ndia is Becoming a Nation of Duffers and We’re Evolving Back to the Neanderthal Stage: Avay Shukla
“ਭਾਰਤ ਇੱਕ ਐਸਾ ਦੇਸ਼ ਬਣ ਰਿਹਾ ਹੈ ਜਿੱਥੇ ਮੂਰਖਤਾ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ, ਅਸੀਂ ਨੀਐਂਡਰਥਲ ਸਟੇਜ ਵੱਲ ਵਾਪਸ ਜਾ ਰਹੇ ਹਾਂ” , ਅਵੇ ਸ਼ੁਕਲਾ, ਪ੍ਰਸਿੱਧ ਲੇਖਕ ਅਤੇ ਬਲੌਗਰ, ਨੇ ਕਰਨ ਥਾਪਰ ਨਾਲ ਗੱਲਬਾਤ ਦੌਰਾਨ ਕਿਹਾ।
ਅਵੇ ਸ਼ੁਕਲਾ ਦੀ ਨਵੀ ਕਿਤਾਬ “Holy Cows and Loose Cannons: The Duffer Zone Chronicles” ਬਾਰੇ ਕਰਨ ਥਾਪਰ ਨੇ ਗੱਲਬਾਤ ਕੀਤੀ , The Wire ‘ਤੇ ਇਹ ਪੂਰੀ ਇੰਟਰਵਿਊ ਸੁਣਨ ਵਾਲੀ ਹੈ, ਲਿੰਕ ਕੁਮੈਂਟ ਵਿੱਚ ਹੈ।
ਅਵੇ ਸ਼ੁਕਲਾ ਦੀ ਨਵੀਂ ਕਿਤਾਬ ਵਿੱਚ 50 ਦੇ ਲਗਭਗ ਲੇਖ ਹਨ ਜੋ ਭਾਰਤੀ ਸਮਾਜ ਦੀਆਂ ਖਾਮੀਆਂ, ਵਿਸ਼ੇਸ਼ਤਾਵਾਂ, ਪੱਖਪਾਤ, ਨਾਕਾਮੀਆਂ ਅਤੇ ਹਿੰਦੀ ਪੱਟੀ ਦੇ ਲੋਕਾਂ ਦੇ ਹੌਲੇਪਣ ਬਾਰੇ ਹੈ ।
ਅਵੇ ਸ਼ੁਕਲਾ ਦੇ ਕੁਝ ਵਿਚਾਰ:
ਮਲਟੀਕਲਚਰਲ ਵਿਰਾਸਤ ਤੋਂ ਅਚਾਨਕ ਨਫਰਤ ਕਰਨ ਵਾਲਿਆਂ ਦੀ ਤਿੱਖੀ ਆਲੋਚਨਾ: “ਜਿਹੜੇ ਮੁਗਲਈ ਖਾਣੇ, ਗਜ਼ਲਾਂ, ਕਵਾਲੀਆਂ, ਗ਼ਾਲਿਬ ਅਤੇ ਗੁਲਜ਼ਾਰ ਦੀ ਸ਼ਾਇਰੀ ’ਤੇ ਪਲੇ ਹਨ, ਹੁਣ ਉਹੀ ਕਹਿੰਦੇ ਕਿ ਇਹ ਸਭ ਕੁਝ ਹਿੰਦੂ ਸੰਸਕਾਰਾਂ ਨੂੰ ਖਤਰੇ ਵਿੱਚ ਪਾ ਰਿਹਾ ਹੈ।”
ਰਿਹਾਇਸ਼ੀ ਵੈਲਫੇਅਰ ਅਸੋਸੀਏਸ਼ਨਾਂ ਦੀ ਹਰਕਤਾਂ ’ਤੇ ਖੜ੍ਹਾ ਸਵਾਲ: “ਇਹ ਆਪਣਾ ਢੰਗ ਥੋਪ ਰਹੇ ਹਨ ਕਿ ਲੋਕ ਕੀ ਖਾਣ, ਕਿਵੇਂ ਰਹਿਣ, ਕਿਸ ਨੂੰ ਵੋਟ ਦੇਣ।”
“ਕਸ਼ਮੀਰ ਫ਼ਾਇਲਜ਼” ਫ਼ਿਲਮ ਅਤੇ ਇਸਨੂੰ ਸਰਕਾਰੀ ਤਰੀਕੇ ਨਾਲ ਉਤਸ਼ਾਹਤ ਕਰਨ ਦੀ ਅਵੇ ਸ਼ੁਕਲਾ ਨੇ ਸਖ਼ਤ ਨਿੰਦਾ ਕੀਤੀ। ਕਿਵੇਂ ਕਸ਼ਮੀਰ ਫਿਲਮ ਵਿਚ ਦੱਸਿਆ ਗਿਆ ਕੇ 5 ਲੱਖ ਪੰਡਿਤਾਂ ਨੂੰ ਕਸ਼ਮੀਰ ਵਿੱਚੋ ਕੱਢਿਆ ਗਿਆ ਤੇ 4 ਹਜਾਰ ਨੂੰ ਮਾਰਿਆ ਗਿਆ , ਜਦ ਕਿ ਹਕੀਕਤ ਇਹ ਹੈ ਕਿ 1947 ਤੋਂ ਬਾਅਦ ਕਦੇ ਵੀ ਇੱਕ ਲੱਖ ਤੋਂ ਵੱਧ ਪੰਡਿਤ ਕਸ਼ਮੀਰ ਵਿਚ ਨਹੀਂ ਸਨ ਅਤੇ ਪੁਲਿਸ ਅੰਕੜਿਆਂ ਮੁਤਾਬਿਕ ਕੇਵਲ 79 ਮਾਰੇ ਗਏ।
ਹਿੰਦੁਸਤਾਨ ਵਿਚ ਸਿਆਣਪ ਅਤੇ ਅਕਲ ਦਾ ਪੱਧਰ ਡਿੱਗ ਰਿਹਾ ਹੈ ਅਤੇ ਮੂਰਖਤਾ ਦਾ ਪੱਧਰ ਵੱਧ ਰਿਹਾ ਹੈ। ਕੱਦ ਵੀ ਭੁੱਖਮਰੀ ਕਾਰਣ ਘੱਟ ਰਿਹਾ ਹੈ।
ਬਾਕੀ ਸਾਰੀ ਦੁਨੀਆ ਵਿੱਚ ਕੱਦ ਵੱਧ ਰਿਹਾ ਹੈ ਅਤੇ ਇਥੇ ਘੱਟ ਰਿਹਾ ਹੈ।
#Unpopular_Opinions
#Unpopular_Ideas
#Unpopular_Facts