Elderly People Made to Dance as Knee-Replacement Patients?
ਮੁਫ਼ਤ ਸਿਹਤ ਬੀਮੇ ਤਹਿਤ ਗੋਡੇ ਬਦਲਵਾਉਣ ਵਾਲੇ ਬਜ਼ੁਰਗਾਂ ਨੂੰ ਆਜ਼ਾਦੀ ਦਿਹਾੜੇ ’ਤੇ ਨਚਾਇਆ ਗਿਆ ?
ਗੋਡੇ ਬਦਲਵਾਉਣ ਵਾਲੇ ਮਰੀਜ਼ ਨਹੀਂ, ਸਿਹਤ ਵਿਭਾਗ ਦੇ ਮੁਲਾਜ਼ਮ ਸਨ ਭੰਗੜਾ ਪਾਉਣ ਵਾਲੇ ਬਜ਼ੁਰਗ; ਵੀਡੀਓ ’ਤੇ ਛਿੜਿਆ ਸਿਆਸੀ ਵਿਵਾਦ
ਫਿਰੋਜ਼ਪੁਰ ਵਿੱਚ 15 ਅਗਸਤ ਨੂੰ ਕਰਵਾਏ ਗਏ ਸੂਬਾ ਪੱਧਰੀ ਆਜ਼ਾਦੀ ਦਿਹਾੜੇ ਦੇ ਸਮਾਗਮ ਦੌਰਾਨ ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨੂੰ ਦਰਸਾਉਂਦੀ ਝਾਕੀ ਵਿਵਾਦਾਂ ਵਿੱਚ ਘਿਰ ਗਈ ਹੈ। ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ।
ਝਾਕੀ ਦੌਰਾਨ ਤਿੰਨ ਬਜ਼ੁਰਗਾਂ ਸਮੇਤ ਪੰਜ ਵਿਅਕਤੀਆਂ ਨੇ ਪੰਜਾਬੀ ਗੀਤ—‘ਬਹਿ ਕੇ ਦੇਖ ਜਵਾਨਾ, ਬਾਬੇ ਭੰਗੜਾ ਪਾਉਂਦੇ ਨੇ’—ਉੱਤੇ ਭੰਗੜਾ ਪਾਇਆ। ਆਮ ਆਦਮੀ ਪਾਰਟੀ ਨੇ ਇਸ ਦੀ ਵੀਡੀਓ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ₹10 ਲੱਖ ਵਾਲੇ ਸਿਹਤ ਕਾਰਡ ਰਾਹੀਂ ਮਿਲ ਰਹੇ ਮੁਫ਼ਤ ਇਲਾਜ ਦੀ ਖ਼ੁਸ਼ੀ ਬਜ਼ੁਰਗਾਂ ਦੇ ਭੰਗੜੇ ਵਿੱਚ ਦਿਖਾਈ ਦੇ ਰਹੀ ਹੈ।
ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਪ੍ਰਭਾਵ ਬਣਿਆ ਕਿ ਭੰਗੜਾ ਪਾਉਣ ਵਾਲੇ ਬਜ਼ੁਰਗਾਂ ਨੇ ਸਰਕਾਰੀ ਯੋਜਨਾ ਤਹਿਤ ਗੋਡੇ ਬਦਲਵਾਉਣ ਦੀ ਸਰਜਰੀ ਕਰਵਾਈ ਸੀ। ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੂੰ ਗੋਡੇ ਬਦਲਵਾਉਣ ਵਾਲੇ ਮਰੀਜ਼ਾਂ ਵਜੋਂ ਪੇਸ਼ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ।
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਨੂੰ “15 ਅਗਸਤ ਦੇ ਨਾਂ ’ਤੇ ਝੂਠ ਦਾ ਤਮਾਸ਼ਾ” ਦੱਸਿਆ। ਉਨ੍ਹਾਂ ਦਾਅਵਾ ਕੀਤਾ ਕਿ ਜਿਨ੍ਹਾਂ ਲੋਕਾਂ ਦੇ ਗੋਡੇ ਬਦਲੇ ਹੀ ਨਹੀਂ ਗਏ, ਉਨ੍ਹਾਂ ਨੂੰ ਮਰੀਜ਼ਾਂ ਵਜੋਂ ਪੇਸ਼ ਕਰਕੇ ਨਚਾਇਆ ਗਿਆ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਰਕਾਰ ’ਤੇ ਬਜ਼ੁਰਗਾਂ ਨੂੰ ਸਿਆਸੀ ਪ੍ਰਚਾਰ ਲਈ ਵਰਤਣ ਦੇ ਦੋਸ਼ ਲਾਏ।
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਲਿਖਿਆ
👉15 ਅਗਸਤ ਦੇ ਨਾਮ ’ਤੇ ਝੂਠ ਦਾ ਤਮਾਸ਼ਾ!
