ਦੇਹਰਾਦੂਨ ’ਚ ਅੰਤਰਰਾਜੀ ਬੱਸ ਸਟੈਂਡ ’ਤੇ ਖੜ੍ਹੀ ਬੱਸ ‘ਚ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ
Dehradun News : ਕੋਲਕਾਤਾ ‘ਚ ਜਬਰ ਜਨਾਹ ਅਤੇ ਕਤਲ ਮਾਮਲੇ ਨੂੰ ਲੈ ਕੇ ਪੂਰੇ ਦੇਸ਼ ‘ਚ ਹੰਗਾਮਾ ਮਚਿਆ ਹੋਇਆ ਹੈ। ਇਨਸਾਫ ਦਿਵਾਉਣ ਲਈ ਲੋਕ ਸੜਕਾਂ ‘ਤੇ ਹਨ। ਇਸ ਸਭ ਦੇ ਵਿਚਕਾਰ ਦੇਹਰਾਦੂਨ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵੀ ਸਾਹਮਣੇ ਆਈ ਹੈ। ਇੱਥੇ ਅੰਤਰਰਾਜੀ ਬੱਸ ਸਟੈਂਡ (ISBT) ‘ਤੇ ਖੜ੍ਹੀ ਬੱਸ ‘ਚ ਨਾਬਾਲਗ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ।
ਪੰਜਾਬ ਦੀ ਰਹਿਣ ਵਾਲੀ ਹੈ ਪੀੜਤਾ
ਖਬਰਾਂ ਮੁਤਾਬਕ ਪੀੜਤਾ ਪੰਜਾਬ ਦੀ ਰਹਿਣ ਵਾਲੀ ਹੈ। ਉਹ ਦਿੱਲੀ ਦੇ ਰਸਤੇ ਯੂਪੀ ਪਹੁੰਚੀ। ਜਿੱਥੇ ਉਹ ਮੁਰਾਦਾਬਾਦ ਤੋਂ ਦੇਹਰਾਦੂਨ ਗਈ ਸੀ। ਇਸੇ ਦੌਰਾਨ 13 ਅਗਸਤ ਨੂੰ ਦੇਹਰਾਦੂਨ ਆਈਐਸਬੀਟੀ ਬੱਸ ਸਟੈਂਡ ’ਤੇ ਖੜ੍ਹੀ ਬੱਸ ਵਿੱਚ ਉਸ ਨਾਲ 5 ਅਣਪਛਾਤੇ ਲੋਕਾਂ ‘ਤੇ ਸਮੂਹਿਕ ਜਬਰ ਜਨਾਹ ਕੀਤਾ। ਪੁਲਿਸ ਨੇ ISBT ਕੈਂਪਸ ਤੋਂ ਕੁਝ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ।
5 ਲੋਕਾਂ ਨੇ ਘਟਨਾ ਨੇ ਦਿੱਤਾ ਅੰਜ਼ਾਮ
ਇਲਜ਼ਾਮ ਹੈ ਕਿ ਬੱਸ ਖਾਲੀ ਹੋਣ ਤੋਂ ਬਾਅਦ ਕਰੀਬ 5 ਲੋਕਾਂ ਨੇ ਉਸ ਨਾਲ ਜਬਰ ਜਨਾਹ ਕੀਤਾ। ਫਿਰ ਉਹ ਉਸਨੂੰ ਬੱਸ ਤੋਂ ਉਤਾਰ ਕੇ ਚਲੇ ਗਏ। ਬਾਲ ਭਲਾਈ ਕਮੇਟੀ ਦੀ ਹੈਲਪਲਾਈਨ ਟੀਮ ਨੇ ਬੱਚੀ ਨੂੰ ਭੇਦਭਰੀ ਹਾਲਤ ਵਿੱਚ ਪਾਇਆ। ਪੀੜਤਾ ਦਾ ਕਹਿਣਾ ਹੈ ਕਿ ਲਾਲ ਰੰਗ ਦੀ ਬੱਸ ਵਿੱਚ ਉਸ ਨਾਲ ਇਹ ਘਟਨਾ ਵਾਪਰੀ। ਅਜਿਹੇ ‘ਚ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬੱਸ ਕਿਸ ਸੂਬੇ ਦੀ ਹੈ। ਵੱਖ-ਵੱਖ ਥਾਵਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਘਟਨਾ ਦੇ ਸਮੇਂ ISBT ‘ਚ ਰਹਿ ਰਹੇ ਸੁਰੱਖਿਆ ਕਰਮਚਾਰੀਆਂ ਦੇ ਲਾਪਤਾ ਹੋਣ ‘ਤੇ ਵੀ ਸਵਾਲ ਉਠਾਏ ਜਾ ਰਹੇ ਹਨ।
ਸੁਰੱਖਿਆਂ ਪ੍ਰਬੰਧਾਂ ‘ਤੇ ਸਵਾਲ
ਦੇਹਰਾਦੂਨ ਵਿੱਚ ISBT ਬੱਸ ਸਟੈਂਡ ਤੋਂ ਥੋੜ੍ਹੀ ਦੂਰੀ ‘ਤੇ ਇੱਕ ਪੁਲਿਸ ਚੌਕੀ ਹੈ। ਬੱਸ ਸਟੈਂਡ ਦੇ ਗੇਟ ਦੇ ਨਾਲ ਹੀ ਪਟੇਲਨਗਰ ਕੋਤਵਾਲੀ ਦੀ ਆਈਐਸਬੀਟੀ ਪੁਲਿਸ ਚੌਕੀ ਹੈ। ਬੱਸ ਸਟੈਂਡ ‘ਤੇ ਰਾਤ ਭਰ ਲੋਕ ਆਉਂਦੇ-ਜਾਂਦੇ ਰਹਿੰਦੇ ਹਨ। ਅਜਿਹੇ ‘ਚ ਸਵੇਰੇ ਵਾਪਰੀ ਘਟਨਾ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰਦੀ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ ਹੈ।