Breaking News

Parmish Verma ਪਰਮੀਸ਼ ਵਰਮਾ ‘ਤੇ ਗੋਲੀਆਂ ਚਲਾਉਣ ਦੇ ਮਾਮਲੇ ‘ਚ 4 ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ

Parmish Verma ਪਰਮੀਸ਼ ਵਰਮਾ ‘ਤੇ ਗੋਲੀਆਂ ਚਲਾਉਣ ਦੇ ਮਾਮਲੇ ‘ਚ 4 ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ

 

 

 

 

 

 

 

 

 

 

 

 

Non-bailable warrants issued against 4 police personnel in the Parmish Verma shooting case.
3 ਏ.ਐੱਸ.ਆਈ. ਅਤੇ 1 ਐੱਸ.ਆਈ. ਖ਼ਿਲਾਫ਼ ਕਾਰਵਾਈ, ਗਵਾਹੀਆਂ ਮੁਕੰਮਲ ਕਰਵਾਉਣ ਲਈ ਡੀ.ਆਈ.ਜੀ. ਰੂਪਨਗਰ ਨੂੰ ਦਿੱਤਾ ਆਖਰੀ ਮੌਕਾ

 

 

 

 

 

 

 

ਮੋਹਾਲੀ : ਗੈਂਗਸਟਰ ਦਿਲਪ੍ਰੀਤ ਬਾਬਾ ਅਤੇ ਉਸ ਦੇ ਸਾਥੀਆਂ ਵੱਲੋਂ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਅਤੇ ਉਸ ਦੇ ਦੋਸਤ ’ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਅਦਾਲਤ ਨੇ ਸਖ਼ਤ ਰੁਖ਼ ਅਪਣਾਇਆ ਹੈ। ਮਾਮਲੇ ਦੀ ਸੁਣਵਾਈ ਦੌਰਾਨ ਗਵਾਹੀਆਂ ਪੂਰੀਆਂ ਨਾ ਕਰਵਾਉਣ ’ਤੇ ਅਦਾਲਤ ਵੱਲੋਂ ਚਾਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ।

 

 

 

 

 

 

 

 

 

 

ਅਦਾਲਤ ਵੱਲੋਂ ਜਾਰੀ ਵਾਰੰਟਾਂ ਵਿੱਚ ਤਿੰਨ ਏ.ਐੱਸ.ਆਈ. ਅਤੇ ਇੱਕ ਐੱਸ.ਆਈ. ਸ਼ਾਮਲ ਹਨ। ਅਦਾਲਤ ਨੇ ਮਾਮਲੇ ਵਿੱਚ ਗਵਾਹਾਂ ਦੀਆਂ ਗਵਾਹੀਆਂ ਮੁਕੰਮਲ ਕਰਵਾਉਣ ਲਈ ਡੀ.ਆਈ.ਜੀ. ਰੂਪਨਗਰ ਨੂੰ ਪੱਤਰ ਲਿਖ ਕੇ ਆਖਰੀ ਮੌਕਾ ਵੀ ਦਿੱਤਾ ਹੈ।

 

 

 

 

 

 

 

 

 

 

 

 

 

 

 

 

ਇਹ ਮਾਮਲਾ 14 ਅਪ੍ਰੈਲ 2018 ਨੂੰ ਦਰਜ ਕੀਤੇ ਗਏ ਕੇਸ ਨਾਲ ਸਬੰਧਤ ਹੈ। ਸਰਕਾਰੀ ਪੱਖ ਵੱਲੋਂ ਆਪਣੇ ਸਬੂਤ ਮੁਕੰਮਲ ਕਰਨ ਲਈ ਪਹਿਲਾਂ ਵੀ ਕਈ ਮੌਕੇ ਲਏ ਗਏ ਸਨ ਪਰ ਗਵਾਹੀਆਂ ਪੂਰੀਆਂ ਨਹੀਂ ਹੋ ਸਕੀਆਂ। ਅਦਾਲਤ ਨੇ ਇਸ ਲਾਪਰਵਾਹੀ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ।

 

 

 

 

 

 

 

 

 

 

 

ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰੀ ਪੱਖ ਵੱਲੋਂ ਹੋਰ ਸਮਾਂ ਮੰਗਿਆ ਗਿਆ, ਜਿਸ ’ਤੇ ਅਦਾਲਤ ਨੇ ਗਵਾਹੀਆਂ ਪੂਰੀਆਂ ਕਰਵਾਉਣ ਲਈ ਆਖਰੀ ਮੌਕਾ ਦਿੰਦਿਆਂ ਸਪੱਸ਼ਟ ਕੀਤਾ ਕਿ ਹੁਣ ਹੋਰ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਦਾਲਤ ਵੱਲੋਂ ਮੁਲਜ਼ਮਾਂ ਦੀ ਸੁਣਵਾਈ ਜਲਦੀ ਨੇਪਰੇ ਚਾੜ੍ਹਨ ਲਈ ਕਾਨੂੰਨੀ ਪ੍ਰਕਿਰਿਆ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮਾਮਲੇ ਦੀ ਅਗਲੀ ਸੁਣਵਾਈ 17 ਸਤੰਬਰ ਲਈ ਤੈਅ ਕੀਤੀ ਗਈ ਹੈ।

Check Also

Rakhi Sawant ਉਮਰਾਹ ਕਰਨ ਮੱਕਾ ਪਹੁੰਚੀ ਅਦਾਕਾਰਾ ਰਾਖੀ ਸਾਵੰਤ, ਨੇਪਾਲ ਦੇ ਹੜ੍ਹ ਪੀੜਤਾਂ ਲਈ ਰੋ-ਰੋ ਕੇ ਮੰਗੀ ਦੁਆ

Rakhi Sawant ਉਮਰਾਹ ਕਰਨ ਮੱਕਾ ਪਹੁੰਚੀ ਅਦਾਕਾਰਾ ਰਾਖੀ ਸਾਵੰਤ, ਨੇਪਾਲ ਦੇ ਹੜ੍ਹ ਪੀੜਤਾਂ ਲਈ ਰੋ-ਰੋ …