👉ਬਾਬੇ ਬਿਨਾਂ ਆਪ੍ਰੇਸ਼ਨ ਤੋਂ ਹੀ ਨਚਾ ਦਿੱਤੇ! 🤦♂️
👉ਸਿਰਫ਼ ਪ੍ਰਚਾਰ ਦੀ ਭੁੱਖ ਮਿਟਾਉਣ ਲਈ ਸਾਰਾ ਡਰਾਮਾ ਰਚ ਕੇ ਗੁਰੂ ਦੋਖੀ ਭਗਵੰਤ ਮਾਨ ਨੇ 15 ਅਗਸਤ ਵਰਗੇ ਪਵਿੱਤਰ ਆਜ਼ਾਦੀ ਦਿਵਸ ਨੂੰ ਵੀ ਆਪਣੇ ਝੂਠੇ ਪ੍ਰਚਾਰ ਦੀ ਭੇਟ ਚੜ੍ਹਾ ਦਿੱਤਾ।
👉ਹੱਦ ਤਾਂ ਇਹ ਹੈ ਕਿ ਜਿਨ੍ਹਾਂ ਦਾ ਗੋਡਿਆਂ ਦਾ ਆਪ੍ਰੇਸ਼ਨ ਹੀ ਨਹੀਂ ਹੋਇਆ, ਉਨ੍ਹਾਂ ਨੂੰ ਗੋਡਿਆਂ ਦੇ ਸਫ਼ਲ ਆਪ੍ਰੇਸ਼ਨ ਕਰਵਾਉਣ ਵਾਲੇ ਬਣਾ ਕੇ ਪੰਜਾਬੀਆਂ ਅੱਗੇ ਪੇਸ਼ ਕਰ ਦਿੱਤਾ!
👉ਸਿਹਤ ਵਿਭਾਗ ਦੇ ਕਥਿੱਤ ਕਰਮਚਾਰੀਆਂ ਨੂੰ ਬਾਬੇ ਬਣਾਕੇ, ਗੁਰੂ ਦੋਖੀ ਨੇ ਝੂਠਾ ਦਾਅਵਾ ਕਰਕੇ ਅਤੇ ਫਿਰ ਇਸ ਪੂਰੇ ਤਮਾਸ਼ੇ ਨੂੰ ਸਰਕਾਰੀ ਉਪਲਬਧੀ ਵਜੋਂ ਦਿਖਾਉਣਾ—ਇਹ ਕਿਹੋ ਜਿਹੀ ‘ਸਿਹਤ ਕ੍ਰਾਂਤੀ’ ਹੈ?
👉ਜਿੱਥੇ ਪੰਜਾਬ ਦੇ ਹਸਪਤਾਲਾਂ ਨੂੰ ਡਾਕਟਰ, ਦਵਾਈਆਂ ਅਤੇ ਅਸਲ ਇਲਾਜ ਚਾਹੀਦਾ ਹੈ, ਉੱਥੇ ਭਗਵੰਤ ਮਾਨ ਸਰਕਾਰ ਨੂੰ ਸਿਰਫ਼ ਕੈਮਰੇ, ਇਸ਼ਤਿਹਾਰ ਤੇ ਪ੍ਰਚਾਰ ਚਾਹੀਦਾ ਹੈ।
👉15 ਅਗਸਤ ਦੇ ਨਾਮ ’ਤੇ ਝੂਠ ਬੋਲ ਕੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੀ ਇਸ ਗੁਰੂ ਦੋਖੀ ਸਰਕਾਰ ਨੂੰ ਪੰਜਾਬ ਕਦੇ ਮੁਆਫ਼ ਨਹੀਂ ਕਰੇਗਾ।
ਇਸ ਦੌਰਾਨ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਨੇ ਸਪੱਸ਼ਟ ਕੀਤਾ ਕਿ ਝਾਕੀ ਵਿੱਚ ਸ਼ਾਮਲ ਵਿਅਕਤੀ ਅਸਲ ਮਰੀਜ਼ ਜਾਂ ਗੋਡੇ ਬਦਲਵਾਉਣ ਵਾਲੇ ਲਾਭਪਾਤਰੀ ਨਹੀਂ ਸਨ। ਉਨ੍ਹਾਂ ਮੁਤਾਬਕ ਇਹ ਸਿਰਫ਼ ਸਰਕਾਰੀ ਸਿਹਤ ਯੋਜਨਾ ਦੀ ਪੇਸ਼ਕਾਰੀ ਸੀ, ਜਿਸ ਵਿੱਚ ਮੈਡੀਕਲ ਵਿਦਿਆਰਥੀਆਂ ਅਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਭਾਗ ਲਿਆ ਸੀ।
ਦੂਜੇ ਪਾਸੇ, ਫਿਰੋਜ਼ਪੁਰ ਸ਼ਹਿਰੀ ਤੋਂ ‘ਆਪ’ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਦਾਅਵਾ ਕੀਤਾ ਕਿ ਪ੍ਰੋਗਰਾਮ ਵਿੱਚ ਸ਼ਾਮਲ ਲੋਕਾਂ ਨੂੰ ਸਰਕਾਰੀ ਯੋਜਨਾ ਦਾ ਲਾਭ ਮਿਲਿਆ ਸੀ ਅਤੇ ਉਹ ਆਪਣੀ ਖ਼ੁਸ਼ੀ ਪ੍ਰਗਟ ਕਰ ਰਹੇ ਸਨ। ਹਾਲਾਂਕਿ, ਸਿਵਲ ਸਰਜਨ ਦੇ ਸਪੱਸ਼ਟੀਕਰਨ ਤੋਂ ਬਾਅਦ ਇਹ ਸਾਫ਼ ਹੈ ਕਿ ਉਨ੍ਹਾਂ ਨੂੰ ਅਸਲ ਗੋਡੇ ਬਦਲਵਾਉਣ ਵਾਲੇ ਮਰੀਜ਼ ਕਹਿਣਾ ਸਹੀ ਨਹੀਂ।
A tableau showcasing Punjab’s Mukh Mantri Sehat Yojana during the state-level Independence Day function in Ferozepur has triggered a political controversy. Chief Minister Bhagwant Mann was also present at the event.
Five people, including three senior citizens, performed bhangra to the Punjabi song “Beh Ke Dekh Jawana, Babe Bhangra Paunde Ne.” AAP Punjab shared the video, claiming that their dance reflected the happiness generated by free treatment available under the government’s ₹10-lakh health protection scheme.
