The Rashtriya Swayamsevak Sangh (RSS), a Hindu nationalist organization, has historically had a contentious relationship with the concepts of “secular” and “socialist” in the Indian Constitution’s Preamble, particularly since these terms were added via the 42nd Amendment in 1976 during the Emergency under Indira Gandhi’s government. Below is a concise overview based on recent discussions and historical context:
ਅੱਜ ਆਰਐਸਐਸ ਨੇ ਭਾਜਪਾ ਨੂੰ ਭਾਰਤੀ ਸੰਵਿਧਾਨ ਵਿੱਚੋਂ ਧਰਮ ਨਿਰਪੱਖ ਅਤੇ ਸਮਾਜਵਾਦੀ ਸ਼ਬਦਾਂ ਨੂੰ ਹਟਾਉਣ ਲਈ ਸਪੱਸ਼ਟ ਤੌਰ ‘ਤੇ ਕਹਿ ਦਿੱਤਾ ਹੈ।
1976 ਵਿੱਚ ਭਾਰਤੀ ਸੰਵਿਧਾਨ ਵਿੱਚ ਇਹ ਕਹਿਣ ਲਈ ਬਦਲਾਅ ਕੀਤਾ ਗਿਆ ਸੀ ਕਿ ਭਾਰਤ ਵਿੱਚ ਕਿਸੇ ਵੀ ਧਰਮ ਦੀ ਸਰਬਉੱਚਤਾ ਨਹੀਂ ਹੋਵੇਗੀ ਅਤੇ ਸਾਰੇ ਪ੍ਰੋਗਰਾਮ ਬਰਾਬਰ ਹੋਣਗੇ। ਇਹ ਵੱਖਰੀ ਗੱਲ ਹੈ ਕਿ ਵਿਹਾਰਕ ਵਤੀਰਾ ਬੜੀ ਵਾਰ ਸੈਕੂਲਰ ਨਹੀਂ ਸੀ।
ਆਰਐਸਐਸ ਦਾ ਅਸਲ ਇਰਾਦਾ ਇੱਥੇ ਪਾਈ ਤਸਵੀਰ ਵਿੱਚ ਦਰਸਾਇਆ ਗਿਆ ਹੈ।
ਅੰਬੇਦਕਰੀ ਸੱਜਣ ਆਪਣੇ ਵਿਚਾਰ ਦੇਣ ਤੇ ਪੁਜੀਸ਼ਨ ਸਪੱਸ਼ਟ ਕਰਨ ਕਿ ਕੀ ਸੰਵਿਧਾਨਿਕ ਤਬਦੀਲੀ ਬਾਰੇ ਤਾਜ਼ਾ ਹਿੰਦੂਤਵੀ ਮੁਹਿੰਮ ਨਾਲ ਉਨ੍ਹਾਂ ਦੀ ਸਹਿਮਤੀ ਹੈ?
