Breaking News

Breaking ਅਮਰੀਕਾ ”ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਸੇਖਪ੍ਰੀਤ ਸਿੰਘ ਸੇਖੀ ਦੀ ਮੌਤ

Breaking ਅਮਰੀਕਾ ”ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਸੇਖਪ੍ਰੀਤ ਸਿੰਘ ਸੇਖੀ ਦੀ ਮੌਤ

ਨੇੜ੍ਹਲੇ ਪਿੰਡ ਹੇਡੋਂ ਬੇਟ ਦੇ ਰਹਿਣ ਵਾਲੇ ਨੌਜਵਾਨ ਦੀ ਬੀਤੇ ਦਿਨੀਂ ਅਮਰੀਕਾ ਵਿਖੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸੇਖ਼ਪ੍ਰੀਤ ਸਿੰਘ ਉਰਫ਼ ਸੇਖੀ (27) ਵਜੋਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਸੇਖ਼ਪ੍ਰੀਤ ਸਿੰਘ ਉਰਫ਼ ਸੇਖ਼ੀ ਆਪਣੇ ਵਧੀਆ ਭਵਿੱਖ ਲਈ 3 ਸਾਲ ਪਹਿਲਾਂ ਅਮਰੀਕਾ ਵਿਖੇ ਗਿਆ ਸੀ ਜੋ ਕਿ ਉੱਥੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ।

ਬੀਤੇ ਦਿਨੀਂ ਉਹ ਅਮਰੀਕਾ ਦੇ ਉੱਤਰੀ ਫਿਲਾਡੈਲਫੀਆ ਵਿਖੇ ਆਪਣਾ ਟਰਾਲਾ ਖੜ੍ਹਾ ਕਰਕੇ ਕੁਝ ਹੀ ਦੂਰੀ ’ਤੇ ਸਥਿਤ ਕਾਰ ਵਿਚ ਸਵਾਰ ਹੋ ਕੇ ਆਪਣੇ ਘਰ ਵੱਲ ਜਾ ਰਿਹਾ ਸੀ, ਇਸ ਦੌਰਾਨ 21ਵੀਂ ਸਟਰੀਟ ਅਤੇ ਸੈਸਲ ਦੇ ਚੌਰਾਹੇ ਨੇੜ੍ਹੇ ਉਸਦਾ ਕਾਰ ਹਾਦਸਾਗ੍ਰਸਤ ਹੋ ਗਈ ਜਿਸ ਵਿਚ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

ਸੇਖਪ੍ਰੀਤ ਸਿੰਘ ਸੇਖੀ ਨੇ ਕੁਝ ਸਮਾਂ ਪਹਿਲਾਂ ਹੀ ਨਵੀਂ ਰੂਬੀਕੋਨ ਕਾਰ ਖਰੀਦੀ ਸੀ। ਮ੍ਰਿਤਕ ਸੇਖ਼ਪ੍ਰੀਤ ਸਿੰਘ ਸੇਖ਼ੀ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਸ ਦੀ ਮੌਤ ਨਾਲ ਪਿੰਡ ਹੇਡੋਂ ਬੇਟ ਤੇ ਇਲਾਕੇ ਵਿਚ ਵਿਖੇ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

Check Also

Canada Shooting News: ਕੈਨੇਡਾ ਦੇ ਮੌਂਟਰੀਅਲ ਕੋਲ ਸੁਪਰਮਾਰਕੀਟ ਨੇੜੇ ਅੰਨ੍ਹੇਵਾਹ ਗੋਲੀਬਾਰੀ, ਪੁਲੀਸ ਅਫ਼ਸਰ ਸਮੇਤ ਤਿੰਨ ਮੌਤਾਂ

Canada Shooting News: ਕੈਨੇਡਾ ਦੇ ਮੌਂਟਰੀਅਲ ਕੋਲ ਸੁਪਰਮਾਰਕੀਟ ਨੇੜੇ ਅੰਨ੍ਹੇਵਾਹ ਗੋਲੀਬਾਰੀ, ਪੁਲੀਸ ਅਫ਼ਸਰ ਸਮੇਤ ਤਿੰਨ …