Breaking News

Kangana vs Ramdev: “ਮੇਰੀ Jawani ਤੇ Bedroom ਦੇ ਸੁਪਨੇ ਨਾ ਦੇਖੋ”—ਕੰਗਨਾ ਦੇ ਹਮਲੇ ਮਗਰੋਂ ਬਾਬਾ ਦਾ ਤਿੱਖਾ ਜਵਾਬ!

Kangana Ranaut and Baba Ramdev Exchange Sharp Remarks Amid Gen Z Controversy
Kangana vs Ramdev: “ਮੇਰੀ Jawani ਤੇ Bedroom ਦੇ ਸੁਪਨੇ ਨਾ ਦੇਖੋ ਬਾਬਾ ਰਾਮਦੇਵ ”—ਕੰਗਨਾ ਰਣੌਤ ਦੇ ਹਮਲੇ ਮਗਰੋਂ ਬਾਬਾ ਦਾ ਤਿੱਖਾ ਜਵਾਬ!

“ਮੈਂ ਵਿਵਾਦ ਨੂੰ ਵਧਾਉਣਾ ਨਹੀਂ ਚਾਹੁੰਦਾ, ਰਾਮਦੇਵ ਕੀ ਹੈ, ਇਹ ਦੇਸ਼ ਜਾਣਦਾ ਹੈ। ਘਟੀਆ ਲੋਕਾਂ ‘ਤੇ ਮੈਂ ਕੋਈ ਟਿੱਪਣੀ ਨਹੀਂ ਕਰਨੀ” – ਕੰਗਨਾ ਰਣੌਤ ਦੇ ਬਿਆਨ ‘ਤੇ ਬੋਲੇ ਬਾਬਾ ਰਾਮਦੇਵ | 

ਬਾਬਾ ਰਾਮਦੇਵ ਦੇ ਇਲਜ਼ਾਮਾਂ ‘ਤੇ ਕੰਗਨਾ ਦਾ ਪਲਟਵਾਰ, ‘ਬਾਬਾ ਜੀ, ਮੇਰੀ ਜਵਾਨੀ ਜਾਂ ਬੈੱਡਰੂਮ ਬਾਰੇ ਸੁਪਨੇ ਨਾ ਦੇਖੋ’ 

“ਮੇਰੀ ਜਵਾਨੀ ਬਾਰੇ ਦਿਨੇ ਸੁਪਨੇ ਨਾ ਦੇਖੋ…”: ਕੰਗਨਾ ਰਣੌਤ ਨੇ ਬਾਬਾ ਰਾਮਦੇਵ ‘ਤੇ ਕੀਤਾ ਪਲਟਵਾਰ 

ਕੰਗਨਾ ਰਣੌਤ ਦਾ ਤਿੱਖਾ ਬਿਆਨ—ਆਲੋਚਕਾਂ ’ਤੇ ਭੜਕੀ, ਕਿਹਾ “ਮੇਰੀ ਕਾਮਯਾਬੀ ਦਾ 1% ਵੀ ਹਾਸਲ ਨਹੀਂ ਕੀਤਾ”

ਦਿੱਲੀ ’ਚ ਕੰਗਨਾ ਰਣੌਤ ਨੇ ਆਪਣੇ ਆਲੋਚਕਾਂ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਸਿਰਫ਼ ਮੀਡੀਆ ਦੀ ਚਰਚਾ ਲਈ ਉਸ ’ਤੇ ਟਿੱਪਣੀਆਂ ਕਰਦੇ ਹਨ। ਉਨ੍ਹਾਂ ਨੇ ਰਾਖੀ ਸਾਵੰਤ, ਤਾਪਸੀ ਪੰਨੂ, ਸੋਨੂ ਸੂਦ, ਆਸ਼ੂਤੋਸ਼ ਰਾਣਾ ਅਤੇ ਬਾਬਾ ਰਾਮਦੇਵ ਦੇ ਬਿਆਨਾਂ ’ਤੇ ਵੀ ਪ੍ਰਤੀਕਿਰਿਆ ਦਿੱਤੀ।

Kangana vs Ramdev: “ਮੇਰੀ Jawani ਤੇ Bedroom ਦੇ ਸੁਪਨੇ ਨਾ ਦੇਖੋ”—ਕੰਗਨਾ ਦੇ ਹਮਲੇ ਮਗਰੋਂ ਬਾਬਾ ਦਾ ਤਿੱਖਾ ਜਵਾਬ!

