Breaking News

ਸੂਫ਼ੀ ਗਾਇਕਾ ਜੋਤੀ ਨੂਰਾ ਦੀ ਗੱਡੀ ‘ਤੇ #jyotinooran #punjabisinger

ਸੂਫ਼ੀ ਗਾਇਕਾ ਨੂਰਾ ਸਿਸਟਰ ਦੀ ਗੱਡੀ ‘ਤੇ ਹਮਲਾ, ਅੱਧੀ ਰਾਤ ਲੁਟੇਰਿਆਂ ਨੇ ਲਿਆ ਘੇਰ

ਸੂਫ਼ੀ ਗਾਇਕਾ ਜੋਤੀ ਨੂਰਾ ਤੇ ਉਸ ਦੇ ਸਾਥੀਆਂ ਦਾ ਬੀ. ਐੱਮ. ਸੀ. ਚੌਕ ਕੋਲ 24 Seven ਸਟੋਰ ਦੇ ਬਾਹਰ ਸੋਮਵਾਰ ਦੇਰ ਰਾਤ ਲੁਟੇਰਿਆ ਨੇ ਘੇਰ ਲਿਆ।

ਜੋਤੀ ਨੂਰਾ ਸਿਸਟਰ ਨਾਲ ਕੰਮ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਅਸੀਂ ਵਡਾਲਾ ਚੌਕ ਕੋਲ ਸਮਾਗਮ ਤੋਂ ਪਰਤ ਰਹੇ ਸੀ। ਇਸ ਦੌਰਾਨ ਗੁਰੂ ਨਾਨਕ ਚੌਕ ਕੋਲੋਂ ਕੁਝ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਗੱਡੀ ‘ਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ।

2 ਨੌਜਵਾਨ ਮੌਕੇ ‘ਤੇ ਹੀ ਭੱਜ ਗਏ ਜਦੋਂ ਕਿ ਤੀਜੇ ਸਾਥੀ ਨੂੰ ਫੜ੍ਹ ਲਿਆ ਗਿਆ।

ਇਸ ਦੀ ਜਾਣਕਾਰੀ ਗਾਇਕਾ ਵਲੋਂ ਪੁਲਸ ਨੂੰ ਦਿੱਤੀ। ਜਦੋਂ ਪੁਲਸ ਨੇ ਨੌਜਵਾਨ ਨੂੰ ਹਿਰਾਸਤ ‘ਚ ਲਿਆ ਤਾਂ ਪਤਾ ਲੱਗਾ ਕਿ ਉਹ ਨਾਬਾਲਿਗ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੱਸਣਯੋਗ ਹੈ ਕਿ ਪੁਲਸ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਸਵੇਰੇ ਤੜਕਸਾਰ 4 ਵਜੇ ਦੇ ਕਰੀਬ ਇਕ ਮੋਟਰਸਾਈਕਲ ‘ਤੇ ਸਵਾਰ 3 ਨੌਜਵਾਨ ਜੋ ਇਕ ਫੂਡ ਡਿਲਵਰੀ ਬੁਆਏ ਦਾ ਮੋਬਾਇਲ ਖੋ ਕੇ ਭੱਜ ਰਹੇ ਸਨ, ਜਦੋਂ ਇਕ ਦੀ ਜਾਣਕਾਰੀ ਨੂਰਾ ਸਿਸਟਰ ਨੂੰ ਲੱਗੀ ਤਾਂ ਉਨ੍ਹਾਂ ਨੇ ਆਪਣੀ ਗੱਡੀ ਮੋਟਰ ਸਾਈਕਲ ਪਿੱਛੇ ਦੌੜਾ ਲਈ।

ਇਸੇ ਦੌਰਾਨ ਉਨ੍ਹਾਂ ਨੇ ਆਪਣੀ ਗੱਡੀ ਨਾਲ ਮੋਟਰ ਸਾਈਕਲ ਚਾਲਕ ਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਲਿਆ। ਇਸ ਦੌਰਾਨ 2 ਨੌਜਵਾਨ ਮੌਕੇ ‘ਤੇ ਭੱਜ ਗਏ ਤੇ 1 ਨੂੰ ਕਾਬੂ ਕਰ ਲਿਆ ਗਿਆ।

ਪੁਲਸ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਕਾਬੂ ਕੀਤਾ ਗਿਆ ਨੌਜਵਾਨ ਨਾਬਾਲਿਗ ਹੈ, ਜਿਸ ਦੀ ਉਮਰ 13 ਸਾਲ ਦੱਸੀ ਜਾ ਰਹੀ ਹੈ। ਉਥੇ ਹੀ ਦੂਜੇ ਪਾਸੇ ਪੁਲਸ ਨੇ ਪੀੜਤ ਫੂਡ ਡਿਲਵਰੀ ਬੁਆਏ ਦੇ ਬਿਆਨਾਂ ਦੇ ਆਧਾਰ ‘ਤੇ ਤਿੰਨਾਂ ਨੌਜਵਾਨਾਂ ‘ਤੇ ਲੁੱਟ ਖੋਹ ਦਾ ਪਰਚਾ ਦਰਜ ਕਰ ਲਿਆ ਗਿਆ ਹੈ।