Rakhi Sawant – ਦੁਬਈ ਦੇ ਨਾਈਟ ਕਲੱਬ ‘ਚ ਡਾਂਸ ਕਰ ਕੇ ਆਪਣਾ ਗੁਜ਼ਾਰਾ ਕਰ ਰਹੀ Rakhi Sawant? ਵਾਇਰਲ ਹੋਈ Video
ਰਾਖੀ ਸਾਵੰਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ, ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਹ ਵੀਡੀਓ ਰਾਖੀ ਸਾਵੰਤ ਦਾ ਹੈ ਜਾਂ ਨਹੀਂ। ਇਹ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਵਿੱਚ, ਰਾਖੀ ਸਾਵੰਤ ਬਹੁਤ ਛੋਟੇ ਕੱਪੜੇ ਪਾ ਕੇ ਇੱਕ ਡਾਂਸ ਬਾਰ ਵਿੱਚ ਨੱਚਦੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਹੈਰਾਨ ਹਨ ਅਤੇ ਜਾਣਨਾ ਚਾਹੁੰਦੇ ਹਨ ਕਿ ਇਹ ਵੀਡੀਓ ਅਸਲੀ ਹੈ ਜਾਂ ਨਹੀਂ।
ਬਾਲੀਵੁੱਡ ਦੀ ਡਰਾਮਾ ਕੁਈਨ ਕਹੀ ਜਾਣ ਵਾਲੀ ਰਾਖੀ ਸਾਵੰਤ (Rakhi Sawant) ਆਓ ਦਨ ਕਿਸੇ ਨਾ ਕਿਸੇ ਗੱਲੋਂ ਸੁਰਖੀਆਂ ਵਿੱਚ ਰਹਿੰਦੀ ਹੈ। ਰਾਖੀ ਸਾਵੰਤ (Rakhi Sawant) ਖ਼ਬਰਾਂ ਵਿੱਚ ਬਣੇ ਰਹਿਣ ਦਾ ਕੋਈ ਵੀ ਮੌਕਾ ਨਹੀਂ ਖੁੰਝਾਉਂਦੀ। ਕਈ ਵਾਰ ਰਾਖੀ ਸਾਵੰਤ (Rakhi Sawant) ਦੇ ਅਜੀਬੋ-ਗਰੀਬ ਵੀਡੀਓ ਵਾਇਰਲ ਹੁੰਦੇ ਹਨ ਅਤੇ ਕਈ ਵਾਰ ਉਨ੍ਹਾਂ ਦੇ ਨਕਲੀ ਵੀਡੀਓ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ।
ਰਾਖੀ ਦਾ ਵੀਡੀਓ ਆਇਆ ਸਾਹਮਣੇ
ਰਾਖੀ ਸਾਵੰਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ, ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਹ ਵੀਡੀਓ ਰਾਖੀ ਸਾਵੰਤ ਦਾ ਹੈ ਜਾਂ ਨਹੀਂ। ਇਹ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ, ਰਾਖੀ ਸਾਵੰਤ ਬਹੁਤ ਛੋਟੇ ਕੱਪੜੇ ਪਾ ਕੇ ਇੱਕ ਡਾਂਸ ਬਾਰ ਵਿੱਚ ਨੱਚਦੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਹੈਰਾਨ ਹਨ ਅਤੇ ਜਾਣਨਾ ਚਾਹੁੰਦੇ ਹਨ ਕਿ ਇਹ ਵੀਡੀਓ ਅਸਲੀ ਹੈ ਜਾਂ ਨਹੀਂ।
ਇਹ ਵੀਡੀਓ ਅਸਲ ਹੈ ਜਾਂ ਏਆਈ ਨਾਲ ਬਣੀ ਹੈ?
ਇਸ ਵੀਡੀਓ ਵਿੱਚ, ਇੱਕ ਔਰਤ ਬਹੁਤ ਘੱਟ ਕੱਪੜੇ ਪਾ ਕੇ ਅਰਬੀ ਡਾਂਸ ਕਰਦੀ ਦੇਖੀ ਜਾ ਸਕਦੀ ਹੈ। ਇਸ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਰਾਖੀ ਸਾਵੰਤ ਦਾ ਹੈ ਅਤੇ ਇਹ ਵੀਡੀਓ ਦੁਬਈ ਦਾ ਹੈ। ਹਾਲਾਂਕਿ, ਇਸ ਵੀਡੀਓ ਦੀ ਪ੍ਰਮਾਣਿਕਤਾ ਦੀ ਕੋਈ ਪੁਸ਼ਟੀ ਨਹੀਂ ਹੈ ਕਿ ਇਹ ਵੀਡੀਓ ਅਸਲ ਵਿੱਚ ਰਾਖੀ ਦਾ ਹੈ ਜਾਂ ਨਹੀਂ, ਜਾਂ ਇਸ ਨੂੰ ਏਆਈ ਨਾਲ ਤਿਆਰ ਕੀਤਾ ਗਿਆ ਹੈ।
ਪ੍ਰਸ਼ੰਸਕਾਂ ਨੇ ਵੀਡੀਓ ਨੂੰ ਮੋਰਫਡ ਦੱਸਿਆ ਹੈ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਰਾਖੀ ਸਾਵੰਤ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਉਹ ਥਾਈਲੈਂਡ ਵਿੱਚ ਇੱਕ ਪਾਰਟੀ ਵਿੱਚ ਡਾਂਸ ਕਰਦੀ ਦਿਖਾਈ ਦੇ ਰਹੀ ਸੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਰਾਖੀ ਨੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਅਜਿਹਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਉਸ ਦੇ ਕੁਝ ਪ੍ਰਸ਼ੰਸਕਾਂ ਨੂੰ ਇਹ ਵੀ ਲੱਗਦਾ ਹੈ ਕਿ ਇਹ ਰਾਖੀ ਦਾ ਇੱਕ ਮੋਰਫ਼ਡ ਵੀਡੀਓ ਹੋ ਸਕਦਾ ਹੈ।
View this post on Instagram