Breaking News

BJP ਆਗੂ ਦੀ ਪਤਨੀ ਕੋਲ ਦੋ ਵੋਟਰ ਆਈਡੀ ਕਾਰਡ!

BJP ਆਗੂ ਦੀ ਪਤਨੀ ਕੋਲ ਦੋ ਵੋਟਰ ਆਈਡੀ ਕਾਰਡ!

ਕੋਲਕਾਤਾ, 23 ਮਈ

ਇੱਕ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਭਾਜਪਾ ਦੇ ਪੱਛਮੀ ਬੰਗਾਲ ਪ੍ਰਧਾਨ ਅਤੇ ਕੇਂਦਰੀ ਮੰਤਰੀ ਸੁਕਾਂਤ ਮਜੂਮਦਾਰ ਦੀ ਪਤਨੀ ਕੋਲ ਦੋ ਵੋਟਰ ਆਈਡੀ ਕਾਰਡ ਹਨ। ਚੋਣ ਕਮਿਸ਼ਨ ਨੇ ਇਸ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਹੈ। ਇਸ ਸਬੰਧੀ ਮੁਢਲੀ ਕਾਰਵਾਈ ਦੌਰਾਨ ਸਾਹਮਣੇ ਆਇਆ ਹੈ ਕਿ ਮੰਤਰੀ ਦੀ ਪਤਨੀ ਕੋਇਲ ਮਜੂਮਦਾਰ ਕੋਲ ਵੱਖ-ਵੱਖ EPIC ਨੰਬਰਾਂ ਵਾਲੇ ਦੋ ਵੋਟਰ ਆਈਡੀ ਕਾਰਡ ਹਨ ਜਿੰਨ੍ਹਾ ਵਿਚ ਇਕ ਬਾਲੁਰਘਾਟ ਵਿੱਚ ਅਤੇ ਦੂਜਾ ਜਲਪਾਈਗੁੜੀ ਵਿੱਚ ਰਜਿਸਟਰਡ ਹੈ।

ਜਦੋਂ ਕਿ ਇੱਕ ਕਾਰਡ ਉਸ ਦੇ ਪਹਿਲੇ ਨਾਮ ਕੋਇਲ ਚੌਧਰੀ ਦੇ ਨਾਮ ਹੇਠ ਜਾਰੀ ਕੀਤਾ ਗਿਆ ਸੀ, ਦੂਜਾ ਉਸ ਦੇ ਵਿਆਹ ਤੋਂ ਬਾਅਦ ਕੋਇਲ ਮਜੂਮਦਾਰ ਦੇ ਨਾਮ ਹੇਠ ਬਣਾਇਆ ਗਿਆ ਸੀ। ਅਧਿਕਾਰੀ ਨੇ ਕਿਹਾ ਕਿ, ‘‘ਜੇ ਉਸ ਨੇ ਫਾਰਮ 18 ਜਮ੍ਹਾ ਕਰਵਾਇਆ ਹੁੰਦਾ ਤਾਂ ਇਸ ਤੋਂ ਬਚਿਆ ਜਾ ਸਕਦਾ ਸੀ। ਇਹ ਕਾਰਡਧਾਰਕ ਦੀ ਜ਼ਿੰਮੇਵਾਰੀ ਹੈ ਕਿ ਉਹ ਕਿਸੇ ਵੀ ਬਦਲਾਅ ਬਾਰੇ ਚੋਣ ਕਮਿਸ਼ਨ ਨੂੰ ਸੂਚਿਤ ਕਰੇ। ਇਸ ਮਾਮਲੇ ਵਿੱਚ, ਕਮਿਸ਼ਨ ਨੂੰ ਸੂਚਿਤ ਨਹੀਂ ਕੀਤਾ ਗਿਆ ਸੀ।’’

ਉਨ੍ਹਾਂ ਅੱਗੇ ਦੱਸਿਆ ਕਿ ਬਾਲੂਰਘਾਟ ਵਿੱਚ ਫਾਰਮ 6 ਜਮ੍ਹਾ ਕਰਨ ਤੋਂ ਬਾਅਦ ਇੱਕ ਨਵਾਂ ਵੋਟਰ ਕਾਰਡ ਜਾਰੀ ਕੀਤਾ ਗਿਆ ਸੀ। ਉਨ੍ਹਾਂ ਕਿਹਾ, “ਕਿਉਂਕਿ EPIC ਨੰਬਰ ਅਤੇ ਉਪਨਾਮ ਵੱਖਰੇ ਸਨ, ਇਸ ਲਈ ਗਲਤੀ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਅਸੀਂ ਹੁਣ ਪਛਾਣ ਕਰਨ ਲਈ ਫੋਟੋਆਂ ਅਤੇ ਹੋਰ ਨਿੱਜੀ ਵੇਰਵਿਆਂ ਦੀ ਪੁਸ਼ਟੀ ਕਰ ਰਹੇ ਹਾਂ।’’ ਚੋਣ ਕਮਿਸ਼ਨ ਦੇ ਸੂਤਰਾਂ ਨੇ ਦੱਸਿਆ ਕਿ ਰਾਜ ਦੇ ਮੁੱਖ ਚੋਣ ਅਧਿਕਾਰੀ ਮਨੋਜ ਅਗਰਵਾਲ ਨੇ ਜਲਪਾਈਗੁੜੀ ਅਤੇ ਦੱਖਣ ਦਿਨਾਜਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਨੂੰ ਇਸ ਮਾਮਲੇ ’ਤੇ ਜਲਦੀ ਤੋਂ ਜਲਦੀ ਰਿਪੋਰਟ ਦਾਇਰ ਕਰਨ ਲਈ ਕਿਹਾ ਹੈ।

Check Also

GPS ਸਪੂਫਿੰਗ ਦਾ ਸ਼ਿਕਾਰ ਹੋਇਆ ਏਅਰ ਇੰਡੀਆ ਦਾ ਜਹਾਜ਼, ਦੁਬਈ ‘ਚ ਕਰਾਉਣੀ ਪਈ ਐਮਰਜੈਂਸੀ ਲੈਂਡਿੰਗ

GPS ਸਪੂਫਿੰਗ ਦਾ ਸ਼ਿਕਾਰ ਹੋਇਆ ਏਅਰ ਇੰਡੀਆ ਦਾ ਜਹਾਜ਼, ਦੁਬਈ ‘ਚ ਕਰਾਉਣੀ ਪਈ ਐਮਰਜੈਂਸੀ ਲੈਂਡਿੰਗ …