Breaking News

Chandigarh News : ਚੰਡੀਗੜ੍ਹ ਦੇ ਕਾਵੜੀਆਂ ਨਾਲ ਹਰਿਦੁਆਰ ‘ਚ ਖੌਫਨਾਕ ਹਾਦਸਾ, ਇੱਕ ਨੂੰ ਬਚਾਉਂਦਿਆਂ ਗੰਗਾ ‘ਚ ਡੁੱਬੇ ਚਾਰੇ ਨੌਜਵਾਨ

Chandigarh News : ਚੰਡੀਗੜ੍ਹ ਦੇ ਕਾਵੜੀਆਂ ਨਾਲ ਹਰਿਦੁਆਰ ‘ਚ ਖੌਫਨਾਕ ਹਾਦਸਾ, ਇੱਕ ਨੂੰ ਬਚਾਉਂਦਿਆਂ ਗੰਗਾ ‘ਚ ਡੁੱਬੇ ਚਾਰੇ ਨੌਜਵਾਨ

Chandigarh 4 youth drowned Ganga : ਦੱਸ ਦਈਏ ਕਿ ਚਾਰੇ ਨੌਜਵਾਨ, ਸ਼ਰਧਾਲੂਆਂ ਦੇ ਇੱਕ ਗਰੁੱਪ ਦਾ ਹਿੱਸਾ ਸਨ, ਜੋ ਚੰਡੀਗੜ੍ਹ ਤੋਂ ਗੰਗਾ ਜਲ ਲੈਣ ਲਈ ਹਰਿਦੁਆਰ ਆਏ ਸੀ ਅਤੇ 16 ਤੋਂ 18 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।

 

 

 

 

 

Chandigarh News : ਹਰਿਦੁਆਰ ਦੇ ਗੰਗਾ ਨਹਿਰ ਖੇਤਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਇੱਕ ਸ਼ਰਧਾਲੂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਚਾਰ ਸ਼ਰਧਾਲੂ ਗੰਗਾ ਵਿੱਚ ਡੁੱਬ ਗਏ। ਸ਼ਰਧਾਲੂ ਜਟਵਾੜਾ ਪੁਲ ਦੇ ਨੇੜੇ ਗੰਗਾ ਨਹਿਰ ਦੇ ਵਿਚਕਾਰ ਨਹਾਉਣ ਲਈ ਗਏ ਸੀ, ਪਰ ਨਹਾਉਂਦੇ ਸਮੇਂ ਉਨ੍ਹਾਂ ਨਾਲ ਇਹ ਹਾਦਸਾ ਵਾਪਰ ਗਿਆ।

 

 

 

 

 

 

ਦੱਸ ਦਈਏ ਕਿ ਚਾਰੇ ਨੌਜਵਾਨ, ਸ਼ਰਧਾਲੂਆਂ ਦੇ ਇੱਕ ਗਰੁੱਪ ਦਾ ਹਿੱਸਾ ਸਨ, ਜੋ ਚੰਡੀਗੜ੍ਹ ਤੋਂ ਗੰਗਾ ਜਲ ਲੈਣ ਲਈ ਹਰਿਦੁਆਰ ਆਏ ਸੀ ਅਤੇ 16 ਤੋਂ 18 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ।

ਇਹ ਘਟਨਾ ਹਰਿਦੁਆਰ ਦੇ ਜਵਾਲਾਪੁਰ ਥਾਣਾ ਖੇਤਰ ਦੇ ਜਟਾਵਾੜਾ ਪੁਲ ਨੇੜੇ ਵਾਪਰੀ। ਜਟਾਵਾੜਾ ਪੁਲ ਨੇੜੇ ਨਹਿਰ ਵਿੱਚ ਨਹਾਉਂਦੇ ਸਮੇਂ ਚਾਰ ਨਾਬਾਲਗ ਸ਼ਰਧਾਲੂ ਡੁੱਬ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਜਲ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਚਲਾਇਆ, ਚਾਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ। ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ।

 

 

 

 

 

 

 

 

 

 

 

 

 

 

 

ਨੌਜਵਾਨਾਂ ਨਾਲ ਨਹਾਉਂਦੇ ਸਮੇਂ ਵਾਪਰਿਆ ਹਾਦਸਾ

ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂ ਚੰਡੀਗੜ੍ਹ ਤੋਂ ਇੱਕ ਸਮੂਹ ਨਾਲ ਗੰਗਾ ਜਲ ਇਕੱਠਾ ਕਰਨ ਲਈ ਹਰਿਦੁਆਰ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਗੰਗਾ ਨਹਿਰ ਵਿੱਚ ਪਾਣੀ ਦਾ ਪੱਧਰ ਗਾਰਾ ਹੋਣ ਕਾਰਨ ਘੱਟ ਗਿਆ ਸੀ, ਜਿਸ ਕਾਰਨ ਸ਼ਰਧਾਲੂ ਜਟਾਵਾੜਾ ਪੁਲ ਨੇੜੇ ਗੰਗਾ ਨਹਿਰ ਦੇ ਵਿਚਕਾਰ ਨਹਾਉਣ ਗਏ, ਪਰ ਉਹ ਡੂੰਘਾਈ ਦਾ ਪਤਾ ਲਗਾਉਣ ਵਿੱਚ ਅਸਫਲ ਰਹੇ। ਇਸ ਦੌਰਾਨ ਇੱਕ ਨੌਜਵਾਨ ਡੁੱਬ ਗਿਆ ਅਤੇ ਲਾਪਤਾ ਹੋ ਗਿਆ।

 

 

 

 

 

 

 

 

 

 

 

 

 

 

 

 

ਇਸ ਦੌਰਾਨ ਜਦੋਂ ਉਸ ਦੇ ਨਾਲ ਦੇ 3 ਨੌਜਵਾਨਾਂ ਦੇ ਉਸ ਦੀ ਭਾਲ ਕੀਤੀ ਅਤੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਜ਼ਿਆਦਾ ਡੂੰਘਾਈ ‘ਚ ਚਲੇ ਜਾਣ ਕਾਰਨ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ‘ਚ ਆ ਗਏ ਅਤੇ ਸਕਿੰਟਾਂ ਵਿੱਚ ਹੀ ਡੁੱਬ ਗਏ।

Check Also

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ

Dog Surgery Viral Video: ਇਨਸਾਨ ਤੋਂ ‘ਕੁੱਤਾ’ ਬਣਨ ਲਈ ਖ਼ਰਚ ਦਿੱਤੇ 220 ਕਰੋੜ; ਵੀਡੀਓ ਵਾਇਰਲ …