Breaking News

Khan Sir Coaching Centre Vandalism: ਪੁਲੀਸ ਵੱਲੋਂ ਦਰਜ FIR ਵਿੱਚ ‘ਖ਼ਾਨ ਸਰ’ ਨਾਮਜ਼ਦ

Khan Sir Coaching Centre Vandalism: ਪੁਲੀਸ ਵੱਲੋਂ ਦਰਜ FIR ਵਿੱਚ ‘ਖ਼ਾਨ ਸਰ’ ਨਾਮਜ਼ਦ

15-20 ਅਣਪਛਾਤਿਆਂ ਨੇ ਸੰਸਥਾ ’ਤੇ ਕੀਤਾ ਸੀ ਪੱਥਰਾਅ; ਪੁਲੀਸ ਵੱਲੋਂ ਜਲਦ ਕੀਤੀ ਜਾਵੇਗੀ ਪੁੱਛਗਿੱਛ, ਵਿਰੋਧੀ ਕੋਚਿੰਗ ਸੈਂਟਰਾਂ ’ਤੇ ਲੱਗੇ ਇਲਜ਼ਾਮ

Khan Sir Coaching Centre Vandalism: ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ‘ਖ਼ਾਨ ਸਰ’ (Khan Sir) ਵਜੋਂ ਮਸ਼ਹੂਰ ਫ਼ੈਜ਼ਲ ਖ਼ਾਨ ਦੇ ਕੋਚਿੰਗ ਸੈਂਟਰ ਵਿੱਚ ਹੋਈ ਤੋੜ-ਭੰਨ ਅਤੇ ਹਿੰਸਾ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਪੁਲੀਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿੱਚ ਦਰਜ ਕੀਤੀ ਗਈ ਐੱਫ.ਆਈ.ਆਰ. (FIR) ਵਿੱਚ ਖ਼ਾਨ ਸਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਲੰਘੇ ਮੰਗਲਵਾਰ ਦੀ ਰਾਤ ਨੂੰ 15-20 ਅਣਪਛਾਤੇ ਵਿਅਕਤੀਆਂ ਦੇ ਇੱਕ ਸਮੂਹ ਨੇ ‘ਖ਼ਾਨ ਗਲੋਬਲ ਸਟੱਡੀਜ਼ ਇੰਸਟੀਚਿਊਟ’ (Khan Global Studies Institute) ਦੀ ਭੰਨ-ਤੋੜ ਕੀਤੀ ਸੀ ਅਤੇ ਸੰਸਥਾ ਦੀ ਇਮਾਰਤ ’ਤੇ ਪੱਥਰਾਅ ਕੀਤਾ ਸੀ। ਪਟਨਾ ਦੇ ਐੱਸ.ਐੱਸ.ਪੀ. (SSP) ਕਾਰਤੀਕੇਯ ਸ਼ਰਮਾ ਨੇ ‘ਪੀ.ਟੀ.ਆਈ.’ ਨਾਲ ਗੱਲਬਾਤ ਕਰਦਿਆਂ ਪੁਸ਼ਟੀ ਕੀਤੀ ਕਿ ਇਸ ਮਾਮਲੇ ਵਿੱਚ ਦਰਜ ਐੱਫ.ਆਈ.ਆਰ. ਵਿੱਚ ਮਸ਼ਹੂਰ ਅਧਿਆਪਕ (ਖ਼ਾਨ ਸਰ) ਦਾ ਨਾਮ ਸ਼ਾਮਲ ਹੈ ਅਤੇ ਪੁਲੀਸ ਜਲਦੀ ਹੀ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ। ਹਾਲਾਂਕਿ, ਉਨ੍ਹਾਂ ਨੇ ਖ਼ਾਨ ਸਰ ਖ਼ਿਲਾਫ਼ ਲਗਾਈਆਂ ਗਈਆਂ ਖ਼ਾਸ ਧਾਰਾਵਾਂ ਦਾ ਅਜੇ ਖੁਲਾਸਾ ਨਹੀਂ ਕੀਤਾ।

ਸੁਰੱਖਿਆ ਗਾਰਡਾਂ ਵੱਲੋਂ ਫਾਇਰਿੰਗ
ਇਸ ਤੋਂ ਪਹਿਲਾਂ, ਪੁਲੀਸ ਨੇ ਲੰਘੇ ਵੀਰਵਾਰ ਨੂੰ ਕੋਚਿੰਗ ਸੈਂਟਰ ਦੇ ਦੋ ਸੁਰੱਖਿਆ ਗਾਰਡਾਂ ਨੂੰ ਹਿਰਾਸਤ ਵਿੱਚ ਲਿਆ ਸੀ। ਇਨ੍ਹਾਂ ’ਤੇ ਤੋੜ-ਭੰਨ ਦੀ ਘਟਨਾ ਦੌਰਾਨ ਗੋਲੀਆਂ ਚਲਾਉਣ ਦੇ ਦੋਸ਼ ਹਨ। ਪੁਲੀਸ ਨੇ ਇਹ ਕਾਰਵਾਈ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ ਦੇ ਅਧਾਰ ’ਤੇ ਕੀਤੀ ਹੈ, ਜਿਸ ਵਿੱਚ ਗਾਰਡ ਕਥਿਤ ਤੌਰ ’ਤੇ ਫਾਇਰਿੰਗ ਕਰਦੇ ਦਿਖਾਈ ਦੇ ਰਹੇ ਹਨ। ਹਾਲਾਂਕਿ, ‘ਪੀ.ਟੀ.ਆਈ.’ ਸੁਤੰਤਰ ਤੌਰ ’ਤੇ ਇਸ ਵੀਡੀਓ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰਦਾ।

Check Also

Cockroach Janta Party ਦੇ ਫਾਊਂਡਰ ਦਾ ਇੰਸਟਾਗ੍ਰਾਮ ਹੈਕ, ਕੀ ਅਭਿਜੀਤ ਦੀਪਕੇ ’ਤੇ ਕੱਸਿਆ ਜਾ ਰਿਹਾ ਸ਼ਿਕੰਜ਼ਾ ?

Cockroach Janta Party ਦੇ ਫਾਊਂਡਰ ਦਾ ਇੰਸਟਾਗ੍ਰਾਮ ਹੈਕ, ਕੀ ਅਭਿਜੀਤ ਦੀਪਕੇ ’ਤੇ ਕੱਸਿਆ ਜਾ ਰਿਹਾ …