Canada-USA ਦੇ ਸਾਂਝੇ ਅਪਰੇਸ਼ਨ ਵਿੱਚ 10 ਅਰਬ ਦਾ ਨਸ਼ਾ ਤੇ ਅਸਲਾ ਬਰਾਮਦ; ਭਾਰਤੀ ਮੂਲ ਦੇ 14 ਮੁਲਜ਼ਮਾਂ ਸਮੇਤ 21 ਕਾਬੂ
ਟਰੱਕਾਂ ਰਾਹੀਂ ਹੁੰਦੀ ਸੀ ਨਸ਼ੇ ਦੀ ਤਸਕਰੀ
17 ਕੁਇੰਟਲ ਨਸ਼ੇ ਅਤੇ ਹਥਿਆਰਾਂ ਸਮੇਤ ਫੜੇ ਗਿਰੋਹ ‘ਚ 13 ਪੰਜਾਬੀ

ਓਂਟਾਰੀਓ ਦੀ ਵਿੰਡਸਰ ਪੁਲਿਸ ਵੱਲੋਂ ਸ਼ੁਰੂ ਕੀਤੀ ਡਰੱਗ ਤਸਕਰੀ ਜਾਂਚ, ਜਿਸ ਵਿੱਚ ਕੈਨੇਡਾ ਅਤੇ ਅਮਰੀਕਾ ਦੀਆਂ ਜਾਂਚ ਏਜੰਸੀਆਂ ਵੀ ਸ਼ਾਮਲ ਸਨ, ਨੇ 139 ਮਿਲੀਅਨ ਮੁੱਲ ਦੇ ਨਸ਼ੇ (ਤਕਰੀਬਨ 1.7 ਟਨ) ਬਰਾਮਦ ਕਰਕੇ 21 ਜਣੇ ਚਾਰਜ ਕੀਤੇ ਹਨ, ਜਿਨ੍ਹਾਂ ‘ਚੋਂ 19 ਜਣੇ ਗ੍ਰਿਫਤਾਰ ਕਰ ਲਏ ਗਏ ਜਦਕਿ 2 ਫਰਾਰ ਹਨ।
ਵਿੰਡਸਰ ਪੁਲਿਸ ਸਰਵਿਸ ਨੇ ਜਨਵਰੀ 2025 ਵਿੱਚ ਇਹ ਜਾਂਚ ਸ਼ੁਰੂ ਕੀਤੀ ਸੀ। ਬਾਅਦ ਵਿੱਚ ਇਸ ਵਿੱਚ ਓਂਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP), ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA), ਅਮਰੀਕਾ ਦੀ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਜ਼ (HSI) ਅਤੇ ਅਮਰੀਕੀ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (DEA) ਵੀ ਸ਼ਾਮਲ ਹੋ ਗਏ। ਟੋਰਾਂਟੋ ਪੁਲਿਸ ਸਰਵਿਸ ਅਤੇ ਪੀਲ ਰੀਜਨਲ ਪੁਲਿਸ ਨੇ ਵੀ ਜਾਂਚ ਅਤੇ ਫੜੋ-ਫੜਾਈ ‘ਚ ਸਹਿਯੋਗ ਦਿੱਤਾ।
21 ਮੁਲਜ਼ਮਾਂ ਵਿੱਚੋਂ 13 ਪੰਜਾਬੀ ਹਨ, ਜਦਕਿ ਦੋ ਵਿਅਕਤੀਆਂ ਦੇ ਨਾਮ ਹਾਲੇ ਜਾਰੀ ਨਹੀਂ ਕੀਤੇ ਗਏ।
*ਗਗਨਦੀਪ ਠਿੰਡਲ (27), ਬਰੈਂਪਟਨ 10 ਚਾਰਜ
*ਸਿਮਰਨਜੀਤ ਸਿੰਘ (32), ਬਰੈਂਪਟਨ 12 ਚਾਰਜ
*ਕੰਵਰਪਾਲ ਕੁੱਲਰ (32), ਲਾਸਾਲ 2 ਚਾਰਜ
*ਜਤਿੰਦਰਪਾਲ ਸਿੰਘ (39), ਬਰੈਂਪਟਨ 2 ਚਾਰਜ
*ਜਸਵਿੰਦਰ ਸੋਹੀ (55)**, ਬਰੈਂਪਟਨ 2 ਚਾਰਜ
*ਤੇਜਵਿੰਦਰ ਸੰਧੂ (29), ਬਰੈਂਪਟਨ 2 ਚਾਰਜ
