Twisha Sharma Death case: CBI ਨੇ ਸੱਸ ਗਿਰੀਬਾਲਾ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਕੇਂਦਰੀ ਜਾਂਚ ਬਿਊਰੋ (CBI) ਨੇ ਵੀਰਵਾਰ ਨੂੰ ਸਾਬਕਾ ਜੱਜ ਗਿਰੀਬਾਲਾ ਸਿੰਘ ਨੂੰ ਉਨ੍ਹਾਂ ਦੀ ਨੂੰਹ ਤਵਿਸ਼ਾ ਸ਼ਰਮਾ ਦੀ ਮੌਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।

ਕੇਂਦਰੀ ਜਾਂਚ ਬਿਊਰੋ (CBI) ਨੇ ਵੀਰਵਾਰ ਨੂੰ ਸਾਬਕਾ ਜੱਜ ਗਿਰੀਬਾਲਾ ਸਿੰਘ ਨੂੰ ਉਨ੍ਹਾਂ ਦੀ ਨੂੰਹ ਤਵਿਸ਼ਾ ਸ਼ਰਮਾ ਦੀ ਮੌਤ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਮੱਧ ਪ੍ਰਦੇਸ਼ ਹਾਈ ਕੋਰਟ ਵੱਲੋਂ ਉਨ੍ਹਾਂ ਦੀ ਅਗਾਂਊਂ ਜ਼ਮਾਨਤ ਰੱਦ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਹੋਈ ਹੈ।
ਅਧਿਕਾਰੀਆਂ ਮੁਤਾਬਕ, ਸੀ.ਬੀ.ਆਈ. ਦੀ ਟੀਮ ਨੇ ਗਿਰੀਬਾਲਾ ਸਿੰਘ ਨੂੰ ਹਿਰਾਸਤ ਵਿੱਚ ਲੈਣ ਤੋਂ ਪਹਿਲਾਂ ਭੋਪਾਲ ਦੇ ਬਾਗ ਮੁਗਲੀਆ ਐਕਸਟੈਂਸ਼ਨ ਇਲਾਕੇ ਵਿੱਚ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਪੁੱਛਗਿੱਛ ਕੀਤੀ। ਤਵਿਸ਼ਾ ਦਾ ਪਤੀ ਸਮਰਥ ਸਿੰਘ, ਜੋ ਕਿ ਪੇਸ਼ੇ ਤੋਂ ਵਕੀਲ ਹੈ, ਪਹਿਲਾਂ ਹੀ ਕੇਂਦਰੀ ਏਜੰਸੀ (CBI) ਦੀ ਹਿਰਾਸਤ ਵਿੱਚ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸੀ.ਬੀ.ਆਈ. ਹੁਣ ਇਨ੍ਹਾਂ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਉਨ੍ਹਾਂ ਦੇ ਬਿਆਨਾਂ ਦਾ ਮਿਲਾਨ ਕਰਨ ਅਤੇ 12 ਮਈ ਨੂੰ 33 ਸਾਲਾ ਤਵਿਸ਼ਾ ਦੀ ਮੌਤ ਦੇ ਹਾਲਾਤਾਂ ਬਾਰੇ ਹਿਰਾਸਤ ਵਿੱਚ ਪੁੱਛਗਿੱਛ ਕਰਨ ਦੀ ਯੋਜਨਾ ਬਣਾ ਰਹੀ ਹੈ। ਏਜੰਸੀ ਗਿਰੀਬਾਲਾ ਸਿੰਘ ਨੂੰ ਰਿਮਾਂਡ ਹਾਸਲ ਕਰਨ ਲਈ ਸਬੰਧਤ ਅਦਾਲਤ ਵਿੱਚ ਪੇਸ਼ ਕਰੇਗੀ।
ਮੱਧ ਪ੍ਰਦੇਸ਼ ਦੇ ਭੋਪਾਲ ਵਿੱਚ ਚਰਚਿਤ ਤਵਿਸ਼ਾ ਸ਼ਰਮਾ ਮੌਤ ਮਾਮਲੇ ਵਿੱਚ ਵੱਡਾ ਮੋੜ ਆਇਆ ਹੈ। ਕੇਂਦਰੀ ਜਾਂਚ ਬਿਊਰੋ (CBI) ਨੇ ਸਾਬਕਾ ਜੱਜ ਗਿਰੀਬਾਲਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗਿਰੀਬਾਲਾ ਸਿੰਘ ਤਵਿਸ਼ਾ ਸ਼ਰਮਾ ਦੀ ਸੱਸ ਸੀ। ਇਹ ਗ੍ਰਿਫ਼ਤਾਰੀ ਮੱਧ ਪ੍ਰਦੇਸ਼ ਹਾਈ ਕੋਰਟ ਵੱਲੋਂ ਉਨ੍ਹਾਂ ਦੀ ਅਗਾਊਂ ਜ਼ਮਾਨਤ ਰੱਦ ਕਰਨ ਤੋਂ ਬਾਅਦ ਕੀਤੀ ਗਈ।
ਤਵਿਸ਼ਾ ਸ਼ਰਮਾ ਕੌਣ ਸੀ?
