ਮੌਤ ਦਾ ਸਦਮਾ- ਕੈਨੇਡਾ ‘ਚ ਪੁੱਤਰ ਦੀ ਮੌਤ ਨਾ ਸਹਾਰ ਸਕੀ, ਮਾਂ ਨੇ ਵੀ ਤੋੜਿਆ ਦਮ
ਨਵਾਂਸ਼ਹਿਰ- ਬੀਤੇ ਦਿਨੀਂ ਪਿੰਡ ਈਮਾ ਚਹਿਲਾਂ, ਤਹਿਸੀਲ ਬਲਾਚੌਰ, ਨਵਾਂਸ਼ਹਿਰ ਦੇ ਵਸਨੀਕ ਗੁਰਵਿੰਦਰ ਨਾਥ ਦੀ ਕੈਨੇਡਾ ‘ਚ ਮੌਤ ਹੋ ਗਈ ਸੀ। 24 ਸਾਲਾ ਗੁਰਵਿੰਦਰ ਨਾਥ 2021 ‘ਚ ਪੜ੍ਹਾਈ ਲਈ ਕੈਨੇਡਾ ਗਿਆ ਸੀ। ਉਸਦੀ 50 ਸਾਲਾ ਮਾਤਾ ਨਰਿੰਦਰ ਕੌਰ ਪੁੱਤਰ ਦਾ ਸਦਮਾ ਨਾ ਸਹਾਰ ਸਕੀ। ਨਰਿੰਦਰ ਕੌਰ ਦਿਲ ਦਾ ਦੌਰਾ ਪੈਣ ਮੌਤ ਹੋ ਗਈ।
ਅੱਜ ਮਾਂ-ਪੁੱਤ ਦੀ ਚਿਤਾ ਦਾ ਅੰਤਿਮ ਸੰਸਕਾਰ ਅੱਜ ਕਰੀਬ 12 ਵਜੇ ਉਨ੍ਹਾਂ ਦੇ ਪਿੰਡ ਈਮਾ ਚਹਿਲ ਵਿਖੇ ਕੀਤਾ ਜਾਵੇਗਾ। ਦੱਸ ਦਈਏ ਕਿ ਕੈਨੇਡਾ ‘ਚ ਗੁਰਵਿੰਦਰ ਨਾਥ ‘ਤੇ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ, ਜਿਸ ‘ਚ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਅਤੇ ਕਰੀਬ 5 ਦਿਨਾਂ ਬਾਅਦ ਉਸ ਦੀ ਮੌਤ ਹੋ ਗਈ ਸੀ।
ਸਬੰਧਤ ਪੁਲਿਸ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ ਕੈਨੇਡਾ ਵਿਚ ਪੁੱਤਰ ਦੀ ਮੌਤ ਹੋਣ ਤੋਂ ਬਾਅਦ ਮਾਂ ਡੂੰਘੇ ਸਦਮੇ ਵਿਚ ਸੀ। ਗੁਰਵਿੰਦਰ ਦੀ ਕੈਨੇਡਾ ਵਿਚ ਐਮਰਸਨ ਲੇਨ ਨੇੜੇ ਬਿਟੈਨੀਆ ਰੋਡ ਮਿਸੀਸਾਗਾ ਵਿਚ ਹੱਤਿਆ ਕਰ ਦਿੱਤੀ ਗਈ ਸੀ। ਗੁਰਵਿੰਦਰ ਨਾਥ ਪੀਜ਼ਾ ਡਲੀਵਰ ਕਰਨ ਜਾ ਰਿਹਾਸੀ ਜਦੋਂ ਉਸ ’ਤੇ ਹਮਲਾ ਕੀਤਾ ਗਿਆ। ਹਮਲਾਵਰ ਉਸਦੀ ਕਾਰ ਲੈ ਕੇ ਵੀ ਫਰਾਰ ਹੋ ਗਏ। ਰਾਹਗੀਰਾਂ ਨੇ ਗੁਰਵਿੰਦਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਜਿਥੇ 14 ਜੁਲਾਈ ਨੂੰ ਉਸਦੀ ਮੌਤ ਹੋ ਗਈ ਸੀ। ਮ੍ਰਿਤਕ ਦੀ ਲਾਸ਼ 27 ਜੁਲਾਈ ਨੂੰ ਭਾਰਤ ਆਈ ਸੀ।