Breaking News

USA ਗੁਜਰਾਤੀ ਪਰਿਵਾਰ ਨੂੰ ਠੰਡ ‘ਚ ਮੌਤ ਮੂੰਹ ‘ਚ ਭੇਜਣ ਵਾਲੇ ਹਰਸ਼ ਕੁਮਾਰ ਨੂੰ ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਸਜ਼ਾ

USA ਗੁਜਰਾਤੀ ਪਰਿਵਾਰ ਨੂੰ ਠੰਡ ‘ਚ ਮੌਤ ਮੂੰਹ ‘ਚ ਭੇਜਣ ਵਾਲੇ ਹਰਸ਼ ਕੁਮਾਰ ਨੂੰ ਅਮਰੀਕੀ ਅਦਾਲਤ ਵੱਲੋਂ 10 ਸਾਲ ਦੀ ਸਜ਼ਾ

 

 

 

ਜਨਵਰੀ 2022 ‘ਚ ਬਰਫੀਲੇ ਤੂਫ਼ਾਨ ‘ਚ ਗੁਜਰਾਤੀ ਪਰਿਵਾਰ ਦੀ ਹੋਈ ਸੀ ਮੌਤ

 

ਕੈਨੇਡਾ -ਅਮਰੀਕਾ ਦੇ ਮੈਨੀਟੋਬਾ ਸਰਹੱਦ ‘ਤੇ ਇੱਕ ਗੁਜਰਾਤੀ ਪਰਿਵਾਰ ਦੀ ਮੌਤ ਦੇ ਮਾਮਲੇ ‘’ਚ ਭਾਰਤੀ ਮੂਲ ਦੇ ਹਰਸ਼ ਕੁਮਾਰ ਪਟੇਲ ਨੂੰ ਦੋਸ਼ੀ ਮੰਨਦਿਆਂ ਮਿਨੀਸੋਟਾ ਦੀ ਅਦਾਲਤ ਨੇ ਉਸ ਨੂੰ ਮਨੁੱਖੀ ਤਸਕਰੀ ਅਪਰਾਧ ਲਈ 10 ਸਾਲ ਦੀ ਸਜ਼ਾ ਸੁਣਾਈ ਹੈ ।

 

 

ਇਸ ਮਾਮਲੇ ਦੇ ਉਸਦੇ ਇੱਕ ਸਹਿ-ਦੋਸ਼ੀ, ਸਟੀਵ ਸ਼ੈਂਡ ਨੂੰ ਅੱਜ ਸੁਣਾਈ ਜਾਣ ਵਾਲੀ ਸਜ਼ਾ ਦਾ ਵੇਰਵਾ ਹਾਲੇ ਬਾਕੀ ਹੈ ।

ਜੱਜ ਜੌਨ ਟੂਨਹਾਈਮ ਨੇ ਦੋਵਾਂ ਦੇ ਅਪਰਾਧਾਂ ਨੂੰ ਗੰਭੀਰ ਦੱਸਦਿਆਂ ਕਿਹਾ ਕਿ ਅਜਿਹਾ ਮਾਮਲਾ ਮਨੁੱਖਤਾ ਲਈ ਕਰੂਰਤਾ ਦੀ ਮੰਦ ਭਾਵਨਾ ਵਾਲਾ ਹੈ ।

 

 

 

ਸਜ਼ਾ ਸੁਣਾਏ ਜਾਣ ਸਮੇਂ ਹਰਸ਼ ਕੁਮਾਰ ਪਟੇਲ ਚੁੱਪ -ਚਾਪ ਅਦਾਲਤ ‘ਚ ਖੜ੍ਹਾ ਰਿਹਾ ।

 

 

 

ਜਿਊਰੀ ਨੇ ਪਿਛਲੇ ਸਾਲ ਦੋਵਾਂ ਵਿਅਕਤੀਆਂ ਨੂੰ ਕੈਨੇਡਾ ਤੋਂ ਲੋਕਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਅਮਰੀਕਾ ਲਿਆਉਣ ਨਾਲ ਸਬੰਧਤ ਚਾਰ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਸੀ।

 

 

 

 