ਤਵਿਸ਼ਾ ਸ਼ਰਮਾ 33 ਸਾਲ ਦੀ ਇੱਕ ਮਾਡਲ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਸੀ। ਉਸ ਦਾ ਵਿਆਹ ਦਸੰਬਰ 2025 ਵਿੱਚ ਸਮਰਥ ਸਿੰਘ ਨਾਲ ਹੋਇਆ ਸੀ। ਸਮਰਥ ਸਿੰਘ ਇੱਕ ਵਕੀਲ ਹੈ ਜਦਕਿ ਉਸ ਦੀ ਮਾਂ ਗਿਰੀਬਾਲਾ ਸਿੰਘ ਸਾਬਕਾ ਜੱਜ ਰਹਿ ਚੁੱਕੀ ਹੈ।
ਮੌਤ ਕਿਵੇਂ ਹੋਈ?
12 ਮਈ 2026 ਨੂੰ ਤਵਿਸ਼ਾ ਸ਼ਰਮਾ ਦੀ ਲਾਸ਼ ਭੋਪਾਲ ਸਥਿਤ ਉਸ ਦੇ ਸਸੁਰਾਲ ਘਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਮਿਲੀ। ਸ਼ੁਰੂਆਤੀ ਜਾਣਕਾਰੀ ਵਿੱਚ ਇਸਨੂੰ ਖੁਦਕੁਸ਼ੀ ਦੱਸਿਆ ਗਿਆ, ਪਰ ਤਵਿਸ਼ਾ ਦੇ ਪਰਿਵਾਰ ਨੇ ਦਾਜ਼ ਤੰਗਪ੍ਰੇਸ਼ਾਨੀ, ਮਾਨਸਿਕ ਹਿੰਸਾ ਅਤੇ ਸਬੂਤ ਮਿਟਾਉਣ ਦੇ ਦੋਸ਼ ਲਗਾਏ।
ਪਰਿਵਾਰ ਦੇ ਦੋਸ਼ ਕੀ ਹਨ?
ਤਵਿਸ਼ਾ ਦੇ ਮਾਪਿਆਂ ਨੇ ਦੋਸ਼ ਲਗਾਇਆ ਕਿ ਵਿਆਹ ਤੋਂ ਬਾਅਦ ਉਸ ਨਾਲ ਲਗਾਤਾਰ ਦਾਜ਼ ਲਈ ਤੰਗਪ੍ਰੇਸ਼ਾਨੀ ਕੀਤੀ ਜਾਂਦੀ ਸੀ। FIR ਵਿੱਚ ਕਿਹਾ ਗਿਆ ਕਿ ਵਿਦਾਈ ਸਮੇਂ ਵੀ ਪੈਸਿਆਂ ਦੀ ਮੰਗ ਕੀਤੀ ਗਈ ਸੀ। ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਤਵਿਸ਼ਾ ਉੱਤੇ ਮਾਨਸਿਕ ਦਬਾਅ ਬਣਾਇਆ ਜਾਂਦਾ ਸੀ।
CBI ਜਾਂਚ ਕਿਵੇਂ ਸ਼ੁਰੂ ਹੋਈ?
ਮਾਮਲਾ ਚਰਚਾ ਵਿੱਚ ਆਉਣ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਨੇ ਕੇਸ CBI ਨੂੰ ਸੌਂਪ ਦਿੱਤਾ। ਬਾਅਦ ਵਿੱਚ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ CBI ਨੇ FIR ਮੁੜ ਦਰਜ ਕਰਕੇ ਜਾਂਚ ਸ਼ੁਰੂ ਕੀਤੀ।
ਹਾਈ ਕੋਰਟ ਨੇ ਜ਼ਮਾਨਤ ਕਿਉਂ ਰੱਦ ਕੀਤੀ?