*ਹਰਵਿੰਦਰ ਸੰਧੂ (33), ਕਿਚਨਰ 2 ਚਾਰਜ
*ਹਰਿੰਦਰਪਾਲ ਗਰੇਵਾਲ (34) ਬੈਰੀ 2 ਚਾਰਜ
*ਤਰਮਿੰਦਰ ਸਿੰਘ (19), ਬਰੈਂਪਟਨ 9 ਚਾਰਜ
*ਅਵਤਾਰ ਸਹੋਤਾ (54), ਸ਼ੈਲਬਰਨ 2 ਚਾਰਜ
*ਗੁਨਦੀਪ ਤਾਰੀਵਾਲ (32) ਬਰੈਂਪਟਨ 4 ਚਾਰਜ
*ਮਹਿਕਪ੍ਰੀਤ ਸਿੰਘ (24) ਬਰੈਂਪਟਨ 8 ਚਾਰਜ
*ਕਰਨਦੀਪ ਸਿੰਘ (27) ਬਰੈਂਪਟਨ 6 ਚਾਰਜ
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ
ਕੈਨੇਡਾ ਅਤੇ ਅਮਰੀਕਾ ਦੀਆਂ ਸੁਰੱਖਿਆ ਏਜੰਸੀਆਂ ਤੇ ਪੁਲੀਸ ਦੇ ਸਾਂਝੇ ‘ਪ੍ਰਾਜੈਕਟ ਬੇਅ’ (Project Bay) ਤਹਿਤ ਅਮਰੀਕਾ ਤੋਂ ਟਰੱਕਾਂ ਰਾਹੀਂ ਲਿਆਂਦਾ ਗਿਆ 17 ਕੁਇੰਟਲ ਨਸ਼ਾ ਅਤੇ ਵੱਡੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ ਗਿਆ ਹੈ। ਇਸ ਮਾਮਲੇ ਵਿੱਚ 21 ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 14 ਭਾਰਤੀ ਮੂਲ ਦੇ ਹਨ, ਜੋ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਰਹਿਣ ਵਾਲੇ ਹਨ।
ਜਾਣਕਾਰੀ ਮੁਤਾਬਕ, ਇੱਕ ਸਾਲ ਤੋਂ ਚੱਲ ਰਹੇ ਇਸ ਅਪਰੇਸ਼ਨ ਤਹਿਤ ਅਮਰੀਕਾ ਤੋਂ ਕੈਨੇਡਾ ਆਉਂਦੇ ਕੁਝ ਟਰੱਕ ਚਾਲਕਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾ ਰਹੀ ਸੀ।

ਵਿੰਡਸਰ ਪੁਲੀਸ ਵੱਲੋਂ ਇਸ ਦੌਰਾਨ ਪੀਲ ਪੁਲੀਸ ਸਮੇਤ ‘ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ’ ਅਤੇ ‘ਅਮਰੀਕਨ ਕਸਟਮ ਵਿਭਾਗ’ ਦਾ ਸਹਿਯੋਗ ਹਾਸਲ ਕੀਤਾ ਗਿਆ ਸੀ। ਜਾਂਚ ਪੂਰੀ ਹੋਣ ਤੋਂ ਬਾਅਦ ਪੁਲੀਸ ਨੇ ਵੱਖ-ਵੱਖ ਦਿਨਾਂ ‘ਤੇ ਤਲਾਸ਼ੀ ਵਾਰੰਟ ਲੈ ਕੇ ਛਾਪੇਮਾਰੀ ਕੀਤੀ। ਇਸ ਦੌਰਾਨ ਉਕਤ ਠਿਕਾਣਿਆਂ ਤੋਂ ਕੁੱਲ 17 ਕੁਇੰਟਲ ਨਸ਼ਾ ਬਰਾਮਦ ਹੋਇਆ, ਜਿਸ ਦੀ ਕੀਮਤ 13 ਕਰੋੜ 90 ਲੱਖ ਡਾਲਰ (ਲਗਪਗ 10 ਅਰਬ ਰੁਪਏ) ਮੰਨੀ ਗਈ ਹੈ। ਇਸ ਦੇ ਨਾਲ ਹੀ ਤਲਾਸ਼ੀ ਦੌਰਾਨ ਉੱਥੋਂ ਵੱਡੀ ਮਾਤਰਾ ਵਿੱਚ ਬੰਦੂਕਾਂ, ਰਿਵਾਲਵਰ, ਪਿਸਤੌਲਾਂ ਅਤੇ ਗੋਲੀ-ਸਿੱਕਾ ਫੜਿਆ ਗਿਆ ਹੈ।
