Breaking News

Punjab -ਪੰਜਾਬ ਤੋਂ ਸ਼ਰਮਨਾਕ ਘਟਨਾ, ਮਹਿਲਾ ਮੁਲਾਜ਼ਮਾਂ ਸਾਹਮਣੇ ਹੀ ਬੰਦਿਆਂ ਨੇ ਕੱਪੜੇ ਉਤਾਰ ਕੇ…

Punjab -ਪੰਜਾਬ ਤੋਂ ਸ਼ਰਮਨਾਕ ਘਟਨਾ, ਮਹਿਲਾ ਮੁਲਾਜ਼ਮਾਂ ਸਾਹਮਣੇ ਹੀ ਬੰਦਿਆਂ ਨੇ ਕੱਪੜੇ ਉਤਾਰ ਕੇ…

 

 

 

ਫਿਰੋਜ਼ਪੁਰ : ਇੱਥੇ ਕੌਮਾਂਤਰੀ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਸਰਹੱਦ ਦੇ ਕੋਲ ਖੇਤਾਂ ‘ਚ ਲੱਗੀ ਮੋਟਰ ‘ਤੇ ਸ਼ਰਾਬ ਪੀ ਰਹੇ ਕੁੱਝ ਲੋਕਾਂ ਨੂੰ ਜਦੋਂ ਬੀ. ਐੱਸ. ਐੱਫ. ਦੇ ਜਵਾਨਾਂ ਅਤੇ ਮਹਿਲਾ ਕਾਂਸਟੇਬਲਾਂ ਨੇ ਰੋਕਿਆ ਤਾਂ ਦੋਸ਼ੀਆਂ ਨੇ ਨਾ ਸਿਰਫ ਉਨ੍ਹਾਂ ਦੇ ਨਾਲ ਗੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ, ਸਗੋਂ ਮਹਿਲਾ ਕਾਂਸਟੇਬਲਾਂ ਦੇ ਸਾਹਮਣੇ ਹੀ ਕੱਪੜੇ ਉਤਾਰ ਕੇ ਨੰਗੇ ਹੋਣ ਦੀ ਕੋਸ਼ਿਸ਼ ਵੀ ਕੀਤੀ।

 

 

 

ਇਸ ਸਾਰੇ ਮਾਮਲੇ ‘ਚ ਬੀ. ਐੱਸ. ਐੱਫ. ਦੇ ਇੰਸਪੈਕਟਰ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ 3 ਦੋਸ਼ੀਆਂ ਦੇ ਖ਼ਿਲਾਫ਼ ਪਰਚਾ ਦਰਜ ਕਰਵਾਇਆ ਹੈ। 155 ਬਟਾਲੀਅਨ ਦੇ ਇੰਸਪੈਕਟਰ ਜੈਡ ਨਾਗੌਰੀ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਦੱਸਿਆ ਕਿ 20 ਜੂਨ ਨੂੰ ਬੀ. ਓ. ਪੀ. ਗੱਟੀ ਹਯਾਤ ‘ਚ ਤਾਇਨਾਤ ਜਵਾਨਾਂ ਅਤੇ ਮਹਿਲਾ ਕਾਂਸਟੇਬਲਾ ਦੀ ਟੀਮ ਗਸ਼ਤ ਕਰ ਰਹੀ ਸੀ ਤਾਂ ਉੱਥੇ ਗੇਟ ਦੇ ਕੋਲ ਲੱਗੀ ਮੋਟਰ ‘ਤੇ ਜਰਨੈਲ ਸਿੰਘ, ਹਰਜਿੰਦਰ ਸਿੰਘ ਅਤੇ ਦਿਲਬਾਗ ਸਿੰਘ ਵਾਸੀ ਪਿੰਡ ਚੱਕ ਭੰਗੇਵਾਲਾ ਬੈਠ ਕੇ ਸ਼ਰਾਬ ਪੀ ਰਹੇ ਸਨ।

 

 

 

 

ਜਵਾਨਾਂ ਅਤੇ ਕਾਂਸਟੇਬਲਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਤਿੰਨਾਂ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮਹਿਲਾ ਕਾਂਸਟੇਬਲਾਂ ਦੇ ਸਾਹਮਣੇ ਕੱਪੜੇ ਉਤਾਰ ਕੇ ਨੰਗੇ ਹੋਣ ਦੀ ਕੋਸ਼ਿਸ਼ ਕੀਤੀ। ਏ. ਐੱਸ. ਆਈ. ਗਹਿਣਾ ਰਾਮ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਦੇ ਖ਼ਿਲਾਫ਼ ਬੀ. ਐੱਸ. ਐੱਫ. ਦੀ ਡਿਊਟੀ ‘ਚ ਰੁਕਾਵਟ ਪਾਉਣ ਅਤੇ ਹੋਰਨਾਂ ਦੋਸ਼ਾਂ ਅਧੀਨ ਪਰਚਾ ਦਰਜ ਕਰਨ ਉਪਰੰਤ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

Check Also

Rajvir Jawanda -‘ਟੌਹਰ ਨਾ ਖ਼ਰਾਬ ਕਰੋ’, ਰਾਜਵੀਰ ਜਵੰਦਾ ਦੇ ਸਸਕਾਰ ਮੌਕੇ ਵਾਇਰਲ ਹੋਈ ਵੀਡੀਓ ਦਾ ਜਾਣੋ ਅਸਲ ਸੱਚ

Rajvir Jawanda -‘ਟੌਹਰ ਨਾ ਖ਼ਰਾਬ ਕਰੋ’, ਰਾਜਵੀਰ ਜਵੰਦਾ ਦੇ ਸਸਕਾਰ ਮੌਕੇ ਵਾਇਰਲ ਹੋਈ ਵੀਡੀਓ ਦਾ …