Breaking News

Breaking News ਵਿਆਹ ਤੋਂ 5 ਦਿਨ ਪਹਿਲਾਂ ਮੁੰਡੇ ਨੇ ਕੁੜੀ ਨਾਲੋਂ ਤੋੜਿਆ ਰਿਸ਼ਤਾ, ਪ੍ਰੀ-ਵੈਡਿੰਗ ਸ਼ੂਟ ਵਿਚਾਲੇ ਛੱਡ ਕੇ ਹੋਇਆ ਫਰਾਰ, ਕੁੜੀ ਦਾ ਨੰਬਰ ਕੀਤਾ ਬਲਾਕ

Breaking News

ਵਿਆਹ ਤੋਂ 5 ਦਿਨ ਪਹਿਲਾਂ ਮੁੰਡੇ ਨੇ ਕੁੜੀ ਨਾਲੋਂ ਤੋੜਿਆ ਰਿਸ਼ਤਾ, ਪ੍ਰੀ-ਵੈਡਿੰਗ ਸ਼ੂਟ ਵਿਚਾਲੇ ਛੱਡ ਕੇ ਹੋਇਆ ਫਰਾਰ, ਕੁੜੀ ਦਾ ਨੰਬਰ ਕੀਤਾ ਬਲਾਕ
ਜਲੰਧਰ ’ਚ ਵਿਆਹ ਤੋਂ ਕੁਝ ਦਿਨ ਪਹਿਲਾਂ ਰਿਸ਼ਤਾ ਟੁੱਟਿਆ, ਪ੍ਰੀ-ਵੈਡਿੰਗ ਸ਼ੂਟ ਅਧੂਰਾ ਛੱਡਣ ਦਾ ਦੋਸ਼

ਜਲੰਧਰ ਦੇ ਰਾਮਾਮੰਡੀ ਇਲਾਕੇ ਵਿੱਚ ਵਿਆਹ ਤੋਂ ਕੁਝ ਦਿਨ ਪਹਿਲਾਂ ਨੌਜਵਾਨ ਵੱਲੋਂ ਰਿਸ਼ਤਾ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦਾ ਵਿਆਹ 18 ਨਵੰਬਰ ਨੂੰ ਤੈਅ ਸੀ। ਕੁੜੀ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਨੌਜਵਾਨ ਪ੍ਰੀ-ਵੈਡਿੰਗ ਸ਼ੂਟ ਵਿਚਾਲੇ ਛੱਡ ਕੇ ਚਲਾ ਗਿਆ ਅਤੇ ਬਾਅਦ ਵਿੱਚ ਉਸ ਨੇ ਕੁੜੀ ਦਾ ਫ਼ੋਨ ਨੰਬਰ ਬਲਾਕ ਕਰ ਦਿੱਤਾ।

 

 

 

 

 

 

 

 

 

ਪਰਿਵਾਰ ਅਨੁਸਾਰ, ਨੌਜਵਾਨ ਨੇ ਸੁਨੇਹਾ ਭੇਜ ਕੇ ਅੱਗੇ ਤੋਂ ਸੰਪਰਕ ਨਾ ਕਰਨ ਲਈ ਕਿਹਾ। ਕੁੜੀ ਦੀ ਮਾਂ ਨੇ ਦਾਅਵਾ ਕੀਤਾ ਕਿ ਸ਼ੂਟ ਤੋਂ ਵਾਪਸ ਜਾਣ ਲਈ ਪਰਿਵਾਰ ਵਿੱਚ ਮੌਤ ਹੋਣ ਦਾ ਕਾਰਨ ਦੱਸਿਆ ਗਿਆ ਸੀ, ਪਰ ਬਾਅਦ ਵਿੱਚ ਮੁੰਡੇ ਦੀ ਮਾਂ ਨੇ ਇਸ ਤੋਂ ਇਨਕਾਰ ਕੀਤਾ। ਗੱਲਬਾਤ ਦੀਆਂ ਕੋਸ਼ਿਸ਼ਾਂ ਮਗਰੋਂ ਕੁੜੀ ਦੇ ਪਰਿਵਾਰ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ।

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

 

ਏਸੀਪੀ ਰਾਜੇਸ਼ ਠਾਕੁਰ ਮੁਤਾਬਕ, ਮੁੰਡੇ ਦੇ ਪਰਿਵਾਰ ਨੇ 13 ਜਾਂ 14 ਨਵੰਬਰ ਨੂੰ ਵਿਆਹ ਤੋਂ ਇਨਕਾਰ ਕੀਤਾ ਸੀ। ਪੁਲੀਸ ਦੋਵਾਂ ਧਿਰਾਂ ਦੇ ਬਿਆਨ ਲੈ ਰਹੀ ਹੈ ਅਤੇ ਵਿਚੋਲਿਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਮੁੰਡੇ ਦੇ ਪਰਿਵਾਰ ਨੇ ਪੁਲੀਸ ਨੂੰ ਕਿਹਾ ਕਿ ਉਨ੍ਹਾਂ ਨੂੰ ਵੀ ਉਸ ਦੇ ਠਿਕਾਣੇ ਦੀ ਜਾਣਕਾਰੀ ਨਹੀਂ ਹੈ। ਰਿਸ਼ਤਾ ਟੁੱਟਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ

 

 

 

 

 

 

 

 

Check Also

US Bank Outage: ਅਮਰੀਕਾ ’ਚ ਕਈ ਵੱਡੇ ਬੈਂਕਾਂ ਦੀਆਂ ਸੇਵਾਵਾਂ ਠੱਪ

US Bank Outage: ਉਡਾਣਾਂ ਤੋਂ ਬਾਅਦ ਹੁਣ ਅਮਰੀਕਾ ਦੀਆਂ ਬੈਂਕਾਂ ਨੂੰ ਸਮੱਸਿਆ ਦਰਪੇਸ਼ ਅਮਰੀਕਾ ’ਚ …