Breaking News

UK – ਯੂ.ਕੇ. ’ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

UK – ਯੂ.ਕੇ. ’ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

 

 

ਪੰਜ ਸਾਲ ਪਹਿਲਾਂ ਗਿਆ ਸੀ ਯੂ.ਕੇ., ਪਰਿਵਾਰ ਨੇ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ

 

 

 

 

Amritsar News in Punjabi : ਯੂ.ਕੇ. ’ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਦਾ ਸਮਾਚਾਰ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਸੁਨਹਿਰੀ ਭਵਿੱਖ ਲਈ ਪੰਜ ਸਾਲ ਪਹਿਲਾਂ ਯੂ.ਕੇ. ਗਿਆ ਸੀ , ਜਿਥੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਖਬਰ ਹੈ।

 

 

ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਗਗਨਦੀਪ ਸਿੰਘ ਪੁੱਤਰ ਸਾਬਕਾ ਸਰਪੰਚ ਸ਼ਮਸ਼ੇਰ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਦੇ ਇਤਿਹਾਸਿਕ ਪਿੰਡ ਬਰਾੜ ਦਾ ਰਹਿਣ ਵਾਲਾ ਸੀ। ਉਹ 2020 ਵਿਚ ਯੂ.ਕੇ. ਗਿਆ ਸੀ।

 

 

 

ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਇਹ ਖਬਰ ਸੁਣਦਿਆਂ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਨੇ ਉਸ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਸਰਕਾਰ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ।

Check Also

USA -ਅਮਰੀਕਾ ‘ਚ ਟਰੱਕ ਹਾਦਸੇ ਦਾ ਹੋਇਆ ਸਿਆਸੀਕਰਨ

USA -ਅਮਰੀਕਾ ‘ਚ ਟਰੱਕ ਹਾਦਸੇ ਦਾ ਹੋਇਆ ਸਿਆਸੀਕਰਨ ਅਮਰੀਕਾ ਵਿੱਚ ਯੂ ਟਰਨ ਮਾਰਕੇ ਪਰਿਵਾਰ ਦੇ …