Breaking News

ਅਮਰੀਕਾ ਤੋਂ ਦੁਖਦ ਘਟਨਾ, ਨੌਜਵਾਨ ਖੁਸ਼ਕਰਨਦੀਪ ਸਿੰਘ ਦਾ..

ਅਮਰੀਕਾ ਤੋਂ ਦੁਖਦ ਘਟਨਾ, ਨੌਜਵਾਨ ਖੁਸ਼ਕਰਨਦੀਪ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ

 

 

 

 

ਅਮਰੀਕਾ ਵਿਚ ਕਮਾਈ ਕਰਨ ਗਏ ਨੇੜਲੇ ਪਿੰਡ ਅਤਾਲਾਂ ਦੇ ਨੌਜਵਾਨ ਖੁਸ਼ਕਰਨਦੀਪ ਸਿੰਘ ਦਾ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾਕ੍ਰਮ ਮਗਰੋਂ ਮ੍ਰਿਤਕ ਦੀ ਲਾਸ਼ ਵੀ ਕਈ ਦਿਨਾਂ ਬਾਅਦ ਹੀ ਲੱਭੀ ਜਾ ਸਕੀ।

 

 

 

ਹਾਲੇ ਤਾਂਈ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸੱਕਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਕੁਝ ਸੁਰਾਗ ਸਾਹਮਣੇ ਆ ਸਕਦੇ ਹਨ । ਅਜਿਹੀ ਅਭਾਗੀ ਖ਼ਬਰ ਆਉਣ ”ਤੇ ਪਿੰਡ ”ਚ ਸੋਗ ਦੀ ਲਹਿਰ ਹੈ।

 

 

 

 

ਦੱਸਣਯੋਗ ਨੌਜਵਾਨ ਖੁਸ਼ਕਰਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ (ਉਮਰ 24 ਸਾਲ) ਕਰੀਬ ਪੰਜ ਸਾਲ ਪਹਿਲਾਂ ਚੰਗੀ ਜ਼ਿੰਦਗੀ ਦੇ ਸੁਫਨੇ ਲੈ ਕੇ ਅਮਰੀਕਾ ਪਹੁੰਚਿਆ ਸੀ। ਖੁਸ਼ਕਰਨਦੀਪ ਅਮਰੀਕਾ ਦੇ ਕੈਲੀਫੋਰਨੀਆਂ ”ਚ ਟਰਾਲਾ ਚਲਾਉਂਦਾ ਸੀ। ਉਹ ਜਦੋਂ ਆਪਣੀ ਕਾਰ ਜ਼ਰੀਏ ਜਾ ਰਿਹਾ ਸੀ ਤਾਂ ਰਸਤੇ ”ਚ ਅਣਪਛਾਤਿਆਂ ਨੇ ਉਸ ”ਤੇ ਗੋਲੀਆਂ ਚਲਾ ਦਿੱਤੀਆਂ ।

 

 

 

 

 

 

ਕੁਝ ਦਿਨ ਪਹਿਲਾਂ 30 ਜੁਲਾਈ ਤੋਂ ਜਦੋਂ ਉਸਦਾ ਫੋਨ ਸਵਿੱਚ ਆਫ ਆਉਣ ਲੱਗਿਆ ਤਾਂ ਪਰਿਵਾਰ ਦੀ ਫਿਕਰਮੰਦੀ ਵਧੀ। ਪਰਿਵਾਰ ਦੇ ਉਥੇ ਰਹਿੰਦੇ ਰਿਸ਼ਤੇਦਾਰਾਂ ਵੱਲੋਂ ਅਮਰੀਕੀ ਥਾਣੇ ”ਚ ਇਤਲਾਹ ਦੇਣ ਮਗਰੋਂ ਪੁਲਸ ਵੱਲੋਂ ਕੀਤੀ ਜਾਂਚ ਮਗਰੋਂ ਲੰਘੇ ਕੱਲ੍ਹ ਜੰਗਲਾਂ ”ਚੋਂ ਉਸਦੀ ਲਾਸ਼ ਬਰਾਮਦ ਹੋਈ ਦੱਸੀ ਜਾ ਰਹੀ ਹੈ।

 

 

 

ਘਟਨਾ ਕਿਉਂ ਵਾਪਰੀ, ਕਿਵੇਂ ਵਾਪਰੀ ਤੇ ਕੌਣ ਇਸ ਦੇ ਪਿੱਛੇ ਹੈ ਇਸ ਦਾ ਪਤਾ ਲਗਾਉਣ ਲਈ ਪੁਲਸ ਜਾਂਚ ਕਰ ਰਹੀ ਹੈ। ਉਂਝ ਵੱਡਾ ਸ਼ੱਕ ਹੈ ਕਿ ਮਿਹਨਤੀ ਨੌਜਵਾਨ ਦੀ ਲੁਟੇਰਿਆਂ ਨੇ ਜਾਨ ਲਈ ਹੈ।

 

 

 

 

 

 

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇਹ ਦਾ ਅੱਜ ਪੋਸਟ ਮਾਰਟਮ ਹੋ ਰਿਹਾ ਹੈ, ਜਿਸਦੀ ਰਿਪੋਰਟ ਤੋਂ ਕਈ ਖੁਲਾਸੇ ਹੋ ਸਕਣਗੇ । ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਖੁਸ਼ਕਰਨਦੀਪ ਸਾਊ ਤੇ ਨੇਕ ਸੁਭਾਅ ਦਾ ਸੀ, ਸਿਰਫ਼ ਆਪਣੇ ਟਰਾਲੇ ਦੇ ਕੰਮ ਵੱਲ ਹੀ ਰੁਚਿਤ ਰਹਿੰਦਾ ਸੀ ।

 

 

 

 

 

 

 

ਪਰਿਵਾਰ ਦੀ ਮੰਗ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਦੋਸ਼ੀਆਂ ਨੂੰ ਲੱਭ ਕੇ ਸਖ਼ਤ ਸਜ਼ਾ ਦਿਵਾਈ ਜਾਵੇ ਅਤੇ ਲਾਸ਼ ਨੂੰ ਜਲਦੀ ਭਾਰਤ ਭੇਜਿਆ ਜਾਵੇ।

Check Also

Karan Aujla Watch: ਜਦੋਂ ਚਾਰ ਕਰੋੜ ਦੀ ਘੜੀ ਪਾ ਕੇ ਸ਼ੋਅ ਵਿਚ ਆਏ ਕਰਨ ਔਜਲਾ

Karan Aujla Watch: ਜਦੋਂ ਚਾਰ ਕਰੋੜ ਦੀ ਘੜੀ ਪਾ ਕੇ ਸ਼ੋਅ ਵਿਚ ਆਏ ਕਰਨ ਔਜਲਾ …