Breaking News

AAP leader firing: ‘ਆਪ’ ਆਗੂ ਤੋਂ 50 ਲੱਖ ਦੀ ਫਿਰੌਤੀ ਮੰਗਣ ਤੋਂ ਬਾਅਦ ਗੋਲੀਬਾਰੀ, ਜਵਾਬੀ ਫਾਇਰਿੰਗ ‘ਚ ਇਕ ਹਮਲਾਵਰ ਜ਼ਖ਼ਮੀ

AAP leader firing: ‘ਆਪ’ ਆਗੂ ਤੋਂ 50 ਲੱਖ ਦੀ ਫਿਰੌਤੀ ਮੰਗਣ ਤੋਂ ਬਾਅਦ ਗੋਲੀਬਾਰੀ, ਜਵਾਬੀ ਫਾਇਰਿੰਗ ‘ਚ ਇਕ ਹਮਲਾਵਰ ਜ਼ਖ਼ਮੀ

 

 

 

 

 

 

 

ਬੀਤੇ ਦਿਨੀਂ ਗਾਗੂ ਨੂੰ ਇੱਕ ਵਿਦੇਸ਼ੀ ਫੋਨ ਨੰਬਰ ਤੋਂ ਆਈ ਕਾਲ ਦੌਰਾਨ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ

 

 

 

 

 

 

 

 

 

 

ਫਿਰੌਤੀ ਦੀ ਮੰਗ ਨੂੰ ਲੈ ਕੇ ਪਟਿਆਲਾ ਦੇ ਭੀੜ ਭੜੱਕੇ ਵਾਲੇ ਇਲਾਕੇ ਸਫਾਵਾਦੀ ਗੇਟ ਖੇਤਰ ਵਿੱਚ ਅੱਜ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਸੁਖਵਿੰਦਰ ਸਿੰਘ ਗਾਗੂ ‘ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਗਾਗੁ ਦਾ ਇੱਕ ਸਾਥੀ ਕੁਲਬੀਰ ਸਿੰਘ ਪੈਰ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ।

 

 

 

 

 

 

 

 

 

 

 

 

ਇਸ ਦੌਰਾਨ ਹੀ ਗਾਗੁ ਅਤੇ ਸਾਥੀ ਵੱਲੋਂ ਵੀ ਜਵਾਬੀ ਕਾਰਵਾਈ ਕਰਦਿਆਂ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ ਇੱਕ ਹਮਲਾਵਰ ਦੇ ਵੀ ਜ਼ਖਮੀ ਹੋਣ ਦਾ ਸਮਾਚਾਰ ਹੈ ਪਰੰਤੂ ਉਸਦੇ ਬਾਕੀ ਦੋਵੇਂ ਸਾਥੀ ਉਸ ਨੂੰ ਆਪਣੇ ਨਾਲ ਮੋਟਰਸਾਈਕਲ ‘ਤੇ ਬਿਠਾ ਕੇ ਫਰਾਰ ਹੋ ਗਏ। ਹਾਲਾਂਕਿ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਪਰ ਪਰੰਤੂ ਮੁੱਢਲੀ ਜਾਣਕਾਰੀ ਅਨੁਸਾਰ ਇਹ ਹਮਲਾ ਗੈਂਗਸਟਰਾਂ ਵੱਲੋਂ ਕੀਤਾ ਗਿਆ ਮੰਨਿਆ ਜਾ ਰਿਹਾ ਹੈ।

 

 

 

 

 

 

 

 

 

 

 

ਜ਼ਿਕਰਯੋਗ ਹੈ ਬੀਤੇ ਦਿਨੀਂ ਗਾਗੂ ਨੂੰ ਇੱਕ ਵਿਦੇਸ਼ੀ ਫੋਨ ਨੰਬਰ ਤੋਂ ਆਈ ਕਾਲ ਦੌਰਾਨ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ, ਜਿਸ ਦੌਰਾਨ ਗੱਲ ਨਾ ਮੰਨਣ ਦੀ ਸੂਰਤ ਵਿੱਚ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਗਈ ਸੀ। ਇਸ ਕਰਕੇ ਸਮਝਿਆ ਜਾ ਰਿਹਾ ਕਿ ਇਹ ਹਮਲਾ ਫਿਰੌਤੀ ਦੀ ਮੰਗ ਨਾਲ ਹੀ ਸੰਬੰਧਿਤ ਹੈ।

 

 

 

 

 

 

ਇਸ ਹਮਲੇ ਤੋਂ ਕੁਝ ਸਮੇਂ ਬਾਅਦ ਹੀ ਪੁਲੀਸ ਨੇ ਇੱਕ ਸ਼ੂਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਟਿਆਲਾ ਦੇ ਹੀ ਰਹਿਣ ਵਾਲੇ ਯੋਗੇਸ਼ ਵਜੋਂ ਪਹਿਚਾਣੇ ਗਏ ਦੱਸੇ ਜਾ ਰਹੇ ਇਸ ਹਮਲਾਵਰ ਦੇ ਪੇਟ ਅਤੇ ਲੱਤ ਵਿੱਚ ਗੋਲੀਆਂ ਲੱਗੀਆਂ ਹੋਈਆਂ ਹਨ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ।।

 

 

 

 

 

 

 

 

ਭਾਵੇਂ ਕਿ ਪੁਲੀਸ ਵੱਲੋਂ ਇਸ ਸਬੰਧੀ ਅਧਿਕਾਰਤ ਤੌਰ ‘ਤੇ ਜਾਣਕਾਰੀ ਦੇਣੀ ਅਜੇ ਬਾਕੀ ਹੈ ਪਰੰਤੂ ਮੁਢਲੀਆਂ ਰਿਪੋਰਟਾਂ ਅਨੁਸਾਰ ਉਸ ਨੂੰ ਘਟਨਾ ਸਥਾਨ ਵਾਲੇ ਇਲਾਕੇ ਕੋਤਵਾਲੀ ਦੇ ਮੁਖੀ ਅਮਨਪਾਲ ਵਿਰਕ ਅਤੇ ਸੀਆਈਏ ਸਟਾਫ ਦੇ ਮੁਖੀ ਸਿਮਰਦੀਪ ਸ਼ੇਰਗਿੱਲ ਦੀਆਂ ਟੀਮਾਂ ਵੱਲੋਂ ਕਾਬੂ ਕੀਤਾ ਗਿਆ ਦੱਸਿਆ ਜਾ ਰਿਹਾ ਹੈ।

 

 

 

 

 

 

 

ਜਿਸ ਦੀ ਅਗਵਾਈ ਐਸਪੀ ਮੋਹਿਤ ਅੱਗਰਵਾਲ ਅਤੇ ਰਜੇਸ਼ ਛਿੱਬੜ ਸਮੇਤ ਡੀਐਸਪੀ ਸੰਜੀਵ ਸਿੰਗਲਾ ਨੇ ਕੀਤੀ।

Check Also

Karanveer Gopi – ਦਾਖਾ ਦੇ ਲਤਾਲਾ ‘ਚ ਫੁੱਟਬਾਲ ਖਿਡਾਰੀ ਦਾ ਕਤਲ

Karanveer Gopi – ਦਾਖਾ ਦੇ ਲਤਾਲਾ ‘ਚ ਫੁੱਟਬਾਲ ਖਿਡਾਰੀ ਦਾ ਕਤਲ ਦਾਖਾ ਦੇ ਲਤਾਲਾ ‘ਚ …