Parkash Singh Badal –
12 ਸਾਲ ਪਹਿਲਾਂ, ਭਾਵ ਜਨਵਰੀ 2013 ਦੇ ਐਨਆਰਆਈ ਸੰਮੇਲਨ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਸ਼ਰੇਆਮ ਠਿੱਠ ਕੀਤਾ।
“ਆਜ਼ਾਦੀ ‘ਚ ਮੈਂ 17 ਸਾਲ ਜੇਲ੍ਹ ਕੱਟੀ। ਆਹ ਹੁਣ ਤਾਂ, ਪੁੱਛੋ ਤਾਂ ਕੋਈ ਜੇਲ੍ਹ ਕੱਟੀ ਹੈ। ਇਨ੍ਹਾਂ ਨੂੰ ਤਾਂ ਪੱਕੀ ਪਕਾਈ ਮਿਲ ਗਈ। ਥਾਲ ਪਰੋਸ ਕੇ ਫੜਾ ‘ਤਾ। ਹੁਣ ਕਬਜ਼ਾ ਕਰਨ ਨੂੰ ਫਿਰਦੇ ਆ।”
17 ਸਾਲ ਦੀ ਜੇਲ੍ਹ ਵਾਲੀ ਗੱਪ ਦੁਹਰਾਉਂਦਿਆਂ ਬਾਦਲ ਵੱਲੋਂ ਕੀਤੀ ਇਸ ਤਿੱਖੀ ਟਿੱਪਣੀ ਤੋਂ ਪਤਾ ਲੱਗਦਾ ਸੀ ਕਿ ਉਹ ਅੰਦਰੋਂ ਮਜੀਠੀਆ ਤੋਂ ਕਿੰਨਾ ਔਖਾ ਸੀ। ਖਾਸ ਕਰਕੇ ਉਸ ਦੀ ਇਹ ਟਿੱਪਣੀ “ਹੁਣ ਕਬਜ਼ਾ ਕਰਨ ਨੂੰ ਫਿਰਦੇ ਆ”।
ਪੂਰੇ ਇੱਕ ਸਾਲ ਬਾਅਦ ਜਨਵਰੀ 2014 ਵਿੱਚ ਜਗਦੀਸ਼ ਭੋਲੇ ਨੇ ਡਰੱਗ ਕੇਸ ਵਿੱਚ ਮਜੀਠੀਆ ਦਾ ਨਾਂਅ ਲੈ ਦਿੱਤਾ।
ਮਜੀਠੀਆ ਦਾ ਵਕੀਲ ਕਹਿ ਰਿਹਾ ਹੈ ਭੋਲੇ ਨੇ ਉਸਦਾ ਨਾਂ ਕਿਸੇ ਦੇ ਕਹਿਣ ‘ਤੇ ਲਿਆ।
ਬਿੱਟੂ ਔਲਖ ਦੇ ਦਾਅਵੇ ਮੁਤਾਬਕ ਮਜੀਠੀਆ ਨੇ ਉਸ ਨੂੰ ਕਿਹਾ “ਬਾਦਲ ਸਾਹਿਬ ਤਾਂ ਮੈਨੂੰ ਠੋਕਣਾ ਚਾਹੁੰਦੇ ਸੀ।”
ਇਹ ਤੰਦਾਂ ਜੋੜ ਕੇ ਕੀ ਸਮਝ ਆਉਂਦਾ ਹੈ?
ਪਤਾ ਨਹੀਂ ਬਿੱਟੂ ਔਲਖ ਸੱਚ ਬੋਲ ਰਿਹਾ ਜਾਂ ਝੂਠ। ਮਜੀਠੀਆ ਦੇ ਵਕੀਲ ਦੇ ਦਾਅਵੇ ਨੂੰ ਤਾਂ ਬਾਦਲ ਦਲ ਆਪ ਪ੍ਰਚਾਰ ਰਿਹਾ। ਭੋਲੇ ਦੇ ਦਾਅਵੇ ਤੋਂ ਤਿੰਨ ਸਾਲ ਤੱਕ ਬਾਦਲ ਸਰਕਾਰ ਵਿੱਚ ਰਹੇ। ਉਹ ਦੱਸਣ ਉਨ੍ਹਾਂ ਨੂੰ ਕੀ ਪਤਾ ਲੱਗਿਆ ਸੀ ਕਿ ਭੋਲਾ ਕਿਸ ਦੇ ਕਹਿਣ ‘ਤੇ ਬੋਲਿਆ ਸੀ?
ਬਾਦਲ ਦੀ 12 ਸਾਲ ਪੁਰਾਣੀ ਵੀਡੀਓ ਦਾ ਲਿੰਕ ਕੁਮੈਂਟ ਵਿੱਚ ਹੈ।
#Unpopular_Opinions