Breaking News

Shakira Viral Video -ਸਟੇਜ ‘ਤੇ ਪਰਫਾਰਮ ਕਰਦੀ ਧੜੰਮ ਡਿੱਗੀ ‘ਵਾਕਾ-ਵਾਕਾ’ ਵਾਲੀ ਮਸ਼ਹੂਰ ਸਿੰਗਰ ! ਵੀਡੀਓ ਹੋਈ ਵਾਇਰਲ

Shakira Viral Video -ਸਟੇਜ ‘ਤੇ ਪਰਫਾਰਮ ਕਰਦੀ ਧੜੰਮ ਡਿੱਗੀ ‘ਵਾਕਾ-ਵਾਕਾ’ ਵਾਲੀ ਮਸ਼ਹੂਰ ਸਿੰਗਰ ! ਵੀਡੀਓ ਹੋਈ ਵਾਇਰਲ

 

 

 

ਨਿਊਯਾਰਕ – ਦੁਨੀਆ ਭਰ ‘ਚ ਆਪਣੀ ਆਵਾਜ਼ ਅਤੇ ਡਾਂਸ ਲਈ ਮਸ਼ਹੂਰ ਕੋਲੰਬੀਅਨ ਸਿੰਗਰ ਸ਼ਕੀਰਾ ਇੱਕ ਵਾਰ ਫਿਰ ਇੰਟਰਨੈਟ ‘ਤੇ ਛਾਈ ਹੋਈ ਹੈ। ਇਸ ਵਾਰ ਕਾਰਣ ਬਣਿਆ ਹੈ ਉਨ੍ਹਾਂ ਦੇ ਕਨਸਰਟ ਦੌਰਾਨ ਦਾ ਇਕ ਵੀਡੀਓ, ਜਿਸ ‘ਚ ਸ਼ਕੀਰਾ ਅਚਾਨਕ ਸਟੇਜ ‘ਤੇ ਡਿੱਗ ਪਈ, ਪਰ ਉਨ੍ਹਾਂ ਨੇ ਪੂਰੇ ਆਤਮ ਵਿਸ਼ਵਾਸ ਨਾਲ ਇਸ ਸਥਿਤੀ ਨੂੰ ਸੰਭਾਲ ਲਿਆ।

 

 

 

 

 

 

 

 

 

 

 

 

 

 

 

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਸ਼ਕੀਰਾ ਸਟੇਜ ‘ਤੇ ਉਤਸ਼ਾਹ ਨਾਲ ਡਾਂਸ ਕਰ ਰਹੀ ਸੀ ਪਰ ਅਚਾਨਕ ਉਨ੍ਹਾਂ ਦਾ ਬੈਲੈਂਸ ਵਿਗੜ ਗਿਆ ਅਤੇ ਉਹ ਸਟੇਜ ‘ਤੇ ਡਿੱਗ ਪਈ। ਹਾਲਾਂਕਿ, ਸ਼ਕੀਰਾ ਨੇ ਡਿੱਗਦੇ ਹੀ ਤੁਰੰਤ ਖ਼ੁਦ ਨੂੰ ਸੰਭਾਲ ਲਿਆ ਅਤੇ ਆਪਣੀ ਪਰਫਾਰਮੈਂਸ ਜਾਰੀ ਰੱਖੀ।

 

 

 

 

 

 

 

 

 

 

 

 

 

 

 

 

 

ਫੈਨਜ਼ ਨੇ ਕੀਤੀ ਸ਼ਲਾਘਾ
ਸ਼ਕੀਰਾ ਦੇ ਇਸ ਆਤਮ-ਵਿਸ਼ਵਾਸ ਦੀ ਚਾਰੇ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਕਿਹਾ ਕਿ ਇਹੀ ਅਸਲ ਸਟਾਰ ਦੀ ਪਛਾਣ ਹੁੰਦੀ ਜੋ ਅਜਿਹੇ ਮੌਕਿਆਂ ‘ਤੇ ਖੁਦ ਨੂੰ ਸੰਭਾਲਣਾ ਜਾਣਦਾ ਹੈ। ਇੱਕ ਯੂਜ਼ਰ ਨੇ ਲਿਖਿਆ, “ਇਸੇ ਨੂੰ ਕਹਿੰਦੇ ਨੇ ਰੀਅਲ ਪਰਫ਼ਾਰਮਰ!”

 

 

 

 

 

 

 

 

 

ਮੈਟ ਗਾਲਾ 2025 ‘ਚ ਆਈ ਸੀ ਨਜ਼ਰ
ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਹੀ ਸ਼ਕੀਰਾ ਨੂੰ Met Gala 2025 ਵਿੱਚ ਦੇਖਿਆ ਗਿਆ ਸੀ। ਉਨ੍ਹਾਂ ਨੇ ਇਵੈਂਟ ਲਈ ਗਲੈਮਰਸ ਪਿੰਕ ਡ੍ਰੈੱਸ ਪਹਿਨੀ ਸੀ, ਜਿਸ ਵਿੱਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

Check Also

Canada : ਕੈਨੇਡਾ – ਘਰ ‘ਚ ਅੱਗ ਲੱਗਣ ਕਾਰਨ ਬੱਚੇ ਸਮੇਤ 3 ਪੰਜਾਬੀਆਂ ਦੀ ਮੌਤ, ਚਾਰ ਜਣਿਆਂ ਦੀ ਹਾਲਤ ਗੰਭੀਰ

Canada House Fire : ਕੈਨੇਡਾ ਤੋਂ ਮੰਦਭਾਗੀ ਖ਼ਬਰ, ਘਰ ‘ਚ ਅੱਗ ਲੱਗਣ ਕਾਰਨ ਬੱਚੇ ਸਮੇਤ …