Breaking News

Trump Europe Tariffs: ਜੇ ਅਮਰੀਕੀ ਡਿਜੀਟਲ ਕੰਪਨੀਆਂ ’ਤੇ ਟੈਕਸ ਲਾਇਆ ਤਾਂ ਯੂਰਪੀ ਦੇਸ਼ਾਂ ’ਤੇ 100 ਫ਼ੀਸਦੀ ਟੈਰਿਫ਼ ਲਾਵਾਂਗੇ: ਟਰੰਪ

Trump Europe Tariffs: ਜੇ ਅਮਰੀਕੀ ਡਿਜੀਟਲ ਕੰਪਨੀਆਂ ’ਤੇ ਟੈਕਸ ਲਾਇਆ ਤਾਂ ਯੂਰਪੀ ਦੇਸ਼ਾਂ ’ਤੇ 100 ਫ਼ੀਸਦੀ ਟੈਰਿਫ਼ ਲਾਵਾਂਗੇ: ਟਰੰਪ

 

 

 

 

 

 

 

ਜੇਕਰ ਕੋਈ ਵੀ ਦੇਸ਼ ਅਜਿਹਾ ਟੈਕਸ ਲਾਉਂਦਾ ਹੈ ਤਾਂ ਉਸ ਦੇਸ਼ ਤੋਂ ਅਮਰੀਕਾ ਭੇਜੇ ਜਾਣ ਵਾਲੇ ਹਰ ਤਰ੍ਹਾਂ ਦੇ ਸਾਮਾਨ ‘ਤੇ ਤੁਰੰਤ 100 ਫ਼ੀਸਦੀ ਟੈਰਿਫ਼ ਲਾਇਆ ਜਾਵੇਗਾ

 

 

 

 

 

 

 

 

Trump Europe Tariffs: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਰਪੀ ਦੇਸ਼ਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਕਿਸੇ ਵੀ ਦੇਸ਼ ਨੇ ਅਮਰੀਕੀ ਡਿਜੀਟਲ ਸੇਵਾ ਕੰਪਨੀਆਂ ‘ਤੇ ਟੈਕਸ ਲਗਾਇਆ ਤਾਂ ਉਸ ਦੇਸ਼ ਤੋਂ ਅਮਰੀਕਾ ਆਉਣ ਵਾਲੇ ਹਰ ਤਰ੍ਹਾਂ ਦੇ ਸਾਮਾਨ ‘ਤੇ 100 ਫ਼ੀਸਦੀ ਟੈਰਿਫ਼ (ਦਰਾਮਦ ਟੈਕਸ) ਲਗਾਇਆ ਜਾਵੇਗਾ।

 

 

 

 

 

 

 

 

 

ਟਰੰਪ ਨੇ ਸੋਸ਼ਲ ਮੀਡੀਆ ’ਤੇ ਕੀਤੀ ਇੱਕ ਪੋਸਟ ਵਿੱਚ ਯੂਰਪੀ ਦੇਸ਼ਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉੱਥੇ ਅਮਰੀਕੀ ਕੰਪਨੀਆਂ ‘ਤੇ ਡਿਜੀਟਲ ਸੇਵਾ ਟੈਕਸ ਲਾਗੂ ਕਰਨ ਬਾਰੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।

 

 

 

 

 

 

ਉਨ੍ਹਾਂ ਲਿਖਿਆ ਕਿ ਇਸ ਨੂੰ ਅਧਿਕਾਰਤ ਚਿਤਾਵਨੀ ਮੰਨਿਆ ਜਾਵੇ। ਜੇਕਰ ਕੋਈ ਵੀ ਦੇਸ਼ ਅਜਿਹਾ ਟੈਕਸ ਲਾਗੂ ਕਰਦਾ ਹੈ ਤਾਂ ਉਸ ਦੇਸ਼ ਤੋਂ ਅਮਰੀਕਾ ਭੇਜੇ ਜਾਣ ਵਾਲੇ ਹਰ ਤਰ੍ਹਾਂ ਦੇ ਸਾਮਾਨ ‘ਤੇ ਤੁਰੰਤ 100 ਫ਼ੀਸਦੀ ਟੈਰਿਫ਼ ਲਗਾ ਦਿੱਤਾ ਜਾਵੇਗਾ।

 

 

 

 

 

ਟਰੰਪ ਨੇ ਇਹ ਵੀ ਕਿਹਾ ਕਿ ਇਹ ਨਵਾਂ ਟੈਰਿਫ਼ ਪਹਿਲਾਂ ਹੋਏ ਕਿਸੇ ਵੀ ਵਪਾਰਕ ਸਮਝੌਤੇ ਤੋਂ ਉੱਪਰ ਹੋਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਕਾਰਵਾਈ ਕਿਸੇ ਵੀ ਅਜਿਹੇ ਦੇਸ਼ ਖ਼ਿਲਾਫ਼ ਕੀਤੀ ਜਾਵੇਗੀ ਜੋ ਅਮਰੀਕੀ ਡਿਜੀਟਲ ਕੰਪਨੀਆਂ ‘ਤੇ ਇਸ ਤਰ੍ਹਾਂ ਦਾ ਟੈਕਸ ਲਾਗੂ ਕਰੇਗਾ। ਹਾਲਾਂਕਿ ਉਨ੍ਹਾਂ ਨੇ ਆਪਣੀ ਪੋਸਟ ਵਿੱਚ ਖ਼ਾਸ ਤੌਰ ’ਤੇ ਯੂਰਪੀ ਦੇਸ਼ਾਂ ਦਾ ਹੀ ਜ਼ਿਕਰ ਕੀਤਾ।

Check Also

Famous Singer Murder: ਮਸ਼ਹੂਰ ਗਾਇਕ ਦੀ ਮੌਤ ਦਾ ਜਸ਼ਨ ਮਨਾਉਂਦਾ ਨਜ਼ਰ ਆਇਆ ਢੀਂਗਰਾ, ਰਾਤ ਨੂੰ ਆਇਆ ਲਾਈਵ, ਬੋਲਿਆ- ਟੌਰ ਵਿੱਚ ਵਾਪਸ ਆਉਣ ਨੂੰ ਥੋੜ੍ਹਾ ਸਮਾਂ ਲੱਗਿਆ…

Famous Singer Murder: ਮਸ਼ਹੂਰ ਗਾਇਕ ਦੀ ਮੌਤ ਦਾ ਜਸ਼ਨ ਮਨਾਉਂਦਾ ਨਜ਼ਰ ਆਇਆ ਢੀਂਗਰਾ, ਰਾਤ ਨੂੰ …