Canada
ਐਡਮੰਟਨ ਵਿੱਚ ਪੰਜਾਬੀ ਸੁਰੱਖਿਆ ਗਾਰਡ ਹਰਸ਼ਨਦੀਪ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਸੁਰੱਖਿਆ ਕੰਪਨੀ ’ਤੇ ਲੱਗੇ ਪੰਜ ਚਾਰਜ
ਲਗਭਗ ਦੋ ਸਾਲ ਬਾਅਦ, 20 ਸਾਲਾ ਪੰਜਾਬੀ ਸੁਰੱਖਿਆ ਗਾਰਡ ਹਰਸ਼ਨਦੀਪ ਸਿੰਘ ਦੀ ਮੌਤ ਨਾਲ ਜੁੜੇ ਮਾਮਲੇ ਵਿੱਚ ਉਸਦੀ ਪੁਰਾਣੀ ਕੰਪਨੀ ’ਤੇ ਐਲਬਰਟਾ ਦੇ ਔਕਿਊਪੇਸ਼ਨਲ ਹੈਲਥ ਐਂਡ ਸੇਫਟੀ (OHS) ਵਿਭਾਗ ਨੇ ਪੰਜ ਚਾਰਜ ਲਾਏ ਹਨ।
ਹਰਸ਼ਨਦੀਪ ਸਿੰਘ ਨੂੰ 6 ਦਸੰਬਰ 2024 ਨੂੰ ਐਡਮੰਟਨ ਦੇ Q5 ਮੈਨਰ ਅਪਾਰਟਮੈਂਟ ਬਿਲਡਿੰਗ ਵਿੱਚ ਗਸ਼ਤ ਕਰਦਿਆਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹ ਨੌਕਰੀ ’ਤੇ ਹਾਲੇ ਤੀਜੇ ਦਿਨ ਹੀ ਸੀ ਅਤੇ ਇਕੱਲਾ ਕੰਮ ਕਰ ਰਿਹਾ ਸੀ।
ਕੰਪਨੀ ਨੈਸ਼ਨਲ ਸੈਕਿਊਰਿਟੀ ਗਾਰਡ ਪ੍ਰੋਟੈਕਸ਼ਨ ਸਰਵਿਸਿਜ਼ ਇੰਕ. ’ਤੇ ਇਲਜ਼ਾਮ ਹੈ ਕਿ ਉਸ ਨੇ ਪਹਿਲਾਂ ਹੋਏ ਹਿੰਸਕ ਘਟਨਾਵਾਂ ਤੋਂ ਬਾਅਦ ਖਤਰਿਆਂ ਦਾ ਮੁੜ ਮੁਲਾਂਕਣ ਨਹੀਂ ਕੀਤਾ ਅਤੇ ਜਦੋਂ ਖਤਰਾ ਕਾਬੂ ਤੋਂ ਬਾਹਰ ਹੋ ਗਿਆ ਤਾਂ ਸੇਵਾਵਾਂ ਵਾਪਸ ਨਹੀਂ ਲਈਆਂ।
ਬਿਲਡਿੰਗ ਵਿੱਚ 21 ਨਵੰਬਰ 2024 ਨੂੰ ਵੀ ਗੋਲੀਬਾਰੀ ਹੋਈ ਸੀ। ਹਰਸ਼ਨਦੀਪ ਸਿੰਘ ਭਾਰਤ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀ ਸਨ ਅਤੇ ਨੌਰਕੈਸਟ ਕਾਲਜ ਵਿੱਚ ਪੜ੍ਹਦੇ ਸੀ। ਉਹ ਪੁਲਿਸ ਵਿਭਾਗ ਵਿੱਚ ਕੈਰੀਅਰ ਬਣਾਉਣਾ ਚਾਹੁੰਦਾ ਸੀ।
ਇਸ ਮਾਮਲੇ ਵਿੱਚ ਇਵਾਨ ਚੇਸ ਰੇਨ ਨੂੰ ਪਹਿਲੀ ਡਿਗਰੀ ਅਤੇ ਜੂਡਿਥ ਸੌਲਟੋ ’ਨੂੰ ਦੂਜੀ ਡਿਗਰੀ ਕਤਲ ਦਾ ਚਾਰਜ ਲੱਗਿਆ ਹੋਇਆ ਹੈ। ਕੰਪਨੀ ’ਤੇ ਲੱਗੇ ਚਾਰਜ ਅਜੇ ਅਦਾਲਤ ਵਿੱਚ ਸਾਬਤ ਹੋਣੇ ਬਾਕੀ ਹਨ।