Breaking News

Machhiwara : ਮਾਛੀਵਾੜਾ ‘ਚ ਚੋਰੀ ਦਾ ਮਾਮਲਾ ਨਿਕਲਿਆ ਝੂਠਾ, 13 ਸਾਲਾ ਪੁੱਤ ਨੇ ਹੀ ਮਾਰਿਆ ਸੀ ਬਾਪ ਦੇ ਘਰ ਡਾਕਾ

Machhiwara Loot : ਮਾਛੀਵਾੜਾ ਪੁਲਿਸ ਦੇ ਡੀਐਸਪੀ ਪ੍ਰਿਤਪਾਲ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮ ਨਾਬਾਲਿਗ ਚੋਰ ਪੀੜਤ ਅਵੇ ਜੈਨ ਦਾ ਹੀ 13 ਸਾਲਾ ਪੁੱਤਰ ਹੈ, ਜਿਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

 

 

 

 

 

 

 

 

Machhiwara Loot : ਮਾਛੀਵਾੜਾ ਸਾਹਿਬ ‘ਚ ਪਿਛਲੇ ਦਿਨੀ ਹੋਈ 15 ਲੱਖ ਰੁਪਏ ਦੀ ਚੋਰੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ਨੂੰ ਵੇਖ ਕੇ ਪੁਲਿਸ ਵੀ ਉਦੋਂ ਹੈਰਾਨ ਰਹਿ ਗਈ, ਜਦੋਂ ਇਹ ਮਾਮਲਾ ਪੂਰੀ ਤਰ੍ਹਾਂ ਝੂਠਾ ਪਾਇਆ। ਨਾਲ ਹੀ, ਪੁਲਿਸ ਵੱਲੋਂ ਮਾਮਲੇ ‘ਚ 13 ਸਾਲਾ ਨਾਬਾਲਿਗ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਇਸ ਚੋਰੀ ਨੂੰ ਅੰਜਾਮ ਦਿੱਤਾ।

 

 

 

 

 

 

 

 

 

 

 

 

 

 

ਪੀੜਤ ਅਵੇ ਜੈਨ ਦਾ ਮੁੰਡਾ ਹੈ ਚੋਰ

ਪੂਰੇ ਮਾਮਲੇ ਤੋਂ ਪਰਦਾ ਚੁੱਕਦਿਆਂ ਡੀਐਸਪੀ ਪ੍ਰਿਤਪਾਲ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਮੁਲਜ਼ਮ ਨਾਬਾਲਿਗ ਚੋਰ ਪੀੜਤ ਅਵੇ ਜੈਨ ਦਾ ਹੀ 13 ਸਾਲਾ ਪੁੱਤਰ ਹੈ, ਜਿਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀ ਚੋਰੀ ਬਾਰੇ ਅਵੇ ਜੈਨ ਨੂੰ ਪੁਲਿਸ ਨੂੰ 15 ਲੱਖ ਰੁਪਏ ਨਕਦੀ ਤੇ ਸੋਨੇ ਦਾ ਸਾਮਾਨ ਚੋਰੀ ਹੋਣ ਬਾਰੇ ਸ਼ਿਕਾਇਤ ਦਿੱਤੀ ਸੀ।

 

 

 

 

 

 

 

 

 

 

 

 

ਉਨ੍ਹਾਂ ਦੱਸਿਆ ਕਿ ਅਵੇ ਜੈਨ ਨੇ ਸ਼ਿਕਾਇਤ ਵਿੱਚ ਇਸ ਚੋਰੀ ਸਬੰਧੀ ਸ਼ਹਿਰ ਦੇ ਇੱਕ ਰਸੂਖਦਾਰ ਵਿਅਕਤੀ ‘ਤੇ ਵੀ ਸ਼ੱਕ ਹੋਣ ਹੋਣ ਨੂੰ ਲੈ ਕੇ ਉਂਗਲ ਖੜੀ ਕੀਤੀ ਸੀ, ਜਿਸ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਗਈ ਤਾਂ ਇਹ ਪੂਰੀ ਤਰ੍ਹਾਂ ਝੂਠਾ ਮਾਮਲਾ ਸਾਬਤ ਹੋਇਆ।

 

 

 

 

 

 

 

 

 

 

 

ਮਹਿੰਗੇ ਸ਼ੌਕਾਂ ਨਾਲ ਪੁਲਿਸ ਨੇ ਫੜਿਆ

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਨੇ ਪਾਇਆ ਕਿ ਕੁਝ ਦਿਨ ਪਹਿਲਾਂ ਹੀ ਯੋਗੇਸ਼ ਕੁਮਾਰ ਜੈਨ ਵੱਲੋਂ ਬੁਲਟ ਮੋਟਰਸਾਈਕਲ ਅਤੇ ਮਹਿੰਗੇ ਫੋਨ ਖਰੀਦੇ ਗਏ ਅਤੇ ਹੋਰ ਵੀ ਮਹਿੰਗਾ ਸਮਾਨ ਘਰ ਵਿੱਚ ਲਿਆਂਦਾ ਗਿਆ। ਪੁਲਿਸ ਨੇ ਇਸ ਨੂੰ ਵੀ ਸ਼ੱਕ ਦੇ ਘੇਰੇ ‘ਚ ਲੈ ਕੇ ਜਦੋਂ ਜਾਂਚ ਕੀਤੀ ਤਾਂ ਸਾਹਮਣੇ ਆਇਆ ਹੈ ਕਿ ਉਸਨੇ ਆਪਣੇ ਮਹਿੰਗੇ ਸ਼ੌਂਕ ਪੂਰੇ ਕਰਨ ਲਈ ਆਪਣੇ ਹੀ ਘਰ ਵਿੱਚੋਂ ਚੋਰੀ ਕੀਤੀ ਸੀ।

 

 

 

 

 

 

 

 

 

 

ਡੀਐਸਪੀ ਨੇ ਦੱਸਿਆ ਕਿ ਪਰਿਵਾਰ ਵੱਲੋਂ ਸ਼ਹਿਰ ਦੇ ਰਸੂਖਦਾਰ ਬੰਦੇ ਉੱਪਰ ਲਗਾਏ ਗਏ ਇਲਜ਼ਾਮ ਬੇਬੁਨਿਆਦ ਹਨ। ਇਸ ਮਾਮਲੇ ਵਿੱਚ ਘਰ ਦੇ ਮਾਲਕ ਅਭੈ ਜੈਨ ਅਤੇ ਉਸਦੇ ਬੇਟੇ ਯੋਗੇਸ਼ ਜੈਨ ਉੱਪਰ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦ ਹੀ ਇਹਨਾਂ ਦੀ ਗ੍ਰਿਫਤਾਰੀ ਕਰ ਲਈ ਲਈ ਜਾਵੇਗੀ।

Check Also

Sukhpal Khaira Vs Gayatri Bishnoi – ਸੁਖਪਾਲ ਖਹਿਰਾ ਦਾ ਗਾਇਤਰੀ ਬਿਸ਼ਨੋਈ ਨੂੰ ਜਵਾਬ

Sukhpal Khaira Vs Gayatri Bishnoi – ਮਾਮਲਾ ਮਨੀਸ਼ ਸਿਸੋਦੀਆ ਦਾ ਅਤੇ ਕੋਠੀ ਵਿਚ ਗਾਇਤਰੀ ਬਿਸ਼ਨੋਈ …