Breaking News

Trump decision : ਅਦਾਲਤ ਨੇ ਹਾਰਵਰਡ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ ਲਗਾਉਣ ਦੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਨੂੰ ਰੋਕਿਆ

Trump decision : ਅਦਾਲਤ ਨੇ ਹਾਰਵਰਡ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ ਲਗਾਉਣ ਦੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਨੂੰ ਰੋਕਿਆ

ਵਾਸ਼ਿੰਗਟਨ, 23 ਮਈ

Harvard enrollment of foreign students ਇਥੋਂ ਦੇ ਇੱਕ ਸੰਘੀ ਜੱਜ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲ ਕਰਨ ਦੀ ਹਾਰਵਰਡ ਯੂਨੀਵਰਸਿਟੀ ਦੀ ਯੋਗਤਾ ਨੂੰ ਰੱਦ ਕਰਨ ਦੇ ਟਰੰਪ ਪ੍ਰਸ਼ਾਸਨ ਦੇ ਫੈਸਲੇ ਨੂੰ ਰੋਕ ਦਿੱਤਾ ਹੈ।

 

 

ਅਦਾਲਤ ਨੇ ਫਿਲਹਾਲ ਇਸ ਮਾਮਲੇ ’ਤੇ ਅਸਥਾਈ ਰੋਕ ਲਾਈ ਹੈ। ਜ਼ਿਕਰਯੋਗ ਹੈ ਕਿ ਹਾਰਵਰਡ ਯੂਨੀਵਰਸਿਟੀ ਨੇ ਅੱਜ ਸਵੇਰੇ ਮੈਸਾਚਿਊਸੇਟਸ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਕੇਸ ਦਾਇਰ ਕਰਕੇ ਟਰੰਪ ਪ੍ਰਸ਼ਾਸਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ।

 

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਨੇ ਹਾਰਵਰਡ ਯੂਨੀਵਰਸਿਟੀ ਦੇ ਸਟੂਡੈਂਟ ਐਕਸਚੇਂਜ ਵਿਜ਼ਟਰ ਪ੍ਰੋਗਰਾਮ (SEVP) ਦੀ ਮਾਨਤਾ ਰੱਦ ਕਰ ਦਿੱਤੀ ਸੀ ਜਿਸ ਤਹਿਤ ਯੂਨੀਵਰਸਿਟੀ 2025-2026 ਸਿੱਖਿਆ ਸੈਸ਼ਨ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਨਹੀਂ ਕਰ ਸਕੇਗੀ।

 

 

ਅਮਰੀਕੀ ਪ੍ਰਸ਼ਾਸਨ ਨੇ ਨਾਲ ਹੀ ਚਿਤਾਵਨੀ ਦਿੱਤੀ ਸੀ ਕਿ ਨਿਊਯਾਰਕ ਦੀ ਕੋਲੰਬੀਆ ਯੂਨੀਵਰਸਿਟੀ ਖ਼ਿਲਾਫ਼ ਵੀ ਅਜਿਹੀ ਕਾਰਵਾਈ ਹੋ ਸਕਦੀ ਹੈ।

-ਵੈਨਕੂਵਰ ਦੀ ਸੁਰੱਖਿਆ ਹੁਣ ਪੰਜਾਬੀ ਪੁਲਿਸ ਮੁਖੀ ਹੱਥ
-ਸਰੀ ਵਿੱਚ ਬਣੇਗਾ ਵੱਡਾ ਇਨਡੋਰ ਸਟੇਡੀਅਮ
-ਟਰੰਪ ਦੇ ਐਲਾਨ ਨੇ ਬੁੱਧੀਮਾਨ ਵਿਦਿਆਰਥੀਆਂ ਦੇ ਸਾਹ ਸੂਤੇ
-ਭਾਰਤ ‘ਚ ਫੋਨ ਬਣਾਉਣ ਦੇ ਐਪਲ ਨੂੰ ਸਿੱਟੇ ਭੁਗਤਣੇ ਪੈਣਗੇ
-ਪ੍ਰਸ਼ਾਂਤ ਕਿਸ਼ੋਰ ਦੇ ਬਿਆਨ ਤੋਂ ਪੰਜਾਬੀ ਖਫਾ
-ਚਿੰਤਕ ਅਵੇ ਸ਼ੁਕਲਾ ਮੁਤਾਬਕ ਭਾਰਤ ਵਿੱਚ ਮੂਰਖਤਾ ਦਾ ਪੱਧਰ ਵਧਿਆ
-ਪ੍ਰੋ ਭੁੱਲਰ ਨੂੰ ਦੁਬਾਰਾ ਜੇਲ੍ਹ ਭੇਜਣ ਦੇ ਹੁਕਮ ਸੁਣਾਏ

Check Also

CBI repatriates Lawrence Bishnoi gang’s member Aman Bhainswal from the US -ਲਾਰੈਂਸ ਬਿਸ਼ਨੋਈ ਗੈਂਗ ਦਾ ਅਮਰੀਕਾ ਤੋਂ ਡਿਪੋਰਟ ਹੋਇਆ ਮੁੱਖ ਮੈਂਬਰ ਅਮਨ ਭੈਸਵਾਲ, ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ

CBI, via Interpol, has brought back wanted fugitive Aman alias Aman Bhainswal from the US. …