Controversy: Bollywood actress ਅਤੇ BJP MP ਕੰਗਨਾ ਰਣੌਤ ਤੇ ਯੋਗ ਗੁਰੂ ਬਾਬਾ ਰਾਮਦੇਵ ਵਿਚਾਲੇ ਸ਼ੁਰੂ ਹੋਈ ਜ਼ੁਬਾਨੀ ਜੰਗ ਹੋਰ ਤਿੱਖੀ ਹੋ ਗਈ ਹੈ। ਕੰਗਨਾ ਵੱਲੋਂ ਰਾਮਦੇਵ ’ਤੇ ਨਿੱਜੀ ਟਿੱਪਣੀਆਂ ਕਰਨ ਦਾ ਦੋਸ਼ ਲਾਉਣ ਤੋਂ ਬਾਅਦ ਹੁਣ ਬਾਬਾ ਰਾਮਦੇਵ ਨੇ ਕਿਹਾ ਹੈ ਕਿ ਉਹ ਇਸ ਵਿਵਾਦ ਨੂੰ ਹੋਰ ਨਹੀਂ ਵਧਾਉਣਾ ਚਾਹੁੰਦੇ ਅਤੇ “ਘਟੀਆ ਲੋਕਾਂ” ਬਾਰੇ ਕੋਈ ਟਿੱਪਣੀ ਨਹੀਂ ਕਰਨਗੇ।

Media ਨਾਲ ਗੱਲਬਾਤ ਦੌਰਾਨ Baba Ramdev ਨੇ ਕਿਹਾ, “ਮੈਂ ਇਸ ਵਿਵਾਦ ਨੂੰ ਵਧਾਉਣਾ ਨਹੀਂ ਚਾਹੁੰਦਾ। Swami Ramdev ਕੀ ਹੈ ਅਤੇ ਉਸ ਦਾ ਦੇਸ਼ ਲਈ ਕੀ ਯੋਗਦਾਨ ਹੈ, ਇਹ ਪੂਰਾ ਦੇਸ਼ ਜਾਣਦਾ ਹੈ। ਇਸ ਲਈ ਮੈਂ ਘਟੀਆ ਲੋਕਾਂ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ।” ਉਨ੍ਹਾਂ ਨੇ ਸਿੱਧੇ ਤੌਰ ’ਤੇ ਕੰਗਨਾ ਦਾ ਨਾਂ ਨਹੀਂ ਲਿਆ, ਪਰ ਇਹ ਜਵਾਬ ਦੋਵਾਂ ਵਿਚਾਲੇ ਚੱਲ ਰਹੇ ਵਿਵਾਦ ਨਾਲ ਜੋੜਿਆ ਜਾ ਰਿਹਾ ਹੈ। ABP Live ਦੀ ਰਿਪੋਰਟ

ਵਿਵਾਦ ਕਿੱਥੋਂ ਸ਼ੁਰੂ ਹੋਇਆ?

ਇਹ controversy ਕੰਗਨਾ ਰਣੌਤ ਦੀ Gen Z ਬਾਰੇ ਕੀਤੀ ਇਕ ਵਿਵਾਦਿਤ ਟਿੱਪਣੀ ਤੋਂ ਸ਼ੁਰੂ ਹੋਈ। ਕੰਗਨਾ ਨੇ ਕੁਝ ਨੌਜਵਾਨਾਂ, ਖ਼ਾਸ ਕਰਕੇ ਕੁਝ Westernised young women ਦੀ ਜੀਵਨਸ਼ੈਲੀ ਉੱਤੇ ਸਵਾਲ ਚੁੱਕਦਿਆਂ ਉਨ੍ਹਾਂ ਲਈ “Gutter Generation” ਸ਼ਬਦ ਵਰਤਿਆ ਸੀ।

ਇਸ ਬਿਆਨ ਦੀ ਆਲੋਚਨਾ ਕਰਦਿਆਂ Baba Ramdev ਨੇ ਸਵਾਲ ਕੀਤਾ ਸੀ ਕਿ ਕੰਗਨਾ ਦੀ ਆਪਣੀ ਪੜ੍ਹਾਈ, ਬਚਪਨ, ਜਵਾਨੀ ਅਤੇ ਪਿਛਲਾ ਜੀਵਨ ਕਿਹੋ ਜਿਹਾ ਰਿਹਾ ਹੈ। ਰਾਮਦੇਵ ਨੇ ਕਿਹਾ ਸੀ ਕਿ ਦੇਸ਼ ਦੇ ਨੌਜਵਾਨਾਂ ਨੂੰ “ਗਟਰ” ਕਹਿਣਾ ਵਿਗੜੀ ਹੋਈ ਮਾਨਸਿਕਤਾ ਦੀ ਨਿਸ਼ਾਨੀ ਹੈ ਅਤੇ ਕੰਗਨਾ ਦੀ ਪਾਰਟੀ ਨੂੰ ਵੀ ਇਸ ਬਿਆਨ ਦਾ ਨੋਟਿਸ ਲੈਣਾ ਚਾਹੀਦਾ ਹੈ।

