ਸੋਟੀਆਂ ਨਾਲ ਕੁੱਟ ਕੁੱਟ ਮਾਸਟਰਨੀ ਨੇ ਪਾਏ ਨੀਲ…ਮਾਪਿਆਂ ਨੇ ਬੱਚੇ ਨੂੰ ਹਸਪਤਾਲ ’ਚ ਕਰਵਾਇਆ ਭਰਤੀ
ਫਤਿਹਗੜ੍ਹ ਸਾਹਿਬ ਦੇ ਪਿੰਡ ਭਗਵਾਨਪੁਰਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਇੱਕ ਅਧਿਆਪਕ ਵੱਲੋਂ ਚੌਥੀ ਕਲਾਸ ਦੇ ਬੱਚੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਮਾਪਿਆਂ ਦੇ ਵੱਲੋਂ ਬੱਚੇ ਨੂੰ ਸਿਵਲ ਹਸਪਤਾਲ ਅਮਲੋਹ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।

ਬੱਚਿਆਂ ਦੇ ਮਾਪਿਆਂ ਨੇ ਅਧਿਆਪਕਾਂ ਤੇ ਦੋਸ਼ ਲਗਾਇਆ ਕਿ ਇਸ ਅਧਿਆਪਕਾ ਵੱਲੋਂ ਪਹਿਲਾਂ ਵੀ ਕਈ ਵਾਰ ਬੱਚਿਆਂ ਦੀ ਕੁੱਟਮਾਰ ਕੀਤੀ ਗਈ ਹੈ। ਉਥੇ ਹੀ ਮਾਪਿਆਂ ਵਲੋਂ ਪਹਿਲਾ ਕਿਸੇ ਹੋਰ ਬੱਚੇ ਨਾਲ ਹੋਈ ਕੁੱਟਮਾਰ ਇਕ ਦੀ ਵੀਡੀਓ ਵੀ ਮੀਡੀਆ ਨਾਲ ਸਾਂਝੀ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦੇ ਹੋਏ ਬੱਚੇ ਦੇ ਪਿਤਾ ਜਸਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਪ੍ਰਭਜੋਤ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਭਗਵਾਨਪੁਰਾ ਵਿਖੇ ਚੌਥੀ ਜਮਾਤ ਵਿੱਚ ਪੜਦਾ ਹੈ। ਜਿਸਦਾ ਸਕੂਲ ਵਿੱਚ ਟੈਸਟ ਵਿੱਚ ਕੁਝ ਮਮੂਲੀ ਗਲਤੀ ਹੋਣ ਤੇ ਅਧਿਆਪਕਾ ਜਸਵਿੰਦਰ ਕੌਰ ਵੱਲੋਂ ਉਹਨਾਂ ਦੇ ਬੱਚੇ ਨੂੰ ਸੋਟੀਆਂ ਦੇ ਨਾਲ ਕੁੱਟਿਆ ਗਿਆ। ਜਿਸ ਦੇ ਨਾਲ ਬੱਚੇ ਦੇ ਸਰੀਰ ਤੇ ਲਾਸ਼ਾਂ ਵੀ ਪੈ ਗਈਆਂ ਤੇ ਬੱਚੇ ਨੂੰ ਬੁਖਾਰ ਵੀ ਚੜ ਗਿਆ। ਜਿਸ ਨੂੰ ਇਲਾਜ ਦੇ ਲਈ ਉਹ ਹਸਪਤਾਲ ਅਮਲੋਹ ਵਿਖੇ ਲੈ ਕੇ ਆਏ।