ਪਤਨੀ ਸੀਮਾ ਰਾਣੀ ਨੇ ਦੱਸਿਆ ਕਿ ਉਹ ਦੀ ਧੀ ਮੰਜੇ ਉਤੇ ਸੁੱਤੀ ਹੋਈ ਸੀ। ਜਦੋਂ ਪਤਨੀ ਨੇ ਦੋ ਘੰਟੇ ਬਾਅਦ ਦੇਖਿਆ ਕਿ ਬੱਚੇ ਨੂੰ ਸਾਹ ਨਹੀਂ ਆ ਰਿਹਾ ਤਾਂ ਉਹ ਨੇ ਰੌਲਾ ਪਾ ਕੇ ਸਾਰਿਆਂ ਨੂੰ ਇਕੱਠਾ ਕਰ ਲਿਆ। ਜਿਸ ਤੋਂ ਬਾਅਦ ਪਿਤਾ ਨੇ ਖ਼ੁਦ ਹੀ ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਰੋਪੜ: ਰੋਪੜ ਤੋਂ ਇਕ ਮਾਮਲਾ ਸਾਹਮਣੇ ਆਇਾ ਹੈ ਜਿੱਥੇ ਇੱਕ ਸਾਲ ਦੀ ਬੱਚੀ ਨੂੰ ਪਿਤਾ ਨੇ ਕੁੱਟ-ਕੁੱਟ ਕੇ ਉਸ ਦਾ ਕਤਲ ਕਰ ਦਿੱਤਾ। ਦੱਸ ਦਈਏ ਕਿ ਮਰੀ ਹੋਈ ਬੱਚੀ ਨੂੰ ਹਸਪਤਾਲ ‘ਚ ਦਾਖਲ ਕਰਾ ਕੇ ਪਿਤਾ ਫ਼ਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਪਿੰਡ ਭਲਿਆਣ ਵਿਖੇ ਪਿਤਾ ਸਿਕੰਦਰ ਸਿੰਘ ਨੇ ਆਪਣੀ ਬੱਚੀ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ। ਪਤਨੀ ਸੀਮਾ ਰਾਣੀ ਨੇ ਦੱਸਿਆ ਕਿ ਉਹ ਦੀ ਧੀ ਮੰਜੇ ਉਤੇ ਸੁੱਤੀ ਹੋਈ ਸੀ। ਜਦੋਂ ਪਤਨੀ ਨੇ ਦੋ ਘੰਟੇ ਬਾਅਦ ਦੇਖਿਆ ਕਿ ਬੱਚੇ ਨੂੰ ਸਾਹ ਨਹੀਂ ਆ ਰਿਹਾ ਤਾਂ ਉਹ ਨੇ ਰੌਲਾ ਪਾ ਕੇ ਸਾਰਿਆਂ ਨੂੰ ਇਕੱਠਾ ਕਰ ਲਿਆ। ਜਿਸ ਤੋਂ ਬਾਅਦ ਪਿਤਾ ਨੇ ਖ਼ੁਦ ਹੀ ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਮੀਆਂਪੁਰ ਦੀ ਰਹਿਣ ਵਾਲੀ ਲੜਕੀ ਦੀ ਮਾਸੀ ਸੁਰਿੰਦਰ ਕੌਰ ਅਨੁਸਾਰ ਧੀ ਨੂੰ ਮ੍ਰਿਤਕ ਕਰਾਰ ਦੇ ਕੇ ਸਿਕੰਦਰ ਮੌਕੇ ਤੋਂ ਫਰਾਰ ਹੋ ਗਿਆ। ਸਿਕੰਦਰ ਪਹਿਲਾਂ ਵੀ ਲੜਕੀ ਦੀ ਕੁੱਟਮਾਰ ਕਰਦਾ ਸੀ। ਸੀਮਾ ਰਾਣੀ ਦਾ ਪਹਿਲਾਂ ਇੱਕ ਬੱਚਾ ਸੀ। ਉਸ ਤੋਂ ਬਾਅਦ 2 ਜੁੜਵਾ ਲੜਕੀਆਂ ਨੇ ਜਨਮ ਲਿਆ। ਸੀਮਾ ਦੇ ਮਾਤਾ-ਪਿਤਾ ਨੇ ਜੁੜਵਾਂ ਲੜਕੀਆਂ ਵਿੱਚੋਂ ਇੱਕ ਨੂੰ ਦੂਜੇ ਪਰਿਵਾਰ ਵਿੱਚ ਗੋਦ ਲਿਆ ਸੀ। ਇਹ ਦੂਜੀ ਧੀ ਸੀ। ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮ ਸਿਕੰਦਰ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ।