Breaking News

Canada: ਐਡਮਿੰਟਨ ਵਿੱਚ ਪੰਜਾਬੀ ਮੁਟਿਆਰ ਦਾ ਕ/ਤ/ਲ

Second-degree murder charge for Edmonton man in intimate partner homicide

Canada: ਐਡਮਿੰਟਨ ਵਿੱਚ ਪੰਜਾਬੀ ਮੁਟਿਆਰ      ਦਮਨਪ੍ਰੀਤ ਕੌਰ  ਦਾ ਕਤਲ,  ਪ੍ਰੇਮੀ 22 ਸਾਲਾ ਰਿਤਿਸ਼ ਕੁਮਾਰ ਖ਼ਿਲਾਫ਼ ਮਾਮਲਾ ਦਰਜ

 

 

 

 

 

ਕੈਨੇਡਾ ਦੇ ਅਲਬਰਟਾ ਸੂਬੇ ਸਥਿਤ ਐਡਮਿੰਟਨ ਸ਼ਹਿਰ ਵਿੱਚ 23 ਸਾਲਾ ਪੰਜਾਬੀ ਮੁਟਿਆਰ ਦਮਨਪ੍ਰੀਤ ਕੌਰ ਦੇ ਕਤਲ ਮਾਮਲੇ ਵਿੱਚ ਪੁਲੀਸ ਨੇ ਉਸ ਦੇ ਪ੍ਰੇਮੀ, 22 ਸਾਲਾ ਰਿਤਿਸ਼ ਕੁਮਾਰ ਖ਼ਿਲਾਫ਼ ਦੂਜੇ ਦਰਜੇ ਦੇ ਕਤਲ (Second-Degree Murder) ਤਹਿਤ ਮਾਮਲਾ ਦਰਜ ਕੀਤਾ ਹੈ।

 

ਐਡਮਿੰਟਨ ਪੁਲੀਸ ਸਰਵਿਸ (EPS) ਨੇ ਇਸ ਘਟਨਾ ਨੂੰ ‘ਨਜ਼ਦੀਕੀ ਸਾਥੀ ਵੱਲੋਂ ਕੀਤੀ ਹੱਤਿਆ’ (Intimate Partner Homicide) ਵਜੋਂ ਰਿਪੋਰਟ ਕੀਤਾ ਹੈ।

 

 

 

ਪੁਲੀਸ ਅਨੁਸਾਰ 18 ਜੁਲਾਈ ਨੂੰ ਸਵੇਰੇ ਕਰੀਬ 10:45 ਵਜੇ ਸ਼ਹਿਰ ਦੇ ਦੱਖਣ-ਪੂਰਬੀ ਇਲਾਕੇ ਸਿਲਵਰ ਬੈਰੀ ਸਥਿਤ ਇੱਕ ਰਿਹਾਇਸ਼ ਤੋਂ ਐਮਰਜੈਂਸੀ ਕਾਲ ਮਿਲੀ ਸੀ। ਮੌਕੇ ’ਤੇ ਪਹੁੰਚੇ ਪੁਲੀਸ ਅਧਿਕਾਰੀਆਂ ਨੂੰ ਦਮਨਪ੍ਰੀਤ ਕੌਰ ਗੰਭੀਰ ਹਾਲਤ ਵਿੱਚ ਮਿਲੀ।

 

 

 

 

ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰ ਉਸ ਦੀ ਜਾਨ ਨਹੀਂ ਬਚਾ ਸਕੇ। 20 ਜੁਲਾਈ ਨੂੰ ਹੋਏ ਪੋਸਟਮਾਰਟਮ ਦੌਰਾਨ ਮੁੱਖ ਮੈਡੀਕਲ ਜਾਂਚ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਮੌਤ ਦਾ ਕਾਰਨ ਗਲ਼ਾ ਘੁੱਟਣਾ (Strangulation) ਸੀ।

 

 

 

ਮਾਮਲੇ ਦੀ ਜਾਂਚ ਦੌਰਾਨ ਇਕੱਠੇ ਕੀਤੇ ਸਬੂਤਾਂ ਦੇ ਆਧਾਰ ’ਤੇ ਪੁਲੀਸ ਨੇ 22 ਜੁਲਾਈ ਨੂੰ ਰਿਤਿਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਅਗਲੇ ਦਿਨ ਉਸ ਖ਼ਿਲਾਫ਼ ਦੂਜੇ ਦਰਜੇ ਦੇ ਕਤਲ ਦਾ ਕੇਸ ਦਰਜ ਕਰ ਦਿੱਤਾ। ਪੁਲੀਸ ਅਨੁਸਾਰ ਇਸ ਮਾਮਲੇ ਵਿੱਚ ਹੁਣ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕੀਤੀ ਜਾ ਰਹੀ।

 

 

 

 

ਇਸ ਦਰਮਿਆਨ, ਦਮਨਪ੍ਰੀਤ ਕੌਰ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆ ਕੇ ਅੰਤਿਮ ਸੰਸਕਾਰ ਕਰਨ ਲਈ ਔਨਲਾਈਨ ਫ਼ੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

 

 

 

 

 

 

 

 

 

 

‘ਗੋਫ਼ੰਡਮੀ’ (GoFundMe) ਪਲੇਟਫ਼ਾਰਮ ‘ਤੇ ਚੱਲ ਰਹੀ ਇਸ ਮੁਹਿੰਮ ਦੀ ਸ਼ੁਰੂਆਤ ਗੁਰਦੀਪ ਸਿੰਘ ਵੱਲੋਂ ਕੀਤੀ ਗਈ ਹੈ। ਇਸ ਮੁਹਿੰਮ ਦਾ ਮੁੱਖ ਮਕਸਦ ਪੀੜਤ ਪਰਿਵਾਰ ਨੂੰ ਮਦਦ ਦੇਣਾ ਅਤੇ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੇ ਖ਼ਰਚੇ ਪੂਰੇ ਕਰਨਾ ਹੈ।

 

 

 

 

 

 

ਪੰਜਾਬੀ ਭਾਈਚਾਰੇ ਦੇ ਆਗੂਆਂ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਨੌਜਵਾਨਾਂ ਲਈ ਮਾਨਸਿਕ ਸਿਹਤ, ਪਰਿਵਾਰਕ ਸਹਿਯੋਗ ਅਤੇ ਘਰੇਲੂ ਹਿੰਸਾ ਸਬੰਧੀ ਜਾਗਰੂਕਤਾ ਵਧਾਉਣ ਦੀ ਵੱਡੀ ਲੋੜ ਹੈ। ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਇਨਸਾਫ਼ ਮਿਲਣ ਦੀ ਉਮੀਦ ਜਤਾਈ ਹੈ।

Check Also

Himanshi Khurana Murder Case: 7 ਮਹੀਨਿਆਂ ਬਾਅਦ ਭਗੌੜਾ ਭਾਈਵਾਲ ਅਬਦੁਲ ਗਫ਼ੂਰੀ ਟੋਰਾਂਟੋ ਏਅਰਪੋਰਟ ਤੋਂ ਗ੍ਰਿਫ਼ਤਾਰ

Himanshi Khurana Murder Case: Canada : ਹਿਮਾਂਸ਼ੀ ਖੁਰਾਣਾ ਕਤਲ ਮਾਮਲੇ ਟੋਰਾਂਟੋ ਪੁਲਿਸ ਨੇ ਲਿਵ ਇਨ …