ਗ੍ਰਿਫ਼ਤਾਰ ਕੀਤੇ ਗਏ 21 ਮੁਲਜ਼ਮਾਂ ਵਿੱਚੋਂ ਦੋ ਦੀ ਪਛਾਣ ਗੁਪਤ ਰੱਖੀ ਗਈ ਹੈ। ਇਸ ਵਿੱਚ ਸ਼ਾਮਲ ਭਾਰਤੀ ਮੂਲ ਦੇ ਮੁਲਜ਼ਮਾਂ ਦੀ ਪਛਾਣ ਗਗਨਦੀਪ ਠਿੰਡਲ (27), ਸਿਮਰਨਜੀਤ ਸਿੰਘ (32), ਗੁਰਦੀਪ ਧਾਲੀਵਾਲ (32), ਜਸਵਿੰਦਰ ਸਿੰਘ ਸੋਹੀ (55), ਤਰਮਿੰਦਰ ਸਿੰਘ (19), ਜਤਿੰਦਰਪਾਲ ਸਿੰਘ (39), ਮਹਿਕਪ੍ਰੀਤ ਸਿੰਘ (24), ਤਲਵਿੰਦਰ ਸਿੰਘ (29) ਅਤੇ ਕਰਨਦੀਪ ਸਿੰਘ (27) ਵਜੋਂ ਕੀਤੀ ਗਈ ਹੈ। ਇਹ ਸਾਰੇ ਬਰੈਂਪਟਨ ਦੇ ਵਾਸੀ ਹਨ।
ਇਸ ਤੋਂ ਇਲਾਵਾ ਬਾਕੀ ਮੁਲਜ਼ਮਾਂ ਦੀ ਪਛਾਣ ਕੰਵਰਪਾਲ ਕੁਲਾਰ (32) ਵਾਸੀ ਲੈਸਲੇ (Lasalle), ਹਰਵਿੰਦਰ ਸਿੰਘ (33) ਵਾਸੀ ਕਿਚਨਰ, ਹਨਿੰਦਰਪਾਲ ਗਰੇਵਾਲ (34) ਵਾਸੀ ਬੈਰੀ, ਅਵਤਾਰ ਸਹੋਤਾ (54) ਵਾਸੀ ਸ਼ੈਲਬਰਨ ਅਤੇ ਮੁਹੰਮਦ ਬਿਨਹਸਨ (41) ਵਾਸੀ ਟੋਰਾਂਟੋ ਵਜੋਂ ਹੋਈ ਹੈ।
ਗ੍ਰਿਫ਼ਤਾਰ ਮੁਲਜ਼ਮ ਵੱਖ-ਵੱਖ ਸ਼ਹਿਰਾਂ ਨਾਲ ਸਬੰਧਤ ਹੋਣ ਕਰਕੇ, ਉਨ੍ਹਾਂ ਨੂੰ ਆਉਂਦੇ ਦਿਨਾਂ ਵਿੱਚ ਉਨ੍ਹਾਂ ਦੇ ਸ਼ਹਿਰਾਂ ਦੀਆਂ ਅਦਾਲਤਾਂ ਵਿੱਚ ਵੱਖ-ਵੱਖ ਤਾਰੀਖ਼ਾਂ ‘ਤੇ ਪੇਸ਼ ਕੀਤਾ ਜਾਵੇਗਾ।
-ਟੈਰਿਫ ਨਾਲ ਸਿੱਝਣ ਲਈ ਕੈਨੇਡਾ ਹੁਣ ਮਜ਼ਬੂਤ ਹਾਲਤ ‘ਚ
-17 ਕੁਇੰਟਲ ਨਸ਼ੇ ਅਤੇ ਹਥਿਆਰਾਂ ਸਮੇਤ ਫੜੇ ਗਿਰੋਹ ‘ਚ 13 ਪੰਜਾਬੀ
-ਅਮਰੀਕਾ ‘ਚ ਚੋਰੀ ਦੇ ਕਾਰਗੋ ਸਮੇਤ ਇੱਕ ਭਾਰਤੀ ਨਾਗਰਿਕ ਗ੍ਰਿਫਤਾਰ
-ਸਾਊਦੀ ਅਰਬ ਨਾਲ ਨਿਊਕਲੀਅਰ ਡੀਲ ਕਰਨ ਲਈ ਅਮਰੀਕਾ ਤਿਆਰ
-ਮਿਡਲ ਈਸਟ ‘ਚ ਹਵਾਈ ਸੇਵਾਵਾਂ ਰੱਦ ਹੋਣ ਦੀ ਚਿਤਾਵਨੀ ਜਾਰੀ
-ਕਿਸਾਨ ਮੋਰਚੇ ਵਲੋਂ ਵਿਦਿਆਰਥੀ ਸੰਘਰਸ਼ ਨੂੰ ਹਮਾਇਤ ਦੇਣ ਦੀ ਤਿਆਰੀ