ਮੁਕੱਦਮੇ ਵਿੱਚ ਦੱਸਿਆ ਗਿਆ ਸੀ ਕਿ 2022 ਵਿੱਚ ਇੱਕ ਕਾਰਵਾਈ ਦੌਰਾਨ, ਭਾਰਤ ਦੇ ਇੱਕ ਜੋੜੇ ਅਤੇ ਉਨ੍ਹਾਂ ਦੇ ਦੋ ਬੱਚਿਆਂ ਨੂੰ ਰਾਤ ਭਰ ਬਰਫੀਲੇ ਤੂਫਾਨ ਵਿੱਚ ਸਰਹੱਦ ਪਾਰ ਗ਼ੈਰਕਾਨੂੰਨੀ ਤੌਰ ‘ਤੇ ਭੇਜਿਆ ਗਿਆ ਸੀ।

 

 

 

 

ਉਨ੍ਹਾਂ ਦੀਆਂ ਲਾਸ਼ਾਂ ਬਾਅਦ ਵਿੱਚ ਸਰਹੱਦ ਤੋਂ ਇੱਕ ਮੀਟਰ ਦੂਰ ਖੇਤ ਵਿੱਚੋਂ ਮਿਲੀਆਂ ਸਨ

 

 

 

 

ਅਦਾਲਤ ‘ਚ ਇਹ ਗੱਲ ਸਾਹਮਣੇ ਆਈ ਕਿ ਪਟੇਲ ਨੇ ਤਸਕਰੀ ਦਾ ਪ੍ਰਬੰਧ ਕੀਤਾ, ਜਦੋਂ ਕਿ ਸ਼ੈਂਡ ਅਮਰੀਕਾ ਵਾਲੇ ਪਾਸੇ ਪ੍ਰਵਾਸੀਆਂ ਨੂੰ ਕਿਰਾਏ ਦੇ ਵਾਹਨਾਂ ਵਿੱਚ ਅੱਗੇ ਲੈ ਕਿ ਜਾਂਦਾ ਸੀ ਅਤੇ ਉਨ੍ਹਾਂ ਨੂੰ ਸ਼ਿਕਾਗੋ ਸਮੇਤ ਸ਼ਹਿਰਾਂ ਤੱਕ ਪਹੁੰਚਾਉਣ ‘ਚ ਮਦਦ ਕਰਦਾ ਸੀ ।
(ਗੁਰਮੁੱਖ ਸਿੰਘ ਬਾਰੀਆ)

-ਸਰਹੱਦ ਟਪਾਉਂਦਿਆਂ ਪਰਿਵਾਰ ਮਾਰਨ ਵਾਲੇ ਨੂੰ ਹੋਈ 10 ਸਾਲ ਕੈਦ
-ਬੀਸੀ ਵਿੱਚ ਪ੍ਰਤੀ ਘੰਟਾ ਤਨਖਾਹ ਹੋਰ ਵਧੇਗੀ
-ਅਮਰੀਕਾ ਨੇ ਵਿਦੇਸ਼ੀ ਅਧਿਕਾਰੀਆ ਨੂੰ ਦਿੱਤੀ ਚਿਤਾਵਨੀ
-ਸਭ ਤੋਂ ਵੱਡੇ ਬੁੱਧ ਮੰਦਰ ਉੱਤੇ ਹਿੰਦੂ ਪ੍ਰਬੰਧਕਾਂ ਦਾ ਕਬਜ਼ਾ
-ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਸਵਰਗਵਾਸ
-ਦਿੱਲੀ ਵਾਲਿਆਂ ਦੇ ਕਬਜ਼ੇ ਤੋਂ ਤੰਗ ਹੋ ਕੇ ਬੋਲੀ ਆਪ ਪ੍ਰਧਾਨ

Check Also

USA -ਅਮਰੀਕਾ ‘ਚ ਟਰੱਕ ਹਾਦਸੇ ਦਾ ਹੋਇਆ ਸਿਆਸੀਕਰਨ

USA -ਅਮਰੀਕਾ ‘ਚ ਟਰੱਕ ਹਾਦਸੇ ਦਾ ਹੋਇਆ ਸਿਆਸੀਕਰਨ ਅਮਰੀਕਾ ਵਿੱਚ ਯੂ ਟਰਨ ਮਾਰਕੇ ਪਰਿਵਾਰ ਦੇ …