ਕੰਗਨਾ ਦਾ ਤਿੱਖਾ ਪਲਟਵਾਰ

Ramdev ਦੀ ਟਿੱਪਣੀ ਤੋਂ ਬਾਅਦ Kangana Ranaut ਨੇ Instagram Story ਰਾਹੀਂ ਤਿੱਖਾ ਜਵਾਬ ਦਿੱਤਾ। ਕੰਗਨਾ ਨੇ ਲਿਖਿਆ:

“ਬਾਬਾ ਜੀ, ਮੇਰੀ ਜਵਾਨੀ ਜਾਂ Bedroom ਬਾਰੇ ਦਿਨੇ ਸੁਪਨੇ ਨਾ ਦੇਖੋ। ਇਨ੍ਹਾਂ ਗੱਲਾਂ ਬਾਰੇ ਸਿਰਫ਼ ਅਫ਼ਵਾਹਾਂ ਅਤੇ gossip ਦੇ ਆਧਾਰ ’ਤੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।”

ਕੰਗਨਾ ਨੇ ਅੱਗੇ Ramdev ਨਾਲ ਜੁੜੇ medical efficacy claims ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਨੂੰ ਕਦੇ ਝੂਠੇ ਜਾਂ ਧੋਖਾਧੜੀ ਵਾਲੇ ਮੈਡੀਕਲ ਦਾਅਵਿਆਂ ਲਈ Supreme Court ਤੋਂ ਫਟਕਾਰ ਨਹੀਂ ਪਈ। ਉਸ ਨੇ ਰਾਮਦੇਵ ਨੂੰ ਆਪਣੇ character ਬਾਰੇ lecture ਨਾ ਦੇਣ ਲਈ ਵੀ ਕਿਹਾ। ਇਹ ਕੰਗਨਾ ਦੇ ਆਪਣੇ ਦੋਸ਼ ਅਤੇ ਸ਼ਬਦ ਹਨ। Times of India ਦੀ ਰਿਪੋਰਟ

ਹੋਰ ਆਲੋਚਕਾਂ ’ਤੇ ਵੀ ਭੜਕੀ ਕੰਗਨਾ

Delhi ਵਿੱਚ ANI ਨਾਲ ਗੱਲਬਾਤ ਕਰਦਿਆਂ ਕੰਗਨਾ ਨੇ Baba Ramdev ਤੋਂ ਇਲਾਵਾ Rakhi Sawant, Taapsee Pannu, Sonu Sood ਅਤੇ Ashutosh Rana ਉੱਤੇ ਵੀ ਨਿਸ਼ਾਨਾ ਸਾਧਿਆ।

ਕੰਗਨਾ ਨੇ ਦਾਅਵਾ ਕੀਤਾ ਕਿ ਇਹ ਲੋਕ ਉਸ ਵਿਰੁੱਧ statements ਦੇ ਕੇ media attention ਲੈਣਾ ਚਾਹੁੰਦੇ ਹਨ। ਉਸ ਨੇ ਕਿਹਾ:

“ਜਿਨ੍ਹਾਂ ਲੋਕਾਂ ਨੇ ਮੇਰੀ ਜ਼ਿੰਦਗੀ ਵਿੱਚ ਹਾਸਲ ਕੀਤੀ success ਦਾ ਇੱਕ ਫ਼ੀਸਦੀ ਵੀ ਹਾਸਲ ਨਹੀਂ ਕੀਤਾ, ਮੈਂ ਉਨ੍ਹਾਂ ਦੀ ਗੱਲ ਜਾਂ ਸਲਾਹ ਨਹੀਂ ਸੁਣਾਂਗੀ।”

Kangana Ranaut and Baba Ramdev Exchange Sharp Remarks Amid Gen Z Controversy
Disclaimer:
This post reports statements attributed to the individuals involved, based on publicly available media reports. Punjab Spectrum does not endorse personal remarks or allegations made by either side. Readers are encouraged to review the original context and verified sources.

#KanganaRanaut #BabaRamdev #GenZDebate #PublicStatements #IndiaNews #EntertainmentNews #PoliticalNews #TrendingNews #PunjabSpectrum #NewsUpdate

Check Also

Haridwar: ਦਲਿਤ ਕਾਂਗਰਸ ਪ੍ਰਧਾਨ ਦੀ ਰੈਲੀ ਵਾਲੀ ਥਾਂ ਨੂੰ ਸੰਘੀਆਂ ਨੇ ਧੋ ਕੇ ਕੀਤਾ ‘ਸੁੱਚਾ’

Haldwani ‘Purification’ Ritual After Mallikarjun Kharge’s Rally Sparks Political Row ਦਲਿਤ ਕਾਂਗਰਸ ਪ੍ਰਧਾਨ ਦੀ ਰੈਲੀ …