The presentation created the impression that the elderly performers had undergone free knee-replacement surgeries under the scheme. Opposition parties alleged that Health Department employees were portrayed as patients to promote the government’s healthcare programme.
Shiromani Akali Dal leader Bikram Singh Majithia called it a “spectacle of lies in the name of August 15.” Congress leaders Sukhpal Singh Khaira and Amarinder Singh Raja Warring also accused the government of using senior citizens for political publicity.
Ferozepur Civil Surgeon Dr Meenakshi Dhingra later clarified that the performers were not actual patients or knee-replacement beneficiaries. She said the tableau was merely a symbolic presentation promoting the government scheme and involved medical students and Health Department employees.
However, AAP MLA Ranbir Singh Bhullar defended the performance, claiming that the participants had benefited from a government scheme and were expressing their happiness.
Therefore, the viral claim that elderly knee-replacement patients were “made to dance” is misleading. The central controversy is that the tableau allegedly created the impression that the performers were actual surgery beneficiaries, while the Civil Surgeon confirmed they were not patients.
Elderly People Made to Dance as Knee-Replacement Patients?
ਮੁਫ਼ਤ ਸਿਹਤ ਬੀਮੇ ਤਹਿਤ ਗੋਡੇ ਬਦਲਵਾਉਣ ਵਾਲੇ ਬਜ਼ੁਰਗਾਂ ਨੂੰ ਆਜ਼ਾਦੀ ਦਿਹਾੜੇ ’ਤੇ ਨਚਾਇਆ ਗਿਆ ?
ਗੋਡੇ ਬਦਲਵਾਉਣ ਵਾਲੇ ਮਰੀਜ਼ ਨਹੀਂ, ਸਿਹਤ ਵਿਭਾਗ ਦੇ ਮੁਲਾਜ਼ਮ ਸਨ ਭੰਗੜਾ ਪਾਉਣ ਵਾਲੇ ਬਜ਼ੁਰਗ; ਵੀਡੀਓ ’ਤੇ ਛਿੜਿਆ ਸਿਆਸੀ ਵਿਵਾਦ
#PunjabNews #PunjabPolitics #IndependenceDay #Ferozepur #BhagwantMann #AAPPunjab #MukhMantriSehatYojana #HealthScheme #KneeReplacement #SeniorCitizens #Bhangra #ViralVideo #PoliticalControversy #HealthDepartment #PunjabGovernment