Gavin Dasaur, originally from Agra, UP, had been living in Greenwood, Indiana, USA, was married just a month ago.
His wife was also in the car when this incident occurred. It is likely that the shooter will claim he fired in self-defense.
ਅਮਰੀਕਾ ਦੇ ਸੂਬੇ ਇੰਡਿਆਨਾ ਦੇ ਸ਼ਹਿਰ ਗ੍ਰੀਨਵੁੱਡ ਵਿਖੇ ਸੜਕ ਤੇ ਹੋਈ ਤਕਰਾਰ ਤੋਂ ਬਾਅਦ ਭਾਰਤ ਦੇ ਆਗਰਾ ਸ਼ਹਿਰ ਦੇ ਰਹਿਣ ਵਾਲੇ ਗੈਵਿਨ ਦਸੌਰ ਦਾ ਸਾਹਮਣੇ ਵਾਲੇ ਵਿਅਕਤੀ ਵੱਲੋ ਜਿਸ ਨਾਲ ਝੜਪ ਹੋਈ ਸੀ ਨੇ ਗੋਲੀ ਮਾਰ ਕਤਲ ਕਰ ਦਿੱਤਾ ਗਿਆ ਹੈ,
ਗੈਵਿਨ ਦਾ ਵਿਆਹ ਹਾਲੇ ਮਹੀਨਾ ਪਹਿਲਾ ਹੋਇਆ ਸੀ ਤੇ ਇਸ ਘਟਨਾ ਸਮੇਂ ਉਸਦੀ ਘਰਵਾਲੀ ਵੀ ਕਾਰ ਵਿੱਚ ਹੀ ਸੀ। ਘਟਨਾ ਸਮੇਂ ਗੈਵਿਨ ਹਥਿਆਰ ਲੈਕੇ ਦੂਜੇ ਵਿਅਕਤੀ ਵੱਲ ਗਿਆ ਸੀ ਪਰ ਸਾਹਮਣੇ ਵਾਲੇ ਸਖਸ਼ ਵੱਲੋ ਗੋਲੀ ਚਲਾ ਉਸਨੂੰ ਖਤਮ ਕਰ ਦਿੱਤਾ ਗਿਆ।
ਦੋ ਹਫ਼ਤਾ ਪਹਿਲਾਂ ਵਿਆਹ ਹੋਇਆ ਸੀ ਗੈਵਿਨ ਦਸੌਰ ਦਾ
ਇੰਡੀਆਨਾਪੋਲਿਸ: ਅਮਰੀਕੀ ਸੂਬੇ ਇੰਡੀਆਨਾ ਦੀ ਰਾਜਧਾਨੀ ਇੰਡੀਆਨਾਪੋਲਿਸ ’ਚ 29 ਸਾਲਾ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਹੈ। ਇਹ ਮਾਮਲਾ ਸੜਕ ’ਤੇ ਹੋਈ ਕਿਸੇ ਮਾਮੂਲੀ ਗੱਲ ਤੋਂ ਭੜਕਾਹਟ ਪੈਦਾ ਹੋ ਕੇ ਹਿੰਸਕ ਹੋ ਜਾਣ ਦਾ ਹੈ।
Newly Married Indian-Origin Man Shot Dead In US In Suspected Road Rage
Newly-married Gavin Dasaur was on his way home with his Mexican wife when he was shot dead by the accused after an argument at an intersection on Indy city’s southeast side. pic.twitter.com/XPvjPUSFPp— Punjab Spectrum (@PunjabSpectrum) July 21, 2024
ਭਾਰਤੀ ਨੌਜਵਾਨ ਦਾ ਨਾਂਅ ਗੈਵਿਨ ਦਸੌਰ ਸੀ ਤੇ ਉਸ ਦਾ ਹਾਲੇ ਦੋ ਕੁ ਹਫ਼ਤੇ ਪਹਿਲਾਂ ਬੀਤੀ 29 ਜੂਨ ਨੂੰ ਮੈਕਸੀਕੋ ਦੀ ਲੜਕੀ ਵਿਵੀਆਨਾ ਜ਼ਾਮੋਰਾ ਨਾਲ ਵਿਆਹ ਹੋਇਆ ਸੀ। ਹਾਦਸਾ ਵਾਪਰਨ ਵੇਲੇ ਗਾਮੋਰਾ ਵੀ ਉਸ ਦੇ ਨਾਲ ਹੀ ਸੀ। ਉਹ ਦੋਵੇਂ ਘਰ ਵਾਪਸ ਜਾ ਰਹੇ ਸਨ।
ਗੈਵਿਨ ਦਸੌਰ ਭਾਰਤੀ ਸੂਬੇ ਉੱਤਰ ਪ੍ਰਦੇਸ਼ ਦੇ ਆਗਰਾ ਦਾ ਜੰਮਪਲ਼ ਸੀ। ਪੁਲਿਸ ਨੇ ਮੁਲਜ਼ਮ ਨੂੰ ਪਹਿਲਾਂ ਤਾਂ ਹਿਰਾਸਤ ’ਚ ਲੈ ਲਿਆ ਸੀ ਪਰ ਬਾਅਦ ’ਚ ਅਧਿਕਾਰੀਆਂ ਨੂੰ ਲੱਗਾ ਕਿ ਉਸ ਨੇ ਤਾਂ ਸਿਰਫ਼ ਖ਼ੁਦ ਨੂੰ ਬਚਾਉਣ ਲਈ ਗੋਲ਼ੀਆਂ ਚਲਾਈਆਂ ਸਨ, ਤਾਂ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ।
ਇਹ ਸਾਰਾ ਮਾਮਲਾ ਕੁਝ ਇਉਂ ਦੱਸਿਆ ਜਾਂਦਾ ਹੈ ਕਿ ਬੀਤੀ 16 ਜੁਲਾਈ ਨੂੰ ਸ਼ਾਮੀਂ ਅੱਠ ਵਜੇ ਇਕ ਚੌਰਾਹੇ ’ਤੇ ਗੈਵਿਨ ਦਾ ਕਿਸੇ ਗੱਲ ਨੂੰ ਲੈ ਕੇ ਇਕ ਹੋਰ ਪਿਕਅਪ ਟਰੱਕ ਦੇ ਡਰਾਇਵਰ ਨਾਲ ਝਗੜਾ ਹੋ ਗਿਆ। ਗੈਵਿਨ ਆਪਣੀ
ਗੰਨ ਕੱਢ ਕੇ ਬਹੁਤ ਜ਼ਿਆਦਾ ਗੁੱਸੇ ’ਚ ਉਸ ਪਿਕਅਪ ਤਕ ਗਿਆ ਤੇ ਮਾਮੂਲੀ ਜਿਹੀ ਬਹਿਸ ਹੋਈ। ਪਿਕਅਪ ਦੇ ਡਰਾਇਵਰ ਨੇ ਗੱਲ ਵਧਣ ਤੋਂ ਪਹਿਲਾਂ ਹੀ ਉਸ ਦੇ ਤਿੰਨ ਗੋਲ਼ੀਆਂ ਚਲਾ ਦਿਤੀਆਂ।
Newly Married Indian-Origin Man Shot Dead In US In Suspected Road Rage
Newly-married Gavin Dasaur was on his way home with his Mexican wife when he was shot dead by the accused after an argument at an intersection on Indy city’s southeast side.