Breaking News

ਅਸੈਂਬਲੀ ਚੋਣਾਂ ਹਰਿਆਣੇ ਵਿੱਚ ਹਨ ਅਤੇ ਧੂੰਆਂ ਪੰਜਾਬ ਦੇ ਖਜ਼ਾਨੇ ਦਾ ਨਿਕਲ ਰਿਹਾ ਹੈ।

ਅਸੈਂਬਲੀ ਚੋਣਾਂ ਹਰਿਆਣੇ ਵਿੱਚ ਹਨ ਅਤੇ ਧੂੰਆਂ ਪੰਜਾਬ ਦੇ ਖਜ਼ਾਨੇ ਦਾ ਨਿਕਲ ਰਿਹਾ ਹੈ।

ਸੀਨੀਅਰ ਪੱਤਰਕਾਰ ਅਨਿਲ ਜੈਨ ਨੇ ਆਪਣੇ ਕਾਲਮ ਵਿੱਚ ਇਸ ਗੱਲ ਦੀ ਚਰਚਾ ਕੀਤੀ ਹੈ ਕਿ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਤਾਂ ਦਿੱਲੀ ਤੇ ਹਰਿਆਣਾ ਦੇ ਅਖਬਾਰਾਂ ਵਿੱਚ ਇਸ਼ਤਿਹਾਰਬਾਜ਼ੀ ਕਰ ਹੀ ਰਹੀ ਹੈ, “ਆਪ” ਪੰਜਾਬ ਸਰਕਾਰ ਰਾਹੀਂ ਦਿੱਲੀ ਅਤੇ ਹਰਿਆਣਾ ਦੇ ਅਖਬਾਰਾਂ ‘ਚ ਬਰਾਬਰ ਦੀ ਇਸ਼ਤਿਹਾਰਬਾਜ਼ੀ ਕਰ ਰਹੀ ਹੈ। ਚੈਨਲਾਂ ‘ਤੇ ਵੀ ਇਹ ਬਥੇਰਾ ਪੈਸਾ ਖਰਚ ਰਹੇ ਹੋਣਗੇ।

“ਆਪ” ਦਾ ਮਾਡਲ ਇਹੀ ਹੈ, ਸਰਕਾਰੀ ਕਾਲਜਾਂ ਵਿੱਚ ਪ੍ਰੋਫੈਸਰ ਨਾ ਰੱਖਣੇ, ਪਰ ਇਸ਼ਤਿਹਾਰਬਾਜ਼ੀ ‘ਤੇ ਸ਼ਾਹੀ ਖਰਚ ਕਰਨਾ।

ਪੰਜਾਬ ਦੇ ਖਜ਼ਾਨੇ ‘ਤੇਇਨ੍ਹਾਂ ਨੂੰ ਮਾੜਾ ਮੋਟਾ ਵੀ ਤਰਸ ਨਹੀਂ ਆਉਂਦਾ।
#Unpopular_Opinions

2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਸੀਂ ਬਥੇਰਾ ਲਿਖਿਆ ਕਿ ਅਖੌਤੀ ਦਿੱਲੀ ਮਾਡਲ ਬਿਲਕੁਲ ਫਰਾਡ ਹੈ ਤੇ ਇਹ ਸਿਰਫ ਆਪ ਦੀ ਸਿਆਸੀ ਮਾਰਕੀਟਿੰਗ ਦਾ ਛਲਾਵਾ ਹੈ। ਪਰ ਲੋਕ Prime AAP TV ਅਤੇ ਹੋਰ ਟੀਵੀ ਚੈਨਲਾਂ ਰਾਹੀਂ ਕੀਤੇ ਜਾ ਰਹੇ ਪ੍ਰਚਾਰ ਦੇ ਚੱਕਰ ਵਿੱਚ ਆ ਗਏ।

ਹੁਣ ਇਸ ਅਖੌਤੀ ਸਿੱਖਿਆ ਮਾਡਲ ਦੀਆਂ ਪਰਤਾਂ ਹੋਰ ਖੁੱਲ ਰਹੀਆਂ ਨੇ। ਵੈਸੇ ਵੀ ਚੋਣਾਂ ਜਿੱਤਣ ਦੇ ਨਾਲ ਹੀ ਅਗਲਿਆਂ ਨੇ ਰਾਜ ਸਭਾ ਦੀ ਸੀਟ ਪ੍ਰਾਈਵੇਟ ਯੂਨੀਵਰਸਿਟੀ ਵਾਲੇ ਨੂੰ ਵੇਚੀ, ਹੁਣ ਹਿੱਤ ਵੀ ਤਾਂ ਉਨ੍ਹਾਂ ਦੇ ਹੀ ਪਾਲਣੇ ਨੇ।

ਇੱਕ ਪਾਸੇ ਕਰਜ਼ੇ ਲੈ ਕੇ ਅਰਬਾਂ ਰੁਪਈਆ ਇਸ਼ਤਿਹਾਰਾਂ ‘ਤੇ ਉਡਾਇਆ ਜਾ ਰਿਹਾ ਹੈ ਪਰ ਸਰਕਾਰੀ ਕਾਲਜਾਂ ‘ਚ ਅਧਿਆਪਕ ਭਰਤੀ ਕਰਨ ਤੋਂ ਹੱਥ ਖਿੱਚਿਆ ਜਾ ਰਿਹਾ ਹੈ।
ਮੁੱਖ ਮੰਤਰੀ ਅਤੇ ਉੱਚ ਸਿੱਖਿਆ ਮੰਤਰੀ ਇਸ ਮਾਮਲੇ ‘ਤੇ ਬਿਲਕੁਲ ਚੁੱਪ ਨੇ।

ਜ਼ਮੀਨ ‘ਤੇ ਆਪ ਦੇ ਆਗੂਆਂ ਨੂੰ ਸਵਾਲ ਪੁੱਛਣ ਤੋਂ ਇਲਾਵਾ ਉਨ੍ਹਾਂ ਅਧਿਆਪਕਾਂ ਅਤੇ ਉਨ੍ਹਾਂ ਦੀਆਂ ਯੂਨੀਅਨਾਂ ਦੇ ਆਗੂਆਂ ਨੂੰ ਵੀ ਸਵਾਲ ਪੁੱਛੋ, ਜਿਹੜੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਦੇ ਹੱਕ ਵਿਚ ਸਿੱਧੇ-ਅਸਿੱਧੇ ਤਰੀਕੇ ਨਾਲ ਮਾਹੌਲ ਬਣਾ ਰਹੇ ਸਨ।

ਸਕੂਲ ਅਧਿਆਪਕਾਂ ਦੀਆਂ ਕੁਝ ਕੁ ਯੂਨੀਅਨਾਂ ਨੇ ਤਾਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਖਲਨਾਇਕ ਬਣਾਇਆ ਹੋਇਆ ਸੀ ਕਿਉਂਕਿ ਉਹ ਕੰਮ ਲੈਣ ਲਈ ਅਤੇ ਸਕੂਲੀ ਸਿੱਖਿਆ ਨੂੰ ਰਾਹੇ ਪਾਉਣ ਲਈ ਸਖਤੀ ਕਰ ਰਿਹਾ ਸੀ। ਬਾਅਦ ਵਿਚ ਉਸੇ ਦੇ ਕਾਰਜਕਾਲ ‘ਚ ਹੋਏ ਕੰਮ ਕਾਰਨ ਪੰਜਾਬ ਦੇ ਸਕੂਲ ਮੁਲਕ ਵਿੱਚੋਂ ਸਿਖਰ ‘ਤੇ ਆਏ।
#Unpopular_Opinions