Amritsar : ਸ੍ਰੀ ਹਰਿਮੰਦਰ ਸਾਹਿਬ ’ਚ 7 ਸਾਲ ਦੇ ਬੱਚੇ ਨੂੰ ਪਰਿਕਰਮਾ ’ਚ ਛੱਡ ਗਏ ਮਾਪੇ, ਸੀਸੀਟੀਵੀ ’ਚ ਕੈਦ ਹੋਈਆਂ ਤਸਵੀਰਾਂ
12 ਮਿੰਟਾਂ ’ਚ ਹੀ ਬਿਨਾਂ ਮੱਥਾ ਟੇਕੇ ਤੇਜ਼ੀ ਨਾਲ ਭੱਜੇ ਮਾਪੇ
Amritsar News in Punjabi : ਇੱਕ ਪਰਿਵਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇੱਕ ਸੱਤ ਸਾਲ ਦੇ ਕਰੀਬ ਦਾ ਆਪਣਾ ਬੱਚਾ ਛੱਡ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਾਪੇ ਲਗਭਗ 7 ਸਾਲ ਦੇ ਕਰੀਬ ਦੇ ਬੱਚੇ ਨੂੰ ਕੇਵਲ 12 ਮਿੰਟਾਂ ਵਿੱਚ ਹੀ ਬਿਨਾਂ ਮੱਥਾ ਟੇਕਿਆਂ ਤੇ ਬਿਨਾਂ ਪਰਿਕਰਮਾ ਕੀਤਿਆ ਤੇਜ਼ੀ ਨਾਲ ਛੱਡਣ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਹ ਮਾਮਲਾ ਬਹੁਤ ਸਾਰੇ ਸਵਾਲ ਪੈਦਾ ਕਰਦਾ ਹੈ ਕਿ ਮਾਪਿਆਂ ਨੇ ਆਪਣਾ ਬੱਚਾ ਇਨੀ ਬੇਰਹਿਮੀ ਨਾਲ ਕਿਵੇਂ ਛੱਡ ਦਿੱਤਾ। ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੂੰ ਇਹ ਮਾਸੂਮ ਗਲਿਆਰੇ ‘ਚ ਲਾਵਾਰਿਸ ਹਾਲਤ ਵਿੱਚ ਮਿਲਿਆ।
ਦਰਬਾਰ ਸਾਹਿਬ ਪ੍ਰਬੰਧਕਾਂ ਨੇ ਤੁਰੰਤ ਗਲਿਆਰਾ ਚੌਂਕੀ ਦੀ ਮਦਦ ਨਾਲ ਬੱਚੇ ਦੀ ਸੰਭਾਲ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਪਿੰਗਲਵਾੜਾ ਅੰਮ੍ਰਿਤਸਰ ਭੇਜ ਦਿੱਤਾ ਗਿਆ। ਪਿੰਗਲਵਾੜਾ ਇੱਕ ਵਧੀਆ ਸਮਾਜਿਕ ਸੰਸਥਾ ਹੈ ਜੋ ਲਾਵਾਰਿਸ, ਬੇਆਸਰੇ ਅਤੇ ਵਿਸ਼ੇਸ਼ ਜ਼ਰੂਰਤ ਵਾਲੇ ਬੱਚਿਆਂ ਦੀ ਦੇਖਭਾਲ ਕਰਦੀ ਹੈ।
ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਮਾਪੇ ਬੱਚੇ ਨੂੰ ਛੱਡ ਕੇ ਤੇਜ਼ੀ ਨਾਲ ਦਰਬਾਰ ਸਾਹਿਬ ਤੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ।