Breaking News

ਸ਼ੇਖ ਹਸੀਨਾ ਦਾ ਇੰਗਲੈਂਡ ਤੋਂ ਬਾਅਦ ਅਮਰੀਕਾ ਵੱਲੋਂ ਵੀ ਵੀਜ਼ਾ ਰੱਦ, ਜਾਣੋ ਹੁਣ ਕਿਸ ਦੇਸ਼ ‘ਚ ਲਵੇਗੀ ਪਨਾਹ

“No Provision For…”: What UK Said On Sheikh Hasina Asylum Reports

Bangladesh crisis update: Mrs Hasina, 76, was forced to resign as Prime Minister Monday evening after weeks-long protests over a jobs quota killed over 300 people.

ਅਗਲੇ 48 ਘੰਟਿਆਂ ‘ਚ ਭਾਰਤ ਛੱਡੇਗੀ ਸ਼ੇਖ ਹਸੀਨਾ! ਅਮਰੀਕਾ ਵੱਲੋਂ ਵੀ ਵੀਜ਼ਾ ਰੱਦ, ਜਾਣੋ ਹੁਣ ਕਿਸ ਦੇਸ਼ ‘ਚ ਲਵੇਗੀ ਪਨਾਹ

ਬੰਗਲਾਦੇਸ਼ ‘ਚ ਹਿੰਸਾ ਤੋਂ ਬਾਅਦ ਆਪਣਾ ਦੇਸ਼ ਛੱਡ ਕੇ ਭਾਰਤ ‘ਚ ਰਹਿਣ ਵਾਲੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਆਪਣੇ ਲਈ ਪਨਾਹ ਲੱਭ ਰਹੀ ਹੈ।

ਬੰਗਲਾਦੇਸ਼ ‘ਚ ਹਿੰਸਾ ਤੋਂ ਬਾਅਦ ਆਪਣਾ ਦੇਸ਼ ਛੱਡ ਕੇ ਭਾਰਤ ‘ਚ ਰਹਿਣ ਵਾਲੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਗਲੇ 48 ਘੰਟਿਆਂ ‘ਚ ਯੂਰਪ ਜਾ ਸਕਦੀ ਹੈ।

ਹਾਲਾਂਕਿ, ਉਹ ਯੂਰਪ ਦੇ ਕਿਹੜੇ ਦੇਸ਼ ਦਾ ਦੌਰਾ ਕਰੇਗੀ, ਇਸ ਬਾਰੇ ਕੋਈ ਸਹੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਇਸ ਤੋਂ ਪਹਿਲਾਂ ਉਨ੍ਹਾਂ ਦੇ ਲੰਡਨ ਜਾਣ ਦੀ ਚਰਚਾ ਸੀ ਪਰ ਬ੍ਰਿਟੇਨ ਨੇ ਉਨ੍ਹਾਂ ਨੂੰ ਆਪਣੇ ਦੇਸ਼ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਸ ਦੇ ਨਾਲ ਹੀ ਅਮਰੀਕਾ ਨੇ ਉਸ ਦਾ ਵੀਜ਼ਾ ਵੀ ਰੱਦ ਕਰ ਦਿੱਤਾ।

ਫਿਲਹਾਲ ਉਹ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਸਥਿਤ ਹਿੰਡਨ ਏਅਰਬੇਸ ‘ਤੇ ਸੁਰੱਖਿਅਤ ਘਰ ‘ਚ ਰਹਿ ਰਹੀ ਹੈ।

ਸੂਤਰਾਂ ਮੁਤਾਬਕ ਸ਼ੇਖ ਹਸੀਨਾ ਯੂਰਪ ਦੇ ਕਿਸੇ ਵੀ ਦੇਸ਼ ਜਾ ਸਕਦੀ ਹੈ। ਇਸ ਤੋਂ ਇਲਾਵਾ ਹੋਰ ਦੇਸ਼ਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ। ਇਹ ਵੀ ਚਰਚਾ ਹੈ ਕਿ ਉਹ ਰੂਸ ਵਿਚ ਵੀ ਸ਼ਰਣ ਲੈ ਸਕਦੀ ਹੈ।

ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤ ਸ਼ੇਖ ਹਸੀਨਾ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਦੇ ਜਾਣ ਦੇ ਪ੍ਰਬੰਧ ਵੀ ਕਰੇਗਾ।

ਇਸ ਦੇ ਪਿੱਛੇ ਕਾਰਨ ਇਹ ਦੱਸਿਆ ਗਿਆ ਸੀ ਕਿ ਜੋ ਜਹਾਜ਼ ਸ਼ੇਖ ਹਸੀਨਾ ਨੂੰ ਭਾਰਤ ਛੱਡਣ ਆਇਆ ਸੀ, ਉਹ ਬੰਗਲਾਦੇਸ਼ ਏਅਰਫੋਰਸ ਦਾ ਸੀ ਅਤੇ ਵਾਪਸ ਚਲਾ ਗਿਆ ਹੈ। ਅਜਿਹੇ ‘ਚ ਉਹ ਜਿਸ ਦੇਸ਼ ‘ਚ ਜਾਵੇਗੀ, ਭਾਰਤ ਉਸ ਲਈ ਪ੍ਰਬੰਧ ਕਰੇਗਾ।


-ਛੋਟੀਆਂ ਲੜਾਈਆਂ ਖੇਤਰੀ ਯੁੱਧਾਂ ਵਿੱਚ ਬਦਲ ਰਹੀਆਂ ਹਨ।
-ਵੱਖ-ਵੱਖ ਦੇਸ਼ਾਂ ਵਿੱਚ ਰਾਜ ਪਲਟੇ ਹੋ ਰਹੇ ਹਨ।
-ਸਟਾਕ ਬਾਜ਼ਾਰ ਦੁਨੀਆ ਭਰ ਵਿੱਚ ਤਬਾਹ ਹੋ ਰਹੇ ਹਨ।
-ਵਿਸ਼ਵਵਿਆਪੀ ਮੰਦੀ ਦਾ ਡਰ ਨੇੜੇ ਦਿਸ ਰਿਹਾ।
-ਯੂਰਪ ਘਰੇਲੂ ਯੁੱਧ ਦੇ ਕੰਢੇ ਹੈ।
-ਨਸਲਵਾਦ ਖੁੱਲ ਕੇ ਨੱਚ ਰਿਹਾ।
ਅਜਿਹੇ ਸਮਿਆਂ ‘ਚ ਵੱਡੀਆਂ ਤਾਕਤਾਂ ਵੱਡੀ ਜੰਗ ਛੇੜ ਲੈਂਦੀਆਂ ਹੁੰਦੀਆਂ।
ਦੂਜੇ ਪਾਸੇ ਉੱਭਰ ਚੁੱਕੀ ਤਾਕਤ ਜੰਗ ਲੜੇ ਬਿਨਾ ਜੰਗ ਜਿੱਤਣ ਦੇ ਇਰਾਦੇ ਰੱਖਦੀ, ਜੰਗ ਲੱਗੀ ਤਾਂ ਉਹ ਨੁਕਸਾਨੇ ਜਾਣਗੇ।
ਦੁਨੀਆਂ ਵੱਡੀ ਤਬਦੀਲੀ ਵੱਲ ਵਧ ਰਹੀ ਹੈ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਬੰਗਲਾਦੇਸ਼ ਵਿੱਚ ਭਾਰਤੀ ਸਟੇਟ ਦੀ ਹੱਥ-ਠੋਕਾ ਬਣ ਕੇ ਚੱਲਦੀ ਆ ਰਹੀ ਆਗੂ ਸ਼ੇਖ ਹਸੀਨਾ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਹੈ ਤੇ ਉਹ ਮੁਲਕ ਛੱਡ ਕੇ ਭਾਰਤ ਆਣ ਲੁਕੀ ਹੈ।
ਉਹ 2009 ਤੋਂ ਤਾਨਾਸ਼ਾਹ ਵਾਂਗ ਲਗਾਤਾਰ ਅਹੁਦੇ ‘ਤੇ ਸੀ ਪਰ ਵੱਡੇ ਰਾਸ਼ਟਰੀ ਵਿਰੋਧ ਤੋਂ ਬਾਅਦ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਹ ਵਿਰੋਧ ਪ੍ਰਦਰਸ਼ਨ ਬੰਗਲਾਦੇਸ਼ ਦੀ ਰਾਸ਼ਟਰੀ ਰਾਖਵਾਂਕਰਨ ਨੀਤੀ ਨੂੰ ਲੈ ਕੇ ਚੱਲ ਰਹੇ ਸਨ, ਜੋ ਵਿਦਿਆਰਥੀ ਸੰਘਰਸ਼ ਤੋਂ ਬਾਅਦ ਲੋਕ ਰੋਹ ਵਿੱਚ ਬਦਲ ਗਏ।

ਸ਼ੇਖ ਹਸੀਨਾ ਦੀ ਸਰਕਾਰ ਦੁਆਰਾ ਵਿਰੋਧ ਪ੍ਰਦਰਸ਼ਨਾਂ ਨੂੰ ਬੁਰੀ ਤਰ੍ਹਾਂ ਨਾਲ ਨਜਿੱਠਿਆ ਗਿਆ ਸੀ। ਉਸ ਦੀ ਅਵਾਮੀ ਲੀਗ ਪਾਰਟੀ ਅਤੇ ਫੋਰਸ ਨੇ ਸਖ਼ਤੀ ਨਾਲ ਕਾਰਵਾਈ ਕੀਤੀ ਤੇ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਮਾਰੇ ਗਏ। ਹਸੀਨਾ ਨੇ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਣ ਲਈ ਇੰਟਰਨੈੱਟ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ।

ਹਸੀਨਾ ਨੂੰ ਤਾਨਾਸ਼ਾਹ ਦੇ ਤੌਰ ‘ਤੇ ਦੇਖਿਆ ਜਾਂਦਾ ਹੈ ਅਤੇ ਉਸ ਦੀ ਪਾਰਟੀ 2024 ਦੀਆਂ ਚੋਣਾਂ ਵਿਚ ਧਾਂਦਲੀ ਕਰਕੇ ਜਿੱਤੀ ਸੀ।

ਹਸੀਨਾ ਦਾ ਪਤਨ ਭਾਰਤ ਲਈ ਇਕ ਵੱਡੀ ਚਿੰਤਾ ਹੈ। ਆਪਣੇ ਸਭ ਤੋਂ ਨਜ਼ਦੀਕੀ ਸਾਥੀ ਨੂੰ ਗੁਆਉਣ ਤੋਂ ਇਲਾਵਾ, ਭਾਰਤ ਨੂੰ ਇਸ ਗੱਲ ਦੀ ਚਿੰਤਾ ਵੀ ਹੋਵੇਗੀ ਕਿ ਅੱਗੇ ਕੌਣ ਆਉਂਦਾ ਹੈ।
ਦੇਸ਼ ਦੀ ਦੂਜੀ ਸਭ ਤੋਂ ਤਾਕਤਵਰ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਹੈ, ਜਿਸਦਾ ਬੀਤੇ ਵਿੱਚ ਭਾਰਤ ਨਾਲ ਤਣਾਅਪੂਰਨ ਸਬੰਧ ਰਿਹਾ ਹੈ।

ਬੀਐਨਪੀ ਦੇ ਪਾਕਿਸਤਾਨ ਅਤੇ ਚੀਨ ਨਾਲ ਨੇੜਲੇ ਸਬੰਧ ਹਨ ਤੇ ਇਸ ਨੇ ਪਹਿਲਾਂ ਵੀ ਇਸਲਾਮਿਕ ਸਮੂਹਾਂ ਨਾਲ ਗਠਜੋੜ ਕੀਤਾ ਹੈ, ਜਿਸਦਾ ਭਾਰਤ ਵਿਰੋਧ ਕਰਦਾ ਰਿਹਾ ਹੈ।

ਜੇਕਰ ਬੀਐਨਪੀ ਸੱਤਾ ਵਿੱਚ ਆਉਂਦੀ ਹੈ, ਤਾਂ ਬੰਗਲਾਦੇਸ਼ ਵਿੱਚ ਭਾਰਤ ਦੇ ਬਹੁਤ ਸਾਰੇ ਆਰਥਿਕ ਪ੍ਰੋਜੈਕਟ ਰੁਕ ਸਕਦੇ ਹਨ ਅਤੇ ਇਹ ਮੁਲਕ ਵੀ ਭਾਰਤ ਦੇ ਬਹੁਗਿਣਤੀ ਗਵਾਂਢੀ ਮੁਲਕਾਂ ਵਾਂਗ ਚੀਨ ਦੀ ਝੋਲੀ ਵਿੱਚ ਡਿਗ ਸਕਦਾ ਹੈ।

ਭਾਰਤ ਨੇ ਆਪਣੇ ਸਾਰੇ ਆਂਡੇ ਸ਼ੇਖ ਹਸੀਨਾ ਦੀ ਟੋਕਰੀ ਵਿੱਚ ਪਾ ਦਿੱਤੇ ਅਤੇ ਹੁਣ ਬਦਨਾਮ ਹਸੀਨਾ ਦੇਸ਼ ਛੱਡ ਕੇ ਭੱਜ ਗਈ ਹੈ, ਜਿਸ ਨਾਲ ਸਿਆਸੀ ਖਲਾਅ ਪੈਦਾ ਹੋ ਗਿਆ ਹੈ। ਸਿਰਫ ਦੋ ਰਾਹ ਬਚੇ ਹਨ, ਫੌਜੀ ਸ਼ਾਸਨ ਜਾਂ ਭਾਰਤ ਵਿਰੋਧੀ ਇਸਲਾਮਿਕ ਪਾਰਟੀ ਸੱਤਾ ਸੰਭਾਲ਼ੇਗੀ। ਦੋਵੇਂ ਰਾਹ ਭਾਰਤ ਲਈ ਮਾੜੇ ਹਨ।

ਖਿਝੇ ਲੋਕ ਹਸੀਨਾ ਦੀ ਰਿਹਾਇਸ਼ ਲੁੱਟ ਰਹੇ ਹਨ ਤੇ ਬੁੱਤਾਂ ‘ਤੇ ਗੁੱਸਾ ਕੱਢ ਰਹੇ ਹਨ।
ਮੋਦੀ ਨੇ ਇੱਕ ਵਾਰ ਫਿਰ ਸਿੱਧ ਕਰ ਦਿੱਤਾ, “ਜਿਹਦੀ ਸਾਡੇ ਨਾਲ ਉੱਠਣੀ-ਬਹਿਣੀ, ਓਹਦੀ ਕਿੱਲਾ ਵੀ ਨਹੀਂ ਰਹਿਣੀ”।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਅੱਜ ਅੱਤ ਅੰਤ ਵਿਚ ਤਬਦੀਲ ਹੋ ਗਈ..ਪਾਣੀ ਸਿਰੋਂ ਲੰਘਦਾ ਵੇਖਿਆ ਤਾਂ ਕਿਸੇ ਫੈਕਟਰੀ ਦੀ ਛੱਤ ਤੇ ਹੈਲੀਕਾਪਟਰ ਮੰਗਵਾਇਆ..ਕਾਹਲੀ ਕਾਹਲੀ ਚੜ੍ਹ ਗਵਾਂਢੀ ਮੁਲਖ ਭੱਜ ਗਈ..!

ਮਗਰੋਂ ਫੌਜ ਪੁਲਸ ਬੰਗਲਾਦੇਸ਼ ਰਾਇਫ਼ਲਸ ਸਭ ਲੋਕਾਈ ਨਾਲ ਰਲ ਗਏ..ਸੁਖ ਦਾ ਸਾਹ ਲਿਆ..ਖੁਸ਼ੀ ਮਨਾਈ..ਕੰਧ ਟੰਗੀਆਂ ਫੋਟੋਆਂ ਲਾਹ ਲਾਹ ਥੱਲੇ ਮਾਰੀਆਂ..!

ਹਸੀਨਾ ਦੇ ਬਾਪ ਮੂਜੀਬਰ ਰਹਿਮਾਨ ਦਾ ਲੱਗਿਆ ਬੁੱਤ..ਪਹਿਲੋਂ ਉਂਗਲ ਭੰਨੀ..ਫੇਰ ਧੌਣ ਅਤੇ ਮਗਰੋਂ ਜੇ.ਸੀ.ਬੀ ਨੇ ਸਾਰੇ ਦਾ ਸਾਰਾ ਜਮੀਨ ਤੇ ਵਿਛਾ ਦਿੱਤਾ..ਸਿਰਾਂ ਤੇ ਕਫ਼ਨ ਬੰਨ ਸੜਕਾਂ ਤੇ ਉੱਤਰ ਆਏ ਪਾਰਲੀਮੈਂਟ ਹਾਊਸ ਵੜ ਗਏ..ਕੁਰਸੀਆਂ ਤੇ ਬੈਠ ਫੋਟੋਆਂ ਖਿਚਵਾਈਆਂ..ਸੋਫੇ ਫਰਿਜ ਗਮਲੇ ਕੁਰਸੀਆਂ ਫੁੱਲਦਾਂਨ ਟੀ ਵੀ..ਜੋ ਲੱਭਿਆ ਘਰਾਂ ਨੂੰ ਲੈ ਗਏ..ਕਿਸੇ ਨੇ ਰੋਕਿਆ ਟੋਕਿਆ ਨਹੀਂ..!

ਏਧਰ ਵਾਲੇ ਪਾਸੇ ਫਿਕਰ ਪਿਆ..ਇੱਕੋ ਇੱਕ ਯਾਰ ਸੀ..ਉਸ ਦਾ ਸੂਰਜ ਵੀ ਡੁੱਬ ਗਿਆ..ਉੱਠ ਗਏ ਗਵਾਂਢੋਂ ਯਾਰ ਰੱਬਾ ਹੁਣ ਕੀ ਕਰੀਏ..ਸੌ ਦਿਨ ਚੋਰ ਦਾ ਇੱਕ ਦਿਨ ਸਾਧ ਦਾ..ਪੂਰੇ ਪੰਦਰਾਂ ਵਰੇ ਹੋ ਗਏ..ਲਹੂ ਪੀਂਦਿਆਂ..ਚੰਮ ਦੀਆਂ ਚਲਾਈਆਂ..ਏਧਰ ਵਾਲੇ ਪੂਰਾ ਸੁਪੋਰਟ ਕਰਦੇ..!

ਪਰ ਅੱਜ ਪਾਸਾ ਪੁੱਠਾ ਪੈ ਗਿਆ..ਅਰਸ਼ੋਂ ਫਰਸ਼ ਆਣ ਪਏ..ਵੱਡਾ ਸਬਕ ਏ ਓਹਨਾ ਲਈ ਜਿਹਨਾਂ ਨੂੰ ਮਾਣ ਏ ਫੌਜਾਂ ਤੇ ਸਿਸਟਮ ਤੇ ਹੇਰਾਫੇਰੀ ਤੇ..ਇਸ ਸਭ ਕੁਝ ਦੇ ਆਸਰੇ ਸਦੀਵੀਂ ਸੱਤਾ ਮਾਣਦੇ ਰਹਾਂਗੇ..ਪਰ ਜਦੋਂ ਸਮਾਂ ਪਾਸਾ ਪਰਤਦਾ ਤਾਂ ਊਂਠ ਤੇ ਬੈਠਿਆਂ ਵੀ ਕੂਕਰ ਵੱਢ ਖਾਂਦਾ..!

ਅਖੀਰ ਵਿਚ ਖੁਦ ਨੂੰ ਰੱਬ ਮੰਨ ਬੈਠੇ ਲੋਕਾਂ ਲਈ ਇੱਕ ਸੁਨੇਹਾ..ਜੰਝ ਭਾਵੇਂ ਜਿੱਡੀ ਮਰਜੀ ਵੱਡੀ ਹੋ ਜਾਵੇ..ਪਿੰਡ ਨਾਲੋਂ ਕਦੇ ਵੱਡੀ ਨਹੀਂ ਹੋ ਸਕਦੀ!
ਹਰਪ੍ਰੀਤ ਸਿੰਘ ਜਵੰਦਾ


ਅਗਲੇ 48 ਘੰਟਿਆਂ ‘ਚ ਭਾਰਤ ਛੱਡੇਗੀ ਸ਼ੇਖ ਹਸੀਨਾ! ਅਮਰੀਕਾ ਵੱਲੋਂ ਵੀ ਵੀਜ਼ਾ ਰੱਦ, ਜਾਣੋ ਹੁਣ ਕਿਸ ਦੇਸ਼ ‘ਚ ਲਵੇਗੀ ਪਨਾਹ
ਲਿੰਕ ਕਮੈਂਟ ਬਾਕਸ ‘ਚ