Breaking News

Afsana Khan -‘ਮੇਰੀ ਸਹੇਲੀ ਹੈ ਅਮਨਦੀਪ’, ਪੁਲਿਸ ਨੇ ਸਾਡੇ ਘਰੋਂ ਕੀਤਾ ਗ੍ਰਿਫ਼ਤਾਰ, ਅਫਸਾਨਾ ਦੀ ਭੈਣ ਆਈ ਸਾਹਮਣੇ !

Amandeep Kaur, a former Punjab Police constable known as the “Instagram Queen” or “Thar wali constable,” was arrested on May 26, 2025, by the Vigilance Bureau in a disproportionate assets case. She was apprehended at the residence of Raftar Khan, the elder sister of Punjabi singer Afsana Khan, in Badal village, Muktsar district. The nature of Kaur’s association with Afsana Khan or her sister is unclear, and no specific details confirm a direct connection between Kaur’s activities and Afsana Khan beyond the location of the arrest.

 

 

 


 

 

Afsana Khan -‘ਮੇਰੀ ਸਹੇਲੀ ਹੈ ਅਮਨਦੀਪ’, ਪੁਲਿਸ ਨੇ ਸਾਡੇ ਘਰੋਂ ਕੀਤਾ ਗ੍ਰਿਫ਼ਤਾਰ, ਅਫਸਾਨਾ ਦੀ ਭੈਣ ਆਈ ਸਾਹਮਣੇ !

ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਨੂੰ ਅੱਜ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ। ਉਸਨੂੰ ਮੁਕਤਸਰ ਜ਼ਿਲ੍ਹੇ ਦੇ ਪਿੰਡ ਬਾਦਲ ਤੋਂ ਗਾਇਕਾ ਅਫਸਾਨਾ ਖਾਨ ਦੇ ਪੁਰਾਣੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਜਾਇਦਾਦ ਵੀ ਫ਼ਰੀਜ਼ ਕਰ ਦਿੱਤੀ ਹੈ।

ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਨੂੰ ਅੱਜ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ ਉਸਨੂੰ ਮੁਕਤਸਰ ਜ਼ਿਲ੍ਹੇ ਦੇ ਪਿੰਡ ਬਾਦਲ ਤੋਂ ਗਾਇਕਾ ਅਫਸਾਨਾ ਖਾਨ ਦੇ ਪੁਰਾਣੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਜਾਇਦਾਦ ਵੀ ਫ਼ਰੀਜ਼ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਕਿ ਗ੍ਰਿਫ਼ਤਾਰੀ ਦੇ ਸਮੇਂ ਅਫਸਾਨਾ ਖਾਨ ਦੀ ਵੱਡੀ ਭੈਣ ਰਫ਼ਤਾਰ ਖਾਨ ਵੀ ਘਰ ‘ਚ ਮੌਜੂਦ ਸੀ। ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਠਿੰਡਾ ਵਿਜੀਲੈਂਸ ਪੁਲਿਸ ਨੇ ਅਫਸਾਨਾ ਖਾਨ ਦੀ ਭੈਣ ਰਫ਼ਤਾਰ ਖਾਨ ਨੂੰ ਪੁੱਛਗਿੱਛ ਲਈ ਵਿਜੀਲੈਂਸ ਦਫ਼ਤਰ ਬੁਲਾਇਆ। ਨਿਊਜ਼ 18 ਪੰਜਾਬ ਨਾਲ ਇਸ ਪੂਰੇ ਮਾਮਲੇ ‘ਤੇ ਗੱਲਬਾਤ ਕਰਦਿਆਂ ਅਫਸਾਨਾ ਖਾਨ ਦੀ ਭੈਣ ਰਫ਼ਤਾਰ ਖਾਨ ਨੇ ਦੱਸਿਆ ਕਿ ਉਹ ਪਿਛਲੇ ਡੇਢ ਸਾਲ ਤੋਂ ਮੇਰੀ ਦੋਸਤ ਹੈ, ਜਿਸ ਕਾਰਨ ਉਹ ਮੇਰੇ ਘਰ ਆਈ ਸੀ ਅਤੇ ਪੁਲਿਸ ਨੇ ਉਸਨੂੰ ਉੱਥੋਂ ਗ੍ਰਿਫ਼ਤਾਰ ਕਰ ਲਿਆ। ਉਸ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਵਿੱਚ ਅਫਸਾਨਾ ਖਾਨ ਦੀ ਕੋਈ ਭੂਮਿਕਾ ਨਹੀਂ ਹੈ, ਬੇਵਜ੍ਹਾ ਉਨ੍ਹਾਂ ਦਾ ਨਾਮ ਨਾ ਲਿਆ ਜਾਵੇ।

ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਨੰਬਰ 94/2025 ਦੀ ਜਾਂਚ ਤੋਂ ਬਾਅਦ ਬਠਿੰਡਾ ਰੇਂਜ ਦੇ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ ਵਿੱਚ ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ, 2018 ਤੋਂ 2025 ਦਰਮਿਆਨ ਹਾਸਲ ਕੀਤੀਆਂ ਗਈਆਂ ਉਸ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਦੇ ਵੇਰਵਿਆਂ ਦੀ ਜਾਂਚ ਕੀਤੀ ਗਈ, ਨਾਲ ਹੀ ਉਸਦੀ ਤਨਖਾਹ, ਬੈਂਕ ਖਾਤਿਆਂ ਅਤੇ ਕਰਜ਼ੇ ਦੇ ਰਿਕਾਰਡ ਦੀ ਵੀ ਜਾਂਚ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਜਾਂਚ ਦੌਰਾਨ ਅਮਨਦੀਪ ਕੌਰ ਦੀ ਕੁੱਲ ਆਮਦਨ 1,08,37,550 ਰੁਪਏ ਸੀ ਜਦੋਂ ਕਿ ਉਸਦਾ ਖਰਚ 1,39,64,802.97 ਰੁਪਏ ਰਿਹਾ ਜੋ ਕਿ ਉਸਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ 31,27,252.97 ਰੁਪਏ ਵੱਧ ਹੈ, ਜੋ ਕਿ ਉਸਦੀ ਜਾਇਜ਼ ਕਮਾਈ ਤੋਂ 28.85 ਪ੍ਰਤੀਸ਼ਤ ਵੱਧ ਹੈ।

Check Also

Jazzy B : ਵਿਕਟੋਰੀਆ ਵਿਧਾਨ ਸਭਾ ਪਹੁੰਚੇ 3 ਪੰਜਾਬੀ ਗਾਇਕ, ਆਗੂਆਂ ਨਾਲ ਕੀਤਾ ਲੰਚ

Jazzy B : ਵਿਕਟੋਰੀਆ ਵਿਧਾਨ ਸਭਾ ਪਹੁੰਚੇ 3 ਪੰਜਾਬੀ ਗਾਇਕ, ਆਗੂਆਂ ਨਾਲ ਕੀਤਾ ਲੰਚ ਕੁਝ …