ਆਰਐਸਐਸ ਵੱਲੋਂ ਭਾਰਤੀ ਸੰਵਿਧਾਨ ਵਿੱਚੋਂ ਸੈਕੂਲਰਿਜ਼ਮ ਅਤੇ ਸੋਸ਼ਲਿਜ਼ਮ ਸ਼ਬਦਾਂ ਨੂੰ ਹਟਾਉਣ ਲਈ ਸਪਸ਼ਟ ਤੌਰ ‘ਤੇ ਕਹਿਣ ਤੋਂ ਬਾਅਦ ਗੋਦੀ ਮੀਡੀਆ ਨੇ ਡਾ ਅੰਬੇਦਕਰ ਦਾ ਨਾਂ ਵਰਤਦਿਆਂ ਬਕਾਇਦਾ ਇਸ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਗੋਦੀ ਮੀਡੀਆ ਦੇ ਪ੍ਰਮੁੱਖ ਚੈਨਲ ਰਿਪਬਲਿਕ ਨੇ ਇਹ ਮੁਹਿੰਮ ਸਪੱਸ਼ਟ ਸਰਕਾਰੀ ਨਿਰਦੇਸ਼ਾਂ ਤੋਂ ਬਾਅਦ ਸ਼ੁਰੂ ਕੀਤੀ ਹੈ। ਬਾਕੀ ਚੈਨਲਾਂ ਨੇ ਵੀ ਇਹ ਸ਼ੁਰੂ ਕਰ ਦਿੱਤI ਹੋਏਗੀ ਜਾਂ ਕਰ ਦੇਣਗੇ।
ਇਹ ਮੁਹਿੰਮ ਡਾ ਅੰਬੇਦਕਰ ਦਾ ਨਾਂ ਵਰਤ ਕੇ ਸ਼ੁਰੂ ਕੀਤੀ ਗਈ ਹੈ। ਪਹਿਲਾ ਕਾਂਗਰਸੀਆਂ ਨੇ ਇਹ ਝੂਠ ਪ੍ਰਚਾਰਨਾ ਸ਼ੁਰੂ ਕੀਤਾ ਕਿ ਅੰਬੇਦਕਰ ਸੰਵਿਧਾਨ ਦੇ ਨਿਰਮਾਤਾ ਸਨ। ਉਸ ਝੂਠ ਨੂੰ ਅਸਲੀ-ਨਕਲੀ ਅੰਬੇਦਕਰੀਆਂ ਨੇ ਦੱਬ ਕੇ ਪ੍ਰਚਾਰਿਆ। ਅੰਬੇਦਕਰ ਸਿਰਫ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸਨ। ਇਸ ਹੈਸੀਅਤ ਵਿੱਚ ਉਨ੍ਹਾਂ ਨੂੰ ਸੰਵਿਧਾਨ ਦੇ ਨਿਰਮਾਤਾ ਕਹਿਣਾ ਵੱਡਾ ਝੂਠ ਸੀ ਤੇ ਹੈ।
ਹੁਣ ਉੱਚ-ਜਾਤੀ ਹਿੰਦੂਤਵੀ ਸ਼ਕਤੀਆਂ ਨੇ ਉਸੇ ਝੂਠ ਨੂੰ ਅਗਾਂਹ ਵਰਤਦਿਆਂ ਧਰਮ ਨਿਰਪੱਖਤਾ ਅਤੇ ਸਮਾਜਵਾਦ ਸੰਵਿਧਾਨ ਵਿੱਚੋਂ ਬਾਹਰ ਕੱਢਣ ਦੇ ਮੁਹਿੰਮ ਚਲਾ ਦਿੱਤੀ ਹੈ।
ਅੰਬੇਦਕਰੀ ਸੱਜਣ ਹੁਣ ਆਪਣੇ ਵਿਚਾਰ ਦੇਣ ਅਤੇ ਇਸ ਵੱਡੇ ਮਸਲੇ ‘ਤੇ ਆਪਣੀ ਪੁਜ਼ੀਸ਼ਨ ਸਪਸ਼ਟ ਕਰਨ ਕਿ ਇਹ ਦੋ ਸ਼ਬਦ, ਜਿਹੜੇ ਵੱਡੇ ਸੰਕਲਪ ਨੇ ਤੇ ਜਿਨ੍ਹਾਂ ਨੂੰ ਹਟਾਉਣ ਦੇ ਦੂਰਰਸੀ ਸਿੱਟੇ ਨਿਕਲਣਗੇ, ਸੰਵਿਧਾਨ ਵਿੱਚ ਰਹਿਣੇ ਚਾਹੀਦੇ ਨੇ ਜਾਂ ਫਿਰ ਉਨ੍ਹਾਂ ਦੀ ਇਸ ਮਸਲੇ ‘ਤੇ ਹਿੰਦੂਤਵੀ ਸਿਆਸਤ ਨਾਲ ਸਹਿਮਤੀ ਹੈ।
#Unpopular_Opinions
#Unpopular_Ideas
#Unpopular_Facts