Breaking News

Canada ਤੋਂ ਆਈ ਲੜਕੀ ਨਾਲ ਕਥਿਤ ਤਾਂਤਰਿਕ ਵੱਲੋਂ ਜਬਰ-ਜਨਾਹ ਦੀ ਕੋਸ਼ਿਸ਼, ਕੇਸ ਦਰਜ

Canada ਤੋਂ ਆਈ ਲੜਕੀ ਨਾਲ ਕਥਿਤ ਤਾਂਤਰਿਕ ਵੱਲੋਂ ਜਬਰ-ਜਨਾਹ ਦੀ ਕੋਸ਼ਿਸ਼, ਕੇਸ ਦਰਜ

ਆਪਣੇ ਭਰਾ ਦੇ ਚੰਗੇ ਭਵਿੱਖ ਲਈ ਵਿਸ਼ੇਸ਼ ਪੂਜਾ ਕਰਵਾਉਣ ਆਈ ਕੈਨੇਡਾ ਵਸਦੀ ਐਨਆਰਆਈ ਲੜਕੀ ਨਾਲ ਹੋਟਲ ਦੇ ਕਮਰੇ ਵਿੱਚ ਕਥਿਤ ਤਾਂਤਰਿਕ ਵੱਲੋਂ ਜਬਰ-ਜਨਾਹ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਰਾਭਾ ਨਗਰ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਰਾਹੁਲ ਸੂਦ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਫ਼ਰਾਰ ਹੈ ਅਤੇ ਉਸ ਦੀ ਭਾਲ ਜਾਰੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਪੀੜਤਾ ਆਪਣੀ ਮਾਂ ਅਤੇ ਭਰਾ ਨਾਲ ਲੁਧਿਆਣਾ ਦੇ ਇੱਕ ਹੋਟਲ ਵਿੱਚ ਟਿਕੀ ਹੋਈ ਸੀ, ਜਿੱਥੇ ਰਾਹੁਲ ਸੂਦ ਨੇ ਵਿਸ਼ੇਸ਼ ਪੂਜਾ ਕਰਨ ਦੇ ਨਾਂ ‘ਤੇ ਹੋਟਲ ਦੇ ਕਮਰੇ ਵਿੱਚ ਪਹੁੰਚ ਕੇ ਪਹਿਲਾਂ ਪਰਿਵਾਰਕ ਮੈਂਬਰਾਂ ਨੂੰ ਬਾਹਰ ਭੇਜ ਦਿੱਤਾ। ਇਸ ਤੋਂ ਬਾਅਦ ਉਸ ਨੇ ਲੜਕੀ ਨੂੰ ਸਰੀਰ ਵਿੱਚ ‘ਭੂਤ’ ਹੋਣ ਦਾ ਦਾਅਵਾ ਕਰਦੇ ਹੋਏ ਵਿਸ਼ੇਸ਼ ਪ੍ਰਕਿਰਿਆ ਦੇ ਬਹਾਨੇ ਕਥਿਤ ਤੌਰ ‘ਤੇ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ।

ਸ਼ਿਕਾਇਤ ਮੁਤਾਬਕ ਵਿਰੋਧ ਕਰਨ ਅਤੇ ਰੌਲਾ ਪਾਉਣ ‘ਤੇ ਪੀੜਤਾ ਮੁਲਜ਼ਮ ਦੇ ਚੁੰਗਲ ਤੋਂ ਨਿਕਲ ਕੇ ਬਾਹਰ ਆ ਗਈ ਅਤੇ ਪਰਿਵਾਰ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸਰਾਭਾ ਨਗਰ ਦੇ ਐਸਐਚਓ ਵਰਿੰਦਰ ਉੱਪਲ ਨੇ ਦੱਸਿਆ ਕਿ ਰਾਹੁਲ ਸੂਦ ਖ਼ਿਲਾਫ਼ ਬੀਐਨਐਸ ਦੀਆਂ ਧਾਰਾਵਾਂ 74, 75, 79, 127 ਅਤੇ 351 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Check Also

RPG ਹਮਲੇ ‘ਚ ਨਾਮਜ਼ਦ ਮੁਲਜ਼ਮ ਅਜਮੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ, ਗੈਂਗਸਟਰ ਪ੍ਰਭ ਦਾਸੂਵਾਲ ਅਤੇ ਡੋਨੀ ਬੱਲ ਵੱਲੋਂ ਲਈ ਜ਼ਿੰਮੇਵਾਰੀ

Breaking: RPG Attack Case Accused Ajmeet Singh Shot Dead Outside His Home; Gangsters Claim Responsibility …