਜਾਣਕਾਰੀ ਮੁਤਾਬਿਕ ਦੇਰ ਰਾਤ ਆਪਣੇ ਕਮਰੇ ਵਿੱਚ ਸੁੱਤੇ ਕਮਾਂਡੋ ਦੇ ਗੰਨਮੈਨ ਗੁਰਦੀਪ ਸਿੰਘ ਉੱਤੇ ਗੰਨਮੈਨ ਅਰੁਣ ਕੁਮਾਰ ਵੱਲੋਂ ਹਮਲਾ ਕੀਤਾ ਗਿਆ ਜਿਸ ਨਾਲ ਗੁਰਦੀਪ ਸਿੰਘ ਗੰਨਮੈਨ ਜ਼ਖਮੀ ਹੋਇਆ।

Balkaur Singh Gunmen clashed : ਮਹਰੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਨਾਲ ਚੱਲ ਰਹੇ ਗੰਨਮੈਨ ਦੇਰ ਰਾਤ ਆਪਸ ਵਿੱਚ ਭਿੜ ਗਏ। ਜਿਸ ਕਾਰਨ ਇੱਕ ਗੰਨਮੈਨ ਜ਼ਖਮੀ ਹੋ ਗਿਆ।

ਮਿਲੀ ਜਾਣਕਾਰੀ ਮੁਤਾਬਿਕ ਦੇਰ ਰਾਤ ਆਪਣੇ ਕਮਰੇ ਵਿੱਚ ਸੁੱਤੇ ਕਮਾਂਡੋ ਦੇ ਗੰਨਮੈਨ ਗੁਰਦੀਪ ਸਿੰਘ ਉੱਤੇ ਗੰਨਮੈਨ ਅਰੁਣ ਕੁਮਾਰ ਵੱਲੋਂ ਹਮਲਾ ਕੀਤਾ ਗਿਆ ਜਿਸ ਨਾਲ ਗੁਰਦੀਪ ਸਿੰਘ ਗੰਨਮੈਨ ਜ਼ਖਮੀ ਹੋਇਆ।

ਗੁਰਦੀਪ ਸਿੰਘ ਦੇ ਦੱਸਣ ਮੁਤਾਬਕ ਅਰੁਣ ਨਾਮੀ ਗੰਨਮੈਨ ਨੇ ਕੜੇ ਜੇ ਨਾਲ ਇਸਦੇ ਸਿਰ ਵਾਰ ਕੀਤਾ ਹੈ। ਗੁਰਦੀਪ ਸਿੰਘ ਨੂੰ ਜ਼ਖਮੀ ਹਾਲਤ ਵਿੱਚ ਮਾਨਸਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਆਪਣੇ ਕਮਰੇ ਵਿੱਚ ਸੁੱਤੇ ਕਮਾਂਡੋ ਦੇ ਗੰਨਮੈਨਾਂ ‘ਚ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋਣ ਤੋਂ ਬਾਅਦ ਝੜਪ ਹੋ ਗਈ। ਇਸ ਦੌਰਾਨ ਗੰਨਮੈਨ ਗੁਰਦੀਪ ਸਿੰਘ ਜ਼ਖਮੀ ਹੋ ਗਿਆ, ਜੋ ਕਿ ਜੇਰੇ ਇਲਾਜ ਸਿਵਲ ਹਸਪਤਾਲ ਮਾਨਸਾ ਵਿੱਚ ਦਾਖਲ ਹੈ।

ਥਾਣਾ ਸਦਰ ਮਾਨਸਾ ਦੇ ਐਸਐਚਓ ਗੁਰਬੀਰ ਸਿੰਘ ਨੇ ਕਿਹਾ ਕਿ ਇਸ ਮਾਮਲੇ ‘ਚ ਉਹ ਜਾਂਚ ਕਰਨਗੇ।