ਜ਼ਮੀਨ ਐਕੁਆਇਰ ਦਾ 28 ਲੱਖ ਮਿਲਿਆ ਮੁਆਵਜ਼ਾ, 20 ਸਾਲ ਬਾਅਦ ਹਿੱਸਾ ਲੈਣ ਪਹੁੰਚ ਗਈ ਪਤਨੀ, ਅੱਗੋਂ ਪਤੀ ਖੇਡ ਗਿਆ ‘ਗੇਮ’
ਇੱਕ ਸ਼ਖਸ ਨੂੰ ਜ਼ਮੀਨ ਦੇ ਬਦਲੇ ਸਰਕਾਰ ਤੋਂ 28 ਲੱਖ ਰੁਪਏ ਦਾ ਮੁਆਵਜ਼ਾ ਮਿਲਿਆ ਤਾਂ ਉਸ ਦੀ ਪਤਨੀ ਜੋ ਕਿ 20 ਸਾਲ ਪਹਿਲਾਂ ਝਗੜੇ ਕਰਕੇ ਵੱਖ ਹੋ ਗਈ ਸੀ, ਵਾਪਸ ਆ ਗਈ। ਜਦੋਂ ਪਤਨੀ ਨੇ ਮੁਆਵਜ਼ੇ ਵਿੱਚ ਹਿੱਸਾ ਮੰਗਿਆ ਤਾਂ ਪਤੀ ਨੇ ਉਸ ਨੂੰ ਜਾਅਲੀ ਚੈੱਕ ਸੌਂਪ ਦਿੱਤਾ।
ਇੱਕ ਸ਼ਖਸ ਨੂੰ ਜ਼ਮੀਨ ਦੇ ਬਦਲੇ ਸਰਕਾਰ ਤੋਂ 28 ਲੱਖ ਰੁਪਏ ਦਾ ਮੁਆਵਜ਼ਾ ਮਿਲਿਆ ਤਾਂ ਉਸ ਦੀ ਪਤਨੀ ਜੋ ਕਿ 20 ਸਾਲ ਪਹਿਲਾਂ ਝਗੜੇ ਕਰਕੇ ਵੱਖ ਹੋ ਗਈ ਸੀ, ਵਾਪਸ ਆ ਗਈ। ਜਦੋਂ ਪਤਨੀ ਨੇ ਮੁਆਵਜ਼ੇ ਵਿੱਚ ਹਿੱਸਾ ਮੰਗਿਆ ਤਾਂ ਪਤੀ ਨੇ ਉਸ ਨੂੰ ਜਾਅਲੀ ਚੈੱਕ ਸੌਂਪ ਦਿੱਤਾ।
ਇਸ ਉਤੇ ਦੋਵਾਂ ਵਿਚਾਲੇ ਫਿਰ ਝਗੜਾ ਹੋ ਗਿਆ ਅਤੇ ਮਾਮਲਾ ਥਾਣੇ ਤੱਕ ਪਹੁੰਚ ਗਿਆ। ਦੋਵਾਂ ਧਿਰਾਂ ਨੇ ਇਕ-ਦੂਜੇ ‘ਤੇ ਕਈ ਦੋਸ਼ ਲਾਏ ਹਨ। ਅਦਾਲਤ ਦੀ ਮਦਦ ਨਾਲ ਪਤਨੀ ਨੇ ਆਪਣੇ ਪਤੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਦੂਜੇ ਪਾਸੇ ਪਤੀ ਨੇ ਆਪਣੀ ਪਤਨੀ ਅਤੇ ਬੇਟੇ ‘ਤੇ ਲੁੱਟ-ਖੋਹ ਦਾ ਦੋਸ਼ ਲਗਾਉਂਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।
ਉੱਤਰ ਪ੍ਰਦੇਸ਼ ਸਰਕਾਰ ਝਾਂਸੀ ਜ਼ਿਲ੍ਹੇ ਦੇ ਰਕਸਾ ਖੇਤਰ ਵਿਚ ਬੁੰਦੇਲਖੰਡ ਉਦਯੋਗਿਕ ਵਿਕਾਸ ਅਥਾਰਟੀ ਯਾਨੀ ਬੀਡਾ ਦੇ ਨਾਮ ਉੱਤੇ ਇੱਕ ਵਿਸ਼ੇਸ਼ ਉਦਯੋਗਿਕ ਖੇਤਰ ਵਿਕਸਿਤ ਕਰਨ ਲਈ ਕਿਸਾਨਾਂ ਤੋਂ ਜ਼ਮੀਨ ਲੈ ਰਹੀ ਹੈ। ਇਸ ਦੇ ਬਦਲੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਸਰਮਾਉ ਦੇ ਰਹਿਣ ਵਾਲੇ ਅਨਿਲ ਮਿਸ਼ਰਾ ਨੂੰ ਜ਼ਮੀਨ ਐਕੁਆਇਰ ਲਈ 28 ਲੱਖ ਰੁਪਏ ਦਾ ਮੁਆਵਜ਼ਾ ਮਿਲਿਆ। ਉਸ ਦੀ ਪਤਨੀ 20 ਸਾਲ ਪਹਿਲਾਂ ਉਸ ਨੂੰ ਛੱਡ ਕੇ ਚਲੀ ਗਈ ਸੀ।
ਅਨਿਲ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨੇ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਸੀ। ਅਨਿਲ ਅਨੁਸਾਰ ਜਿਵੇਂ ਹੀ ਮੁਆਵਜ਼ੇ ਦੀ ਰਕਮ ਮਿਲੀ ਤਾਂ ਦਸ ਦਿਨਾਂ ਦੇ ਅੰਦਰ-ਅੰਦਰ ਉਸ ਦੀ ਪਤਨੀ ਅਤੇ ਪੁੱਤਰ ਆ ਗਏ। ਇਨ੍ਹਾਂ ਲੋਕਾਂ ਨੇ ਜਾਇਦਾਦ ਵਿੱਚ ਪੈਸੇ ਅਤੇ ਹਿੱਸੇ ਦੀ ਮੰਗ ਕੀਤੀ। ਅਨਿਲ ਦਾ ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਉਸ ਦੇ ਕੋਲ ਰੱਖੀ ਕਰੀਬ ਡੇਢ ਲੱਖ ਰੁਪਏ ਦੀ ਨਕਦੀ ਲੁੱਟ ਲਈ। ਜਦੋਂ ਮੈਂ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਕਾਰਵਾਈ ਕਰਨ ਦੀ ਬਜਾਏ ਉਲਟਾ ਰਾਜੀਨਾਮਾ ਲਿਖਵਾ ਦਿੱਤਾ।
ਦੂਜੇ ਪਾਸੇ ਅਨਿਲ ਦੀ ਪਤਨੀ ਕਿਰਨ ਮਿਸ਼ਰਾ ਨੇ ਰਕਸਾ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਹੈ ਕਿ 2009 ‘ਚ ਉਸ ਦੇ ਪਤੀ ਨੇ ਉਸ ‘ਤੇ ਤਲਵਾਰ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ। ਪੁਲਿਸ ਨੇ ਕੇਸ ਦਰਜ ਕਰ ਲਿਆ ਸੀ ਤੇ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪਤੀ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਸਹੁਰੇ ਦੀ ਮੌਤ ਤੋਂ ਬਾਅਦ ਜੱਦੀ ਜ਼ਮੀਨ ਪਤੀ ਦੇ ਨਾਂ ਹੋ ਗਈ। ਜਦੋਂ ਸਰਕਾਰ ਨੇ ਇਹ ਜ਼ਮੀਨ ਐਕੁਆਇਰ ਕੀਤੀ ਤਾਂ ਉਸ ਨੇ ਆਪਣੇ ਅਤੇ ਉਸ ਦੇ ਬੱਚੇ ਦੇ ਹਿੱਸੇ ਦੀ ਜ਼ਮੀਨ ਬਾਰੇ ਇਤਰਾਜ਼ ਦਰਜ ਕਰਵਾਇਆ।
ਇਸ ‘ਤੇ ਪਤੀ ਨੇ ਆਪਣਾ ਇਤਰਾਜ਼ ਵਾਪਸ ਲੈਣ ਲਈ ਕਿਹਾ ਅਤੇ ਮੁਆਵਜ਼ਾ ਰਾਸ਼ੀ ਦੇਣ ਦਾ ਵਾਅਦਾ ਕੀਤਾ। ਪਤੀ ਨੇ ਕਿਰਨ ਨੂੰ 28 ਲੱਖ ਰੁਪਏ ਦਾ ਚੈੱਕ ਦਿੱਤਾ। ਜਦੋਂ ਇਹ ਬੈਂਕ ਵਿੱਚ ਜਮ੍ਹਾ ਕਰਵਾਇਆ ਗਿਆ ਤਾਂ ਭੁਗਤਾਨ ਨਾ ਹੋ ਸਕਿਆ। ਕਿਰਨ ਦੀ ਸ਼ਿਕਾਇਤ ‘ਤੇ ਰਕਸਾ ਥਾਣੇ ‘ਚ ਪਤੀ ਅਨਿਲ, ਜੇਠ ਭਗਵਾਨ ਸਵਰੂਪ, ਜੇਠ ਦੇ ਬੇਟੇ ਰਾਮ ਸਹੋਦਰ ਸਮੇਤ 6 ਲੋਕਾਂ ਖਿਲਾਫ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਿਸਾਨ ਨੂੰ ਐਕੁਆਇਰ ਜ਼ਮੀਨ ਦਾ ਮੁਆਵਜ਼ਾ ਮਿਲਿਆ ਤਾਂ 20 ਸਾਲ ਪਹਿਲਾਂ ਛੱਡ ਕੇ ਗਈ ਪਤਨੀ ਹਿੱਸਾ ਲੈਣ ਪਹੁੰਚ ਗਈ..ਅੱਗੋਂ ਪਤੀ ਖੇਡ ਗਿਆ ‘ਗੇਮ’
ਖ਼ਬਰ ਦਾ